ਜਲੰਧਰ-ਅਜੋਕੇ ਜ਼ਮਾਨੇ 'ਚ ਕਾਲਜ ਦੀ ਪੜ੍ਹਾਈ ਕਰਨ ਲਈ ਹੋਣ ਵਾਲਾ ਖਰਚਾ ਇੰਨਾ ਜ਼ਿਆਦਾ ਹੁੰਦਾ ਹੈ ਕਿ ਕਈ ਕੁੜੀਆਂ ਗਰੀਬੀ ਕਾਰਨ ਪੜ੍ਹਨੋਂ ਰਹਿ ਹੀ ਜਾਂਦੀਆਂ ਹਨ। ਅਜਿਹੀਆਂ ਕੁੜੀਆਂ ਦੀ ਪੜ੍ਹਨ ਦੀ ਇੱਛਾ ਪੂਰੀ ਕਰ ਰਿਹਾ ਹੈ ਜਲੰਧਰ ਦਾ ਇਕ ਕਾਲਜ, ਜਿਸ ਬਾਰੇ ਸੁਣ ਕੇ ਸਭ ਲੋਕ ਹੈਰਾਨ ਰਹਿ ਜਾਣਗੇ।
ਜਲੰਧਰ ਦੇ ਮਾਡਲ ਹਾਊਸ 'ਚ ਗਰੀਬ ਬੱਚਿਆਂ ਦੀ ਮਦਦ ਕਰਨ ਲਈ ਇਕ ਅਜਿਹਾ ਕਾਲਜ ਚਲਾਇਆ ਜਾ ਰਿਹਾ ਹੈ, ਜਿੱਥੇ ਸਿਰਫ 500 ਰੁਪਏ 'ਚ ਕੁੜੀਆਂ ਨੂੰ ਬੀਏ ਕਰਵਾਈ ਜਾਂਦੀ ਹੈ। ਇਸ ਕਾਲਜ ਦਾ ਮੁੱਖ ਟੀਚਾ ਗਰੀਬ ਲੋਕਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਦਿਵਾਉਣਾ ਹੈ।
ਇਸ ਕਾਲਜ 'ਚ ਪੜ੍ਹ ਰਹੀਆਂ ਵਿਦਿਆਰਥਣਾਂ ਬਹੁਤ ਖੁਸ਼ ਹਨ ਕਿ ਉਨ੍ਹਾਂ ਦੀ ਉਚੇਰੀ ਪੜ੍ਹਾਈ ਕਰਨ ਦਾ ਸੁਪਨਾ ਬਹੁਤ ਘੱਟ ਖਰਚੇ 'ਚ ਪੂਰਾ ਹੋ ਰਿਹਾ ਹੈ। ਇਹ ਕਾਲਜ ਕੁੜੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਕਾਲਜ 'ਚ 700 ਤੋਂ ਜ਼ਿਆਦਾ ਕੁੜੀਆਂ ਨੇ ਗ੍ਰੇਜੂਏਸ਼ਨ ਕਰ ਲਈ ਹੈ।
ਮੁੰਬਈ ਨਹੀਂ ਪੰਜਾਬ ਦਾ ਇਹ ਸ਼ਹਿਰ ਹੈ ਬਾਲੀਵੁੱਡ ਸਿਤਾਰਿਆਂ ਦੀ ਪਹਿਲੀ ਪਸੰਦ (ਦੇਖੋ ਤਸਵੀਰਾਂ)
NEXT STORY