ਕਰਤਾਰਪੁਰ (ਸਾਹਨੀ) : ਸਥਾਨਕ ਪੁਲਸ ਨੇ 5 ਸਾਲ ਪਹਿਲਾਂ ਦੀਵਾਲੀ ਤੋਂ ਅਗਲੇ ਦਿਨ ਹੋਏ ਕਤਲ ਕਾਂਡ ਨੂੰ ਹੱਲ ਕਰਕੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਦੱਸਿਆ ਕਿ ਦੀਵਾਲੀ ਤੋਂ ਅਗਲੇ ਦਿਨ ਰਾਜ ਕੁਮਾਰ ਉਰਫ ਭੂੰਡੀ ਦਾ ਹੋਇਆ ਇਹ ਕਤਲ ਜੂਏ 'ਚ ਜਿੱਤਣ ਕਰਕੇ ਮ੍ਰਿਤਕ ਦੇ ਆਪਣੇ ਹੀ ਦੋਸਤਾਂ ਮਨਦੀਪ ਸਿੰਘ ਉਰਫ ਦੀਪਾ ਅਤੇ ਸਲੀਮ ਵਲੋਂ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਇਹ ਕਤਲ ਮਹਿਜ਼ ਤਿੰਨ ਹਜ਼ਾਰ ਰੁਪਏ ਅਤੇ ਇਕ ਮੋਬਾਈਲ ਫੋਨ ਲਈ ਹੋਇਆ ਸੀ।
ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਦੋਸਤਾਂ ਨੇ ਪਹਿਲਾਂ ਤਾਂ ਉਸ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਫਿਰ ਉਸ ਦੀ ਲਾਸ਼ ਨੂੰ ਟਿਕਾਣੇ ਲਾ ਦਿੱਤਾ। ਪੁਲਸ ਨੂੰ ਕਤਲ ਦੇ 20-22 ਦਿਨਾਂ ਬਾਅਦ ਅਣਪਛਾਤੀ ਲਾਸ਼ ਬਰਾਮਦ ਹੋਈ ਸੀ ਜਿਸ ਦੀ ਹਾਲਤ ਬੁਰੀ ਹੋਣ ਕਰਕੇ ਉਸ ਦੀ ਸ਼ਨਾਖਤ ਨਾ ਹੋ ਸਕੀ।
ਪੁਲਸ ਨੇ ਦੱਸਿਆ ਕਿ ਇਸ ਕਤਲ ਕੇਸ ਦਾ ਇਕ ਦੋਸ਼ੀ ਪਹਿਲਾਂ ਹੀ ਕਿਸੇ ਕੇਸ ਕਰਕੇ ਜੇਲ ਵਿਚ ਸਜ਼ਾ ਕੱਟ ਰਿਹਾ ਹੈ ਅਤੇ ਇਹ ਦੋਸ਼ੀ ਵਿਦੇਸ਼ ਭੱਜਣ ਦੀ ਤਾਕ ਵਿਚ ਸੀ। ਪੁਲਸ ਨੇ ਦੱਸਿਆ ਕਿ ਇਹ ਕਤਲ ਜੂਏ ਵਿਚ ਲਗਾਤਾਰ ਪੈਸੇ ਜਿੱਤਣ ਕਰਕੇ ਹੋਇਆ ਸੀ।
ਭੈਣ ਦੇ ਪਿਆਰ ਨੇ ਇੰਨਾ ਸਤਾਇਆ ਕਿ ਭਰਾ ਨੇ ਹੱਥੀਂ ਖੁਦ 'ਤੇ ਕਹਿਰ ਕਮਾਇਆ (ਵੀਡੀਓ)
NEXT STORY