ਮਾਨਸਾ-ਆਪਣੇ ਦੋਸਤ ਦੀ ਹੋਣ ਵਾਲੀ ਪਤਨੀ 'ਤੇ ਬੇਈਮਾਨ ਹੋਏ ਨੌਜਵਾਨਾਂ ਨੇ ਅਸ਼ਲੀਲ ਤਸਵੀਰ ਖਿੱਚ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ 5 ਲੱਖ ਰੁਪਿਆ ਵੀ ਲੈ ਲਿਆ। ਫਿਲਹਾਲ ਪੀੜਤਾ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਪੰਜਾਬ ਦੇ ਮਾਨਸਾ 'ਚ ਘਟੀ।
ਅਸਲ 'ਚ ਜਾਪਾਨ 'ਚ ਰਹਿੰਦੇ ਤਰਸੇਮ ਸਿੰਘ ਦਾ ਜਲੰਧਰ ਦੀ ਰਹਿਣ ਵਾਲੀ ਤਲਾਕਸ਼ੁਦਾ ਔਰਤ ਨਾਲ ਰਿਸ਼ਤਾ ਪੱਕਾ ਕਰਾਉਣ ਦੇ ਬਹਾਨੇ ਤਰਸੇਮ ਦੇ ਦੋਸਤ ਔਰਤ ਘਰ ਆਉਣ-ਜਾਣ ਲੱਗੇ। ਤਰਸੇਮ ਨੇ ਆਪਣੀ ਚਾਰ ਸਾਲਾ ਬੱਚੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਪੀੜਤਾ ਨੂੰ ਸੌਂਪ ਦਿੱਤੀ। ਪੀੜਤਾ ਦਾ ਦੋਸ਼ ਹੈ ਇਕ ਦਿਨ ਇਨ੍ਹਾਂ ਲੋਕਾਂ ਨੇ ਉਸ ਨੂੰ ਨਸ਼ੀਲੀ ਚੀਜ਼ ਖੁਆ ਕੇ ਉਸ ਦੀ ਅਸ਼ਲੀਲ ਤਸਵੀਰ ਖਿੱਚ ਲਈ। ਇਸ ਤੋਂ ਬਾਅਦ ਦੋਸ਼ੀ ਉਸ ਨੂੰ ਡਰਾ-ਧਮਾ ਕੇ ਬਲਾਤਕਾਰ ਕਰਦੇ ਰਹੇ ਅਤੇ ਉਸ ਕੋਲੋਂ 5 ਲੱਖ ਰੁਪਏ ਵੀ ਲੈ ਲਏ। ਫਿਲਹਾਲ ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਚਾਰੇ ਦੋਸ਼ੀਆਂ 'ਤੇ ਬਲਾਤਕਾਰ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
ਪਾਕਿਸਤਾਨ ਦੇ ਗੁਰਦੁਆਰੇ 'ਚੋਂ ਗਾਇਬ ਹੋਇਆ ਪੂਰਾ ਭਾਰਤੀ ਪਰਿਵਾਰ (ਵੀਡੀਓ)
NEXT STORY