ਬਾਹਰੋਂ ਸਖਤ ਅਤੇ ਅੰਦਰੋ ਨਰਮ ਦਿਸਣ ਵਾਲਾ ਕਟਹਲ ਵੱਖ-ਵੱਖ ਦੇਸ਼ਾਂ 'ਚ ਵੱਖੋ-ਵੱਖਰੇ ਆਕਾਰ ਦਾ ਹੁੰਦਾ ਹੈ। ਕੱਚੇ ਕਟਹਲ ਦੇ ਬਹੁਤ ਸਾਰੇ ਸਵਾਦੀ ਪਕਵਾਨ ਤਾਂ ਬਣਦੇ ਹੀ ਹਨ, ਨਾਲ ਹੀ ਕਈ ਦੇਸ਼ਾਂ 'ਚ ਇਸ ਤੋਂ ਮਠਿਆਈਆਂ ਵੀ ਬਣਾਈਆਂ ਜਾਂਦੀਆਂ ਹਨ। ਇਸ ਦੇ ਬੀਜਾਂ ਨੂੰ ਬਹੁਤ ਸਾਰੇ ਦੇਸ਼ਾਂ 'ਚ ਸਨੈਕਸ ਦੇ ਤੌਰ 'ਤੇ ਖਾਧਾ ਜਾਂਦਾ ਹੈ। ਸਿਹਤ ਸੰਬੰਧੀ ਇਸ ਦੇ ਬਹੁਤ ਸਾਰੇ ਫਾਇਦੇ ਵੀ ਹਨ, ਜਿਨਾਂ੍ਹ ਦਾ ਅੱਜ ਇਥੇ ਜ਼ਿਕਰ ਕਰਾਂਗੇ।
ਵਧਾਏ ਅੱਖਾਂ ਦੀ ਰੌਸ਼ਨੀ
ਇਸ 'ਚ ਕਿਉਂਕਿ ਵਿਟਾਮਿਨ-ਏ ਪਾਇਆ ਜਾਂਦਾ, ਜੋ ਅੱਖਾਂ ਲਈ ਬਹੁਤ ਜ਼ਰੂਰੀ ਹੈ। ਅੱਖਾਂ ਸੰਬੰਧੀ ਬਹੁਤ ਸਾਰੀਆਂ ਬੀਮਾਰੀਆਂ ਅਤੇ ਇਨਫੈਕਸ਼ਨਾਂ ਤੋਂ ਵੀ ਇਹ ਬਚਾਉਂਦਾ ਹੈ। ਇਸ ਵਿਚਲੀ ਐਂਟੀ-ਆਕਸੀਡੈਂਟ ਦੀ ਮਾਤਰਾ ਅੱਖਾਂ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਵੀ ਬਚਾਉਂਦੀ ਹੈ।
ਪ੍ਰਤੀਰੋਧਕ ਪ੍ਰਣਾਲੀ ਰੱਖੇ ਦਰੁਸਤ
ਐਂਟੀ-ਆਕਸੀਡੈਂਟ ਵਾਲੇ ਫਲ ਅਤੇ ਸਬਜ਼ੀਆਂ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਹ ਚਮੜੀ ਲਈ ਬੇਹੱਦ ਅਸਰਦਾਰ ਹੁੰਦੇ ਹਨ। ਇਸ ਨਾਲ ਬੁਢਾਪੇ ਅਤੇ ਝੁਰੜੀਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਕਟਹਲ ਸਕਿੱਨ ਇਨਫੈਕਸ਼ਨ, ਕੈਂਸਰ ਅਤੇ ਟਿਊਮਰ ਦੀ ਸਮੱਸਿਆ ਨੂੰ ਵੀ ਜੜ੍ਹੋਂ ਖਤਮ ਕਰਦਾ ਹੈ। ਇਸ 'ਚ ਵਿਟਾਮਿਨ ਸੀ ਅਤੇ ਲੋੜੀਂਦੀ ਮਾਤਰਾ 'ਚ ਮੇਥਨਾਲ ਅਤੇ ਇਥੇਨਾਲ ਹੁੰਦਾ ਹੈ। ਇਸ ਨੂੰ ਖਾਣ ਨਾਲ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਮੌਸਮ ਅਨੁਸਾਰ ਹੋਣ ਵਾਲੀਆਂ ਇਨਫੈਕਸ਼ਨਾਂ ਤੋਂ ਬਚਾਅ ਹੁੰਦਾ ਹੈ।
