ਜਲੰਧਰ-ਆਪਣੀ ਅਣਖ ਨੂੰ ਬਚਾਉਣ ਲਈ ਕੱਪੜਿਆਂ ਤੋਂ ਬਾਹਰ ਹੋਏ ਮਾਪਿਆਂ ਨੇ ਧੀ ਨੂੰ ਮਾਰ ਕੇ ਸਾਰਾ ਖੇਡ ਹੀ ਖਤਮ ਕਰ ਦਿੱਤਾ ਅਤੇ ਸਾਰੇ ਸਬੂਤਾਂ ਨੂੰ ਮਿਟਾਉਣ ਲਈ ਜਲਦਬਾਜ਼ੀ 'ਚ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਫਿਲਹਾਲ ਪੁਲਸ ਨੇ ਦੋਸ਼ੀ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਜਲੰਧਰ ਦੇ ਸ਼ਾਹਕੋਟ 'ਚ ਘਟੀ। ਅਸਲ 'ਚ ਪਿੰਡ ਬਿੱਲੀ ਚਹਾਰਮ ਦੀ ਰਹਿਣ ਵਾਲੀ ਕਾਜਲ ਬੀ. ਸੀ. ਏ. ਦੀ ਵਿਦਿਆਰਥਣ ਸੀ ਅਤੇ ਉਹ ਪਿੰਡ ਭੁੱਲਰ (ਨਕੋਦਰ) ਦੇ ਰਹਿਣ ਵਾਲੇ ਗੁਰਿਵੰਦਰ ਸਿੰਘ ਨੂੰ ਪਸੰਦ ਕਰਦੀ ਸੀ। ਗੁਰਵਿੰਦਰ ਸਿੰਘ ਇਕ ਸਕੂਲ ਬੱਸ 'ਚ ਕਲੀਨਰ ਦੇ ਤੌਰ 'ਤੇ ਕੰਮ ਕਰਦਾ ਸੀ। ਕਾਜਲ ਅਤੇ ਗੁਰਵਿੰਦਰ ਦੋਵੇਂ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ।
ਜਦੋਂ ਇਕ ਦਿਨ ਕਾਜਲ ਗੁਰਵਿੰਦਰ ਨੂੰ ਮਿਲਣ ਉਸ ਦੇ ਪਿੰਡ ਪਹੁੰਚੀ ਤਾਂ ਕਾਜਲ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਜਦੋਂ ਘਰ ਜਾ ਕੇ ਕਾਜਲ ਨੇ ਗੁਰਵਿੰਦਰ ਨੂੰ ਫੋਨ ਕੀਤਾ ਤਾਂ ਘਰਦਿਆਂ ਨੇ ਉਸ ਨੂੰ ਧਮਕੀ ਦਿੱਤੀ ਕਿ ਜਾਂ ਤਾਂ ਉਹ ਖੁਦ ਮਰ ਜਾਣਗੇ ਜਾਂ ਫਿਰ ਉਸ ਨੂੰ ਮਾਰ ਦੇਣਗੇ। ਇਸ ਤੋਂ ਬਾਅਦ ਕਾਜਲ ਦੇ ਮਾਤਾ-ਪਿਤਾ ਦੇ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦਾ ਜਲਦੀ-ਜਲਦੀ ਅੰਤਿਮ ਸੰਸਕਾਰ ਵੀ ਕਰ ਦਿੱਤਾ।
ਕਾਜਲ ਦੇ ਮਾਪਿਆਂ ਦਾ ਕਹਿਣਾ ਹੈ ਕਿ ਕਾਜਲ ਦੇ ਖੁਦਕੁਸ਼ੀ ਕੀਤੀ ਹੈ, ਜਦੋਂ ਕਿ ਗੁਰਵਿੰਦਰ ਦੇ ਬਿਆਨਾਂ 'ਤੇ ਪੁਲਸ ਨੇ ਉਸ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਸ ਨੇ ਅਧਿਕਾਰਤ ਤੌਰ 'ਤੇ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਗੁੰਡਿਆਂ ਦੀ ਪਰਵਾਹ ਨਾ ਕਰਦੇ ਪਤੀ ਅੱਗੇ ਢਾਲ ਬਣ ਕੇ ਖੜ੍ਹ ਗਈ ਪਤਨੀ ਪਰ... (ਤਸਵੀਰਾਂ)
NEXT STORY