ਜਲੰਧਰ : ਜਲੰਧਰ ਦੇ ਨਾਮਵਰ ਸਕੂਲ ਮਾਇਰ ਵਰਲਡ ਸਕੂਲ ਵਿਚ ਇਕ ਅਜਿਹੀ ਘਟਨਾ ਹੋਈ ਜਿਸ ਨੂੰ ਵੇਖ ਅਤੇ ਸੁਣ ਕੇ ਸਭ ਦੇ ਹੋਸ਼ ਉੱਡ ਗਏ ਜਿਸ ਵਿਚ ਜਲੰਧਰ ਦੇ ਇਕ ਚੋਟੀ ਦੇ ਵਕੀਲ ਦੀ ਪਤਨੀ ਵਲੋਂ ਸਕੂਲ 'ਚ ਵੜ ਕੇ ਸਕੂਲ ਦੇ ਡਾਇਰੈਕਟਰ ਨਾਲ ਮਾਰਕੁਟਾਈ ਦੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਸਕੂਲ ਵਿਚ ਆਪਣੀ ਧੀ ਦਾ ਜ਼ਬਤ ਹੋਇਆ ਮੋਬਾਈਲ ਲੈਣ ਗਈ ਇਕ ਔਰਤ ਦਾ ਉਥੇ ਦੇ ਸਟਾਫ ਨਾਲ ਕਾਫੀ ਗਾਲੀ ਗਲੋਚ ਹੋ ਗਿਆ ਅਤੇ ਗੁੱਸੇ ਵਿਚ ਔਰਤ ਨੇ ਡਾਇਰੈਕਟਰ ਜੋਤੀ ਨਗਰਾਨੀ ਦੇ ਕਮਰੇ ਵਿਚ ਜਾ ਕੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਪੂਰਾ ਮਾਮਲਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਿਆ ਜਿਸ ਤੋਂ ਬਾਅਦ ਇਹ ਘਟਨਾ ਉਜਾਗਰ ਹੋਈ। ਮਾਰਕੁੱਟ ਕਰਨ ਵਾਲੀ ਇਹ ਔਰਤ ਜਲੰਧਰ ਦੇ ਨਾਮੀ ਵਕੀਲ ਦੇ ਕੇ. ਐਸ. ਹੁੰਦਲ ਦੀ ਪਤਨੀ ਹੈ।
ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਪੂਰਾ ਮਾਮਲਾ ਕੀ ਹੈ ਅਤੇ ਕਿਹੜੇ ਕਿਹੜੇ ਲੋਕ ਇਸ ਵਿਚ ਦੋਸ਼ੀ ਹਨ। ਉਧਰ ਵਕੀਲ ਹੁੰਦਲ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਣ ਦੀ ਗੱਲ ਕਹੀ ਹੈ ਪਰ ਇਸ ਘਟਨਾ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ।
ਜਲੰਧਰ 'ਚ ਅਕਾਲੀਆਂ ਨੇ ਪਾੜੇ ਇਕ-ਦੂਜੇ ਦੇ ਕੱਪੜੇ, ਹੋਏ ਹੱਥੋਪਾਈ (ਦੇਖੋ ਤਸਵੀਰਾਂ)
NEXT STORY