ਵਧਾਏ ਊਰਜਾ
ਊਰਜਾ ਦੇਣ ਵਾਲੇ ਦੋ ਜ਼ਰੂਰੀ ਤੱਤ ਕਾਰਬੋਹਾਈਡ੍ਰੇਟ ਅਤੇ ਕੈਲੋਰੀ ਕਟਹਲ 'ਚ ਮੌਜੂਦ ਹੁੰਦੇ ਹਨ। ਨਾਲ ਹੀ ਸਰੀਰ 'ਚ ਅਸਾਨੀ ਨਾਲ ਘੁਲਣ ਅਤੇ ਪਚਣ ਵਾਲੇ ਸ਼ੂਗਰ ਤੱਤ ਜਿਵੇਂ ਫਰੂਕਟੋਜ਼ ਅਤੇ ਸੂਕ੍ਰੋਜ਼ ਵੀ ਹੁੰਦੇ ਹਨ। ਡਾਇਬਟੀਜ਼ ਦੇ ਮਰੀਜ਼ ਵੀ ਇਸ ਦਾ ਸੇਵਨ ਕਰਦੇ ਹਨ। ਇਹ ਗਲਤ ਹੈ ਕਿ ਰੋਜ਼ਾਨਾ ਕਟਹਲ ਖਾਣਾ ਸਿਹਤ ਲਈ ਚੰਗਾ ਨਹੀਂ ਹੁੰਦਾ। ਰੋਜ਼ਾਨਾ ਇਸ ਨੂੰ ਖਾਧਾ ਜਾ ਸਕਦਾ ਹੈ ਪਰ ਇਸ ਦੇ ਨਾਲ ਕਸਰਤ ਵੀ ਬਹੁਤ ਜ਼ਰੂਰੀ ਹੈ।
ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਪੋਟਾਸ਼ੀਅਮ ਬਹੁਤ ਜ਼ਰੂਰੀ ਹੁੰਦਾ ਹੈ। ਮਨੁੱਖੀ ਸਰੀਰ ਨੂੰ 47 ਸੌ ਮਿ.ਗ੍ਰਾ ਪੋਟਾਸ਼ੀਅਮ ਦੀ ਰੋਜ਼ਾਨਾ ਲੋੜ ਹੁੰਦੀ ਹੈ ਤਾਂਕਿ ਸਾਡੇ ਸਰੀਰ 'ਚ ਸੋਡੀਅਮ ਦਾ ਸੰਤੁਲਨ ਬਣਿਆ ਰਹੇ। ਪੋਟਾਸ਼ੀਅਮ ਦਾ ਸੰਤੁਲਨ ਵਿਗੜਨ ਨਾਲ ਆਰਟਰੀ ਅਤੇ ਦਿਲ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਭ ਤੋਂ ਇਲਾਵਾ ਪੋਟਾਸ਼ੀਅਮ ਦਿਲ ਦੀਆਂ ਮਾਸਪੇਸ਼ੀਆਂ ਦੀ ਕਾਰਜ ਪ੍ਰਣਾਲੀ ਨੂੰ ਵੀ ਠੀਕ ਰੱਖਦਾ ਹੈ। ਰੋਜ਼ਾਨਾ 10 ਫੀਸਦੀ ਪੋਟਾਸ਼ੀਅਮ ਸਾਡੇ ਸਰੀਰ ਦੀ ਲੋੜ ਹੁੰਦੀ ਹੈ ਅਤੇ ਕਟਹਲ 'ਚ ਇਸ ਦੀ ਲੋੜੀਂਦੀ ਮਾਤਰਾ ਪਾਈ ਜਾਂਦੀ ਹੈ। ਇਹ ਫਲੂਡ ਲੈਵਲ ਦੇ ਨਾਲ ਹੀ ਇਲੈਕਟ੍ਰੋਲਾਈਟ ਦੇ ਸੰਤੁਲਨ ਨੂੰ ਵੀ ਬਣਾਈ ਰੱਖਦਾ ਹੈ। ਇਸ ਨਾਲ ਸਟ੍ਰੋਕ ਅਤੇ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਜਾਂਦੀ ਹੈ।
ਪਾਚਨ ਕਿਰਿਆ ਲਈ ਲਾਭਦਾਇਕ
