ਅਕਸਰ ਲੋਕ ਚੌਲ ਖਾਣ ਦੇ ਸ਼ੌਕੀਨ ਹੁੰਦੇ ਹਨ। ਇਹ ਬਣ ਵੀ ਛੇਤੀ ਜਾਂਦੇ ਹਨ ਅਤੇ ਸਵਾਦ ਵੀ ਬਹੁਤ ਹੁੰਦੇ ਹਨ। ਜੇਕਰ ਬਾਸਮਤੀ ਦੇ ਚੌਲ ਹੋਣ ਤਾਂ ਕੀ ਕਹਿਣੇ ਪਰ ਇਹ ਵੀ ਜਾਣ ਲਓ ਕਿ ਇਹ ਜਿੰਨੇ ਸਵਾਦ ਹੁੰਦੇ ਹਨ, ਉਨ੍ਹਾਂ ਹੀ ਇਨ੍ਹਾਂ ਨਾਲ ਮੋਟਾਪਾ ਵਧਦਾ ਹੈ। ਜੇਕਰ ਤੁਸੀਂ ਚੌਲਾਂ ਨੂੰ ਨਹੀਂ ਛੱਡ ਸਕਦੇ ਅਤੇ ਗੰਭੀਰ ਬੀਮਾਰੀਆਂ ਤੋਂ ਵੀ ਦੂਰ ਰਹਿਣਾ ਚਾਹੁੰਦੇ ਹੋ ਤਾਂ ਇਸ ਦਾ ਸਭ ਤੋਂ ਵਧੀਆ ਬਦਲ ਹੈ ਬ੍ਰਾਊਨ ਰਾਈਸ। ਜਿਨ੍ਹਾਂ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹਨ, ਉਨ੍ਹਾਂ ਲਈ ਵੀ ਇਹ ਬਹੁਤ ਲਾਭਦਾਇਕ ਹੈ। ਨਾਲ ਹੀ ਇਹ ਬ੍ਰੈਸਟ ਕੈਂਸਰ ਤੋਂ ਵੀ ਬਚਾਉਂਦੇ ਹਨ। ਵ੍ਹਾਈਟ ਰਾਈਸ ਦੀ ਤੁਲਨਾ 'ਚ ਬ੍ਰਾਊਨ ਰਾਈਸ ਸਵਾਦ ਵੀ ਬਹੁਤ ਹੁੰਦੇ ਹਨ। ਜਾਣਦੇ ਹਾਂ ਬ੍ਰਾਊਨ ਰਾਈਸ ਖਾਣ ਦੇ ਕੀ ਲਾਭ ਹਨ।
ਭਾਰ ਘਟਾਉਣ 'ਚ ਸਹਾਇਕ
ਬ੍ਰਾਊਨ ਰਾਈਸ ਮਤਲਬ ਕਿ ਭੂਰੇ ਚੌਲਾਂ ਨਾਲ ਸਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ। ਫਾਈਬਰ ਅਤੇ ਲੈਸੀਥਿਨ ਦੀ ਮਾਤਰਾ ਹੋਣ ਨਾਲ ਇਹ ਕਾਰਬੋਹਾਈਡ੍ਰੇਟਸ 'ਚ ਨਹੀਂ ਬਦਲਦਾ। ਇਹ ਫਾਈਬਰ ਦਾ ਵਧੀਆ ਸਰੋਤ ਹਨ, ਜੋ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ।
ਨਾੜੀ ਤੰਤਰ ਹੋਵੇ ਦਰੁਸਤ
ਇਕ ਕੱਪ ਭੂਰੇ ਚੌਲ ਤੁਹਾਡੀ ਮੈਗਨੀਜ਼ ਦੀ ਰੋਜ਼ਾਨਾ ਦੀ ਲੋੜ ਨੂੰ 88 ਫੀਸਦੀ ਪੂਰਾ ਕਰ ਦਿੰਦੇ ਹਨ। ਇਸ ਨਾਲ ਨਾੜੀ ਤੰਤਰ ਵੀ ਸਿਹਤਮੰਦ ਰਹਿੰਦਾ ਹੈ।
ਬ੍ਰੈਸਟ ਕੈਂਸਰ ਦੀ ਸੰਭਾਵਨਾ ਘਟਾਏ
35972 ਔਰਤਾਂ 'ਤੇ ਕੀਤੀ ਗਈ ਇਕ ਖੋਜ ਤੋਂ ਪਤਾ ਲੱਗੈ ਕਿ ਫਾਈਬਰ ਰਿਚ ਡਾਈਟ ਜਿਵੇਂ ਬ੍ਰਾਊਨ ਰਾਈਸ ਅਤੇ ਫਲ 40 ਤੋਂ ਵਧੇਰੇ ਉਮਰ ਵਾਲੀਆਂ ਔਰਤਾਂ 'ਚ ਬ੍ਰੈਸਟ ਕੈਂਸਰ ਦੀ ਸੰਭਾਵਨਾ ਨੂੰ ਕਾਫੀ ਘਟਾ ਦਿੰਦਾ ਹੈ।
ਫਾਈਬਰ ਅਤੇ ਸੇਲੇਨੀਅਮ ਭਰਪੂਰ
ਫਾਈਬਰ ਦਾ ਬਿਹਤਰੀਨ ਸਰੋਤ ਹੋਣ ਕਾਰਨ ਕੋਲੋਨ ਕੈਂਸਰ ਦੀ ਸੰਭਾਵਨਾ ਵੀ ਇਹ ਘੱਟ ਕਰਦੇ ਹਨ। ਇਕ ਕੱਪ ਬ੍ਰਾਊਨ ਰਾਈਸ ਰੋਜ਼ਾਨਾ ਲੋੜੀਂਦੇ ਫਾਈਬਰ ਦੀ 14 ਫੀਸਦੀ ਮਾਤਰਾ ਨੂੰ ਪੂਰਾ ਕਰਦਾ ਹੈ।
ਕੋਲੈਸਟ੍ਰਾਲ ਕਰੇ ਘੱਟ
ਲੁਸਿਆਨਾ ਸਟੇਟ ਨੇ ਆਪਣੀ ਖੋਜ 'ਚ ਦੇਖਿਆ ਕਿ ਬ੍ਰਾਊਨ ਬ੍ਰੈਨ ਆਇਲ ਨਾਲ ਬੁਰਾ ਕੋਲੈਸਟ੍ਰਾਲ ਘਟਦਾ ਹੈ।
