ਜਲੰਧਰ (ਬੁਲੰਦ)-ਜ਼ਿਲਾ ਅਕਾਲੀ ਦਲ ਵਲੋਂ ਬੀਤੇ ਦਿਨ ਸਥਾਨਕ 120 ਫੁੱਟੀ ਰੋਡ 'ਤੇ ਸਥਿਤ ਬਾਬੂ ਜਗਜੀਵਨ ਰਾਮ ਪਾਰਕ ਵਿਚ ਸਾਫ-ਸਫਾਈ ਕਰਵਾ ਕੇ ਅਤੇ ਪੌਦੇ ਲਗਾ ਕੇ ਅੰਤਰਰਾਸ਼ਟਰੀ ਧਰਤੀ ਦਿਹਾੜਾ (ਅਰਥ ਡੇਅ) ਮਨਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਮੌਕੇ 'ਤੇ ਮੁੱਖ ਮਹਿਮਾਨ ਦੇ ਤੌਰ 'ਤੇ ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ ਸ਼ਾਮਲ ਹੋਏ।
ਸਾਬੀ ਦੀ ਅਗਵਾਈ ਵਿਚ ਸ਼ਹਿਰ ਦੇ ਕਈ ਵੱਡੇ ਅਕਾਲੀ ਆਗੂਆਂ ਨੇ ਇਲਾਕੇ ਦੀ ਸਫਾਈ ਕੀਤੀ ਅਤੇ ਪੌਦੇ ਲਗਾਏ ਪਰ ਅਜੇ ਅਰਥ ਡੇਅ ਦੇ ਸਹੀ ਅਰਥ ਸਾਹਮਣੇ ਆਏ ਹੀ ਨਹੀਂ ਸਨ ਕਿ ਅਕਾਲੀ ਦਲ ਦੀ ਆਪਸੀ ਧੜੇਬੰਦੀ ਨੇ 'ਅਰਥ ਡੇਅ' ਨੂੰ 'ਅਨਰਥ ਡੇਅ' ਵਿਚ ਬਦਲ ਦਿੱਤਾ।
ਜਦੋਂ ਦੋਆਬਾ ਪ੍ਰਧਾਨ ਸਾਬੀ ਪਾਰਕ ਵਿਚ ਪੌਦਾ ਲਾਉਣ ਹੀ ਵਾਲੇ ਸਨ ਕਿ ਪ੍ਰੋਗਰਾਮ ਵਿਚ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਅਤੇ ਨੌਜਵਾਨ ਅਕਾਲੀ ਨੇਤਾ ਸੁਖਮਿੰਦਰ ਸਿੰਘ ਰਾਜਪਾਲ ਨਾਲ ਪੁਰਾਣੀ ਰੰਜਿਸ਼ ਕਾਰਨ ਆਪਸ ਵਿਚ ਬਹਿਸ ਹੋ ਗਈ। ਇਸ ਤੋਂ ਬਾਅਦ ਭਾਟੀਆ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਰਾਜਪਾਲ ਦੀ ਤਿੱਖੀ ਬਹਿਸ ਨੇ ਹੱਥੋਪਾਈ ਦਾ ਰੂਪ ਲੈ ਲਿਆ ਅਤੇ ਭਾਟੀਆ ਸਮਰਥਕਾਂ ਨੇ ਰਾਜਪਾਲ 'ਤੇ ਧਾਵਾ ਬੋਲ ਦਿੱਤਾ।
ਇਸ ਦੌਰਾਨ ਰਾਜਪਾਲ ਦੇ ਕੱਪੜੇ ਵੀ ਫਟ ਗਏ ਅਤੇ ਸੱਟਾਂ ਵੀ ਲੱਗੀਆਂ। ਮਾਮਲਾ ਇੰਨਾ ਵੱਧ ਗਿਆ ਕਿ ਖੁਦ ਦੋਆਬਾ ਪ੍ਰਧਾਨ ਸਾਬੀ ਨੂੰ ਰਾਜਪਾਲ ਨੂੰ ਬਚਾਉਣ ਲਈ ਅੱਗੇ ਆਉਣਾ ਪਿਆ। ਰਾਜਪਾਲ ਦੇ ਨਾਲ ਝਗੜਣ ਵਾਲੇ ਨੌਜਵਾਨ ਦੇ ਹੱਥੋਂ ਸਾਬੀ ਨੇ ਦਾਤਰ ਖਿੱਚੀ ਅਤੇ ਰਾਜਪਾਲ ਨੂੰ ਬਚਾ ਕੇ ਆਪਣੀ ਗੱਡੀ 'ਚ ਉਥੋਂ ਭੇਜ ਦਿੱਤਾ।
ਹੋਣ ਵਾਲੀ ਭਰਜਾਈ 'ਤੇ ਬੇਈਮਾਨ ਹੋਏ ਦਰਿੰਦੇ, ਅਸ਼ਲੀਲ ਤਸਵੀਰ ਖਿੱਚੀ ਤੇ...
NEXT STORY