ਕਟਹਲ 'ਚ ਰੇਸ਼ੇ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਕਿ ਪਾਚਨ ਲਈ ਬਹੁਤ ਚੰਗੇ ਹੁੰਦੇ ਹਨ। ਪ੍ਰਤੀ 100 ਗ੍ਰਾਮ ਕਟਹਲ 'ਚ 1.5 ਗ੍ਰਾਮ ਖਾਣੇ ਨੂੰ ਪਚਾਉਣ ਵਾਲੇ ਫਾਈਬਰ ਮੌਜੂਦ ਹੁੰਦੇ ਹਨ। ਇਸ ਨਾਲ ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਹੁੰਦਾ ਹੈ। ਕਟਹਲ 'ਚ ਸਾਲਿਊਬਲ ਅਤੇ ਇੰਸਾਲਿਊਬਲ ਦੋਹਾਂ ਤਰ੍ਹਾਂ ਦੇ ਫਾਈਬਰ ਪਾਏ ਜਾਂਦੇ ਹਨ। ਸਾਲਿਊਬਲ ਫਾਈਬਰ ਅਸਾਨੀ ਨਾਲ ਪੱਚ ਜਾਂਦਾ ਹੈ। ਨਾਲ ਹੀ ਇਸ ਨਾਲ ਗੈਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਬਚਾਏ ਕੋਲਨ ਕੈਂਸਰ ਤੋਂ
ਨਾ ਸਿਰਫ ਕਟਹਲ, ਸਗੋਂ ਇਸ ਦੇ ਬੀਜਾਂ 'ਚ ਵੀ ਬਹੁਤ ਸਾਰੇ ਸਿਹਤ ਵਧਾਊ ਤੱਤ ਮੌਜੂਦ ਹਨ, ਜਿਨ੍ਹਾਂ 'ਚ ਇਕ ਹੈ ਕੈਂਸਰ ਵਰਗੀਆਂ ਬੀਮਾਰੀਆਂ ਦੂਰ ਕਰਨ ਦਾ ਗੁਣ। ਐਂਟੀ-ਆਕਸੀਡੈਂਟ ਦੀ ਮਾਤਰਾ ਸਰੀਰ 'ਚੋਂ ਵਾਧੂ ਟਾਕਸਿਨਸ ਨੂੰ ਬਾਹਰ ਕੱਢ ਕੇ ਸਰੀਰ ਨੂੰ ਸਿਹਤਮੰਦ ਬਣਾਉਂਦੀ ਹੈ। ਇਸ ਨਾਲ ਕੈਂਸਰ ਦਾ ਇਲਾਜ ਤਾਂ ਨਹੀਂ ਕੀਤਾ ਜਾ ਸਕਦਾ ਪਰ ਉਸ ਦੇ ਹੋਣ ਦੀ ਸੰਭਾਵਨਾ ਕਾਫੀ ਹੱਦ ਤੱਕ ਘਟਾਈ ਜਾ ਸਕਦੀ ਹੈ।
ਦਮੇ 'ਚ ਫਾਇਦੇਮੰਦ
ਹਰ ਸਾਲ ਦਮੇ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕਟਹਲ ਇਸ ਰੋਗ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੈ। ਸਾਹ ਲੈਣ 'ਚ ਤਕਲੀਫ ਅਤੇ ਹਾਰਟ ਅਟੈਕ ਆਦਿ ਕਈ ਕਿਸਮ ਦੀਆਂ ਸਮੱਸਿਆਵਾਂ ਕਟਹਲ ਦੇ ਸੇਵਨ ਨਾਲ ਦੂਰ ਕੀਤੀਆਂ ਜਾ ਸਕਦੀਆਂ ਹਨ।
ਬਵਾਸੀਰ ਤੋਂ ਮਿਲੇ ਛੁਟਕਾਰਾ