ਅੱਧਖੜ੍ਹ ਔਰਤਾਂ ਲਈ ਫਾਇਦੇਮੰਦ
ਸਾਬਤ ਅਨਾਜ ਜਿਵੇਂ ਬ੍ਰਾਊਨ ਰਾਈਸ 45 ਸਾਲ ਤੋਂ ਵਧੇਰੇ ਉਮਰ ਦੀਆਂ ਔਰਤਾਂ, ਜਿਨ੍ਹਾਂ ਨੂੰ ਹਾਈ ਕੋਲੈਸਟ੍ਰਾਲ ਦੀ ਸਮੱਸਿਆ ਹੈ, ਲਈ ਫਾਇਦੇਮੰਦ ਹੈ।
ਹੱਡੀਆਂ ਦੀ ਮਜ਼ਬੂਤੀ
ਬ੍ਰਾਊਨ ਰਾਈਸ ਮੈਗਨੀਸ਼ੀਅਮ ਦਾ ਬਹੁਤ ਵਧੀਆ ਸਰੋਤ ਹੈ, ਜੋ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਅਤੇ ਵਿਟਾਮਿਨ ਡੀ ਜਿੰਨਾ ਹੀ ਜ਼ਰੂਰੀ ਹੈ। ਮੈਗਨੀਸ਼ੀਅਮ ਹੱਡੀਆਂ ਬਣਨ, ਉਨ੍ਹਾਂ ਦੀ ਟੁੱਟ-ਭੱਜ ਰੋਕਣ ਦੇ ਨਾਲ ਹੀ ਆਸਟੀਓਪੋਰੋਸਿਸ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਸਿਰਫ ਇਕ ਕੱਪ ਬ੍ਰਾਊਨ ਰਾਈਸ 'ਚ 21 ਫੀਸਦੀ ਤੱਕ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ।
ਬਲੱਡ ਸ਼ੂਗਰ ਕਰੇ ਕੰਟਰੋਲ
ਬ੍ਰਾਊਨ ਰਾਈਸ 'ਚ ਵ੍ਹਾਈਟ ਰਾਈਸ ਦੀ ਤੁਲਨਾ 'ਚ ਕਾਰਬੋਹਾਈਡ੍ਰੇਟ ਦੀ ਚੰਗੀ-ਖਾਸੀ ਮਾਤਰਾ ਹੁੰਦੀ ਹੈ, ਜੋ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਦੀ ਹੈ। ਨਾਲ ਹੀ ਫਾਈਬਰ ਦੀ ਮਾਤਰਾ ਬਲੱਡ 'ਚ ਗੁਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਦੀ ਹੈ, ਜੋ ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ।
ਐਂਟੀ-ਆਕਸੀਡੈਂਟ ਭਰਪੂਰ
ਉਂਝ ਜਾਮਣ, ਸਟ੍ਰਾਅਬੇਰੀਜ਼ ਅਤੇ ਸੰਤਰੇ ਵਰਗੇ ਫਲਾਂ 'ਚ ਵੀ ਐਂਟੀ-ਆਕਸੀਡੈਂਟ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਪਰ ਸ਼ਾਇਦ ਬਹੁਤੇ ਲੋਕ ਇਸ ਗੱਲ ਤੋਂ ਅਣਜਾਣ ਹੋਣਗੇ ਕਿ ਬ੍ਰਾਊਨ ਰਾਈਸ 'ਚ ਵੀ ਇਸ ਦੀ ਚੰਗੀ-ਖਾਸੀ ਮਾਤਰਾ ਹੁੰਦੀ ਹੈ, ਜੋ ਸਿਹਤ ਲਈ ਕਾਫੀ ਜ਼ਰੂਰੀ ਹੈ।
ਦਿਲ ਸੰਬੰਧੀ ਬੀਮਾਰੀਆਂ ਰੱਖੇ ਦੂਰ
ਕਾਰਡੀਓਵੈਸਕੁਲਰ ਬੀਮਾਰੀ ਨੂੰ ਬ੍ਰਾਊਨ ਰਾਈਸ ਖਾ ਕੇ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਫਿਲਾਡੇਲਫੀਆ ਦੀ ਇਕ ਖੋਜ ਅਨੁਸਾਰ ਬ੍ਰਾਊਨ ਰਾਈਸ ਦੀ ਬਾਹਰ ਪਰਤ ਐਂਜੀਓਟੇਂਸਿਨ ਨੂੰ ਘੱਟ ਕਰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ।
ਇਨ੍ਹਾਂ ਰੋਗਾਂ ਲਈ ਰਾਮਬਾਣ ਹੈ ਕਟਹਲ, ਅਜ਼ਮਾ ਕੇ ਤਾਂ ਦੇਖੋ
NEXT STORY