ਪਟਿਆਲਾ— ਪੰਜਾਬ ਅਤੇ ਪੂਰੇ ਦੇਸ਼ ਦੇ ਨੌਜਵਾਨਾਂ ਦਾ ਸੁਪਨਾ ਹੈ ਕਿ ਉਹ ਮਾਇਆਨਗਰੀ ਮੁੰਬਈ ਵਿਚ ਜਾ ਕੇ ਵੱਸ ਜਾਣ ਜਾਂ ਫਿਰ ਬਾਲੀਵੁੱਡ ਸਿਤਾਰਿਆਂ ਦੀ ਸ਼ੂਟਿੰਗ ਦੇਖ ਸਕਣ ਪਰ ਇਸ ਲਈ ਪੰਜਾਬ ਤੋਂ ਬਾਹਰ ਜਾਣ ਦੀ ਕੀ ਲੋੜ ਹੈ। ਜੀ ਹਾਂ, ਪੰਜਾਬ ਦਾ ਇਕ ਸ਼ਹਿਰ ਤਾਂ ਅਜਿਹਾ ਹੈ, ਜਿੱਥੇ ਸਲਮਾਨ ਖਾਨ, ਆਮਿਰ ਖਾਨ, ਅਕਸ਼ੈ ਕੁਮਾਰ ਆਦਿ ਸਿਤਾਰੇ ਆ ਕੇ ਸ਼ੂਟਿੰਗ ਕਰਨਾ ਪਸੰਦ ਕਰਦੇ ਹਨ। ਇਹ ਹੈ ਪੰਜਾਬ ਦਾ ਸ਼ਾਹੀ ਸ਼ਹਿਰ ਪਟਿਆਲਾ। ਰਾਜਿਆਂ ਦੇ ਇਸ ਸ਼ਹਿਰ ਵਿਚ ਫਿਲਮ ਡਾਇਰੈਕਟਰ ਨੂੰ ਉਹ ਸਭ ਆਸਾਨੀ ਨਾਲ ਮਿਲ ਜਾਂਦਾ ਹੈ, ਜਿਸ ਦੀ ਲੋੜ ਫਿਲਮ ਬਣਾਉਣ ਲਈ ਹੁੰਦੀ ਹੈ। ਸਾਰੇ ਬਾਲੀਵੁੱਡ ਸਿਤਾਰੇ ਵੀ ਕੋਈ ਵੀ ਫਿਲਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਹੀ ਪੁੱਛਦੇ ਹਨ ਕਿ ਫਿਲਮ ਦਾ ਕੋਈ ਦ੍ਰਿਸ਼ ਪਟਿਆਲਾ ਵਿਚ ਫਿਲਮਾਇਆ ਜਾਵੇਗਾ। ਇਹ ਸ਼ਹਿਰ ਬਾਲੀਵੁੱਡ ਲਈ ਲੱਕੀ ਸਾਬਤ ਹੋ ਰਿਹਾ ਹੈ ਅਤੇ ਇੱਥੇ ਇਕ ਤੋਂ ਬਾਅਦ ਇਕ 8 ਸੁਪਰਹਿੱਟ ਫਿਲਮਾਂ ਬਣ ਚੁੱਕੀਆਂ ਹਨ।
8 ਸਾਲ ਪਹਿਲਾਂ ਇੱਥੇ ਹੀ ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦੀ ਫਿਲਮ 'ਜਬ ਵੀ ਮੈੱਟ' ਬਣਾਈ ਗਈ ਸੀ, ਜੋ ਕਿ ਸੁਪਰ-ਡੁਪਰ ਹਿੱਟ ਰਹੀ ਸੀ। ਉਸ ਤੋਂ ਬਾਅਦ ਹੁਣ ਤੱਕ ਇੱਥੇ 8 ਫਿਲਮਾਂ ਬਣੀਆਂ। ਜਿਨ੍ਹਾਂ ਵਿਚ 'ਭਾਗ ਮਿਲਖਾ ਭਾਗ', 'ਲਵ ਆਜ ਕਲ', 'ਯਮਲਾ ਪਗਲਾ ਦੀਵਾਨਾ', 'ਮੇਰੇ ਬ੍ਰਦਰ ਕੀ ਦੁਲਹਨ', 'ਬਾਡੀਗਾਰਡ', 'ਸਨ ਆਫ ਸਰਦਾਰ' ਸ਼ਾਮਲ ਹਨ। ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਸਿੰਘ ਇਜ਼ ਬਲਿੰਗ' ਦੀ ਸ਼ੂਟਿੰਗ ਵੀ ਪਟਿਆਲਾ ਵਿਚ ਹੀ ਕੀਤੀ ਗਈ ਹੈ। ਆਮਿਰ ਖਾਨ ਵੀ ਆਪਣੀ ਆਉਣ ਵਾਲੀ ਫਿਲਮ 'ਦੰਗਲ' ਦੀ ਸ਼ੂਟਿੰਗ ਪਟਿਆਲਾ ਵਿਚ ਕਰਨਾ ਚਾਹੁੰਦੇ ਹਨ।
ਵਟਸਐਪ ਦੇ ਦੀਵਾਨਿਆਂ ਨੇ ਤਾਂ ਹੱਦ ਕਰ ਦਿੱਤੀ, ਦੇਖੋ ਫਨੀ ਤਸਵੀਰਾਂ
NEXT STORY