ਜਿਸ ਇਨਸਾਨ ਨੂੰ ਇਹ ਸਮੱਸਿਆ ਹੁੰਦੀ ਹੈ, ਉਹੀ ਜਾਣਦਾ ਹੈ ਕਿ ਇਹ ਕਿੰਨੀ ਬੁਰੀ ਹੁੰਦੀ ਹੈ। ਜੇਕਰ ਇਹ ਬੀਮਾਰੀ ਵੱਧ ਜਾਏ ਤਾਂ ਨੌਬਤ ਆਪਰੇਸ਼ਨ ਕਰਵਾਉਣ ਦੀ ਆ ਜਾਂਦੀ ਹੈ। ਇਸ ਦੇ ਮੁੱਢਲੇ ਲੱਛਣਾਂ 'ਚ ਕਬਜ਼ ਜ਼ਿੰਮੇਵਾਰ ਮੰਨੀ ਜਾਂਦੀ ਹੈ। ਇਸ ਲਈ ਕਟਹਲ ਦਾ ਸੇਵਨ ਬਹੁਤ ਲਾਭਦਾਇਕ ਹੈ ਕਿਉਂਕਿ ਇਸ ਦੇ ਰੇਸ਼ੇ ਪੇਟ ਦੀ ਸਫਾਈ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਪੇਟ ਸਾਫ ਹੋਵੇਗਾ ਤਾਂ ਬਵਾਸੀਰ ਵਰਗੀ ਬੀਮਾਰੀ ਕੋਹਾਂ ਦੂਰ ਰਹੇਗੀ।
ਹੱਡੀਆਂ ਬਣਾਏ ਮਜ਼ਬੂਤ
ਖਾਸ ਕਰ ਔਰਤਾਂ ਨੂੰ ਤਾਂ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦੈ ਕਿਉਂਕਿ ਮਰਦਾਂ ਦੇ ਮੁਕਾਬਲੇ ਉਨ੍ਹਾਂ ਦੀਆਂ ਹੱਡੀਆਂ ਕਾਫੀ ਕਮਜ਼ੋਰ ਹੁੰਦੀਆਂ ਹਨ। ਕਿਉਂਕਿ ਕਟਹਲ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਨਾਲ ਆਰਥਰਾਇਟਿਸ ਅਤੇ ਆਸਟੀਓਪੋਰੋਸਿਸ ਵਰਗੀਆਂ ਬੀਮਾਰੀਆਂ ਤੁਹਾਡੇ ਤੋਂ ਕਾਫੀ ਦੂਰ ਰਹਿੰਦੀਆਂ ਹਨ। ਉਂਝ ਤਾਂ ਕੈਲਸ਼ੀਅਮ ਦੀ ਪੂਰਤੀ ਲਈ ਦੁੱਧ ਉਤਪਾਦਾਂ ਨੂੰ ਵਧੀਆ ਮੰਨਿਆ ਜਾਂਦਾ ਹੈ ਪਰ ਕੁਝ ਫਲਾਂ ਅਤੇ ਸਬਜ਼ੀਆਂ ਰਾਹੀਂ ਵੀ ਇਸ ਦੀ ਪੂਰਤੀ ਕੀਤੀ ਜਾ ਸਕਦੀ ਹੈ।
ਖੂਨ ਦੀ ਕਮੀ ਕਰੇ ਦੂਰ
ਸਾਡੇ ਸਰੀਰ 'ਚ ਖੂਨ ਦੇ ਲਾਲ ਕਣਾਂ ਦੀ ਕਮੀ ਕਾਰਨ ਹੀਮੋਗਲੋਬਿਨ ਅਤੇ ਐਨੀਮੀਆ ਵਰਗੀਆਂ ਸਮੱਸਿਆਵਾਂ ਪੈਦਾ ਕਰਦੀ ਹੈ। ਇਸ ਕਾਰਨ ਆਕਸੀਜਨ ਦੀ ਲੋੜੀਂਦੀ ਮਾਤਰਾ ਸਰੀਰ ਤੱਕ ਨਹੀਂ ਪਹੁੰਚਦੀ ਅਤੇ ਥਕਾਵਟ, ਸੋਜ ਤੇ ਚਿਹਰੇ 'ਤੇ ਕਾਲੇਪਨ ਵਰਗੇ ਕਈ ਲੱਛਣ ਨਜ਼ਰ ਆਉਣ ਲੱਗਦੇ ਹਨ। ਕਟਹਲ ਆਇਰਨ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਹੋਰ ਵੀ ਬਹੁਤ ਸਾਰੇ ਮਿਨਰਲ ਅਤੇ ਮੈਗਨੀਸ਼ੀਅਮ ਦੀ ਮਾਤਰਾ ਖੂਨ ਦੀ ਕਮੀ ਦੂਰ ਕਰਦੀ ਹੈ।
ਸਿਹਤਮੰਦ ਜ਼ਿੰਦਗੀ ਲਈ ਸੈਕਸ ਜ਼ਰੂਰੀ
NEXT STORY