ਚੰਡੀਗੜ (ਅਰਚਨਾ) - ਪੀ. ਜੀ. ਆਈ. ਹੁਣ ਸਮਾਰਟ ਫੋਨ ਫਾਰਮੂਲੇ ਦੇ ਬੂਤੇ ਦੇਸ਼ ਦਾ ਪਹਿਲਾ ਅਜਿਹਾ ਚਕਿਤਸਾ ਸੰਸਥਾਨ ਬਣਨ ਜਾ ਰਿਹਾ ਹੈ ਜੋ ਸਿਰਫ ਇਕ ਕਲਿਕ 'ਤੇ ਬੀਮਾਰੀ ਦਾ ਤੋੜ ਦੇਵੇਗਾ। ਮੋਬਾਈਲ ਐਪ ਬੀਮਾਰੀ ਅਤੇ ਮਰੀਜ਼ ਦੀ ਉਮਰ ਲਿਖਦੇ ਹੀ ਨਾ ਸਿਰਫ ਦਵਾਈ ਦਾ ਨਾਂ, ਸਗੋਂ ਦਵਾਈ ਦੀ ਮਾਤਰਾ ਵੀ ਮਰੀਜ਼ ਦੇ ਦਰਦ ਨੂੰ ਆਰਾਮ ਦੇ ਸਕੇਗੀ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਪੀ. ਜੀ. ਆਈ. ਨੂੰ ਇਕ ਪ੍ਰੋਜੈਕਟ ਸੌਂਪ ਕੇ 300 ਬੀਮਾਰੀਆਂ ਦੇ ਟ੍ਰੀਟਮੈਂਟ, ਡਾਇਗਨੋਸਿਸ ਅਤੇ ਦਵਾਈ ਦਾ ਲੇਖਾਜੋਖਾ ਤਿਆਰ ਕਰਨ ਦੀ ਜ਼ਿੰਮੇਦਾਰੀ ਸੌਂਪੀ ਹੈ। ਪੀ. ਜੀ. ਆਈ. ਦੇ ਗੈਸਟ੍ਰੋਐਂਟ੍ਰੋਲਾਜੀ ਵਿਭਾਗ ਦੀ ਮਾਹਿਰ ਡਾ. ਊਸ਼ਾ ਦੱਤ ਵਲੋਂ ਪੇਟ ਅਤੇ ਲੀਵਰ ਨਾਲ ਜੁੜੀਆਂ 15 ਬੀਮਾਰੀਆਂ ਅਤੇ ਉਸ ਦੇ ਹਲ ਨੂੰ ਲੈ ਕੇ ਤਿਆਰ ਕੀਤੇ ਗਏ ਮੋਬਾਈਲ ਐਪ ਨੂੰ ਆਈ. ਸੀ. ਐੱਮ. ਆਰ. ਨੇ ਇੰਨਾ ਪਸੰਦ ਕੀਤਾ ਕਿ ਪੀ. ਜੀ. ਆਈ. ਨੂੰ 300 ਬੀਮਾਰੀਆਂ ਲਈ ਵੀ ਅਜਿਹਾ ਹੀ ਇਕ ਐਪ ਤਿਆਰ ਕਰਨ ਦਾ ਪ੍ਰੋਜੈਕਟ ਦਿੱਤਾ ਹੈ। ਸੰਸਥਾਨ ਦੇ ਸਮਾਰਟ ਫੋਨ ਮੋਬਾਈਲ ਐਪ ਦੇ ਦਮ 'ਤੇ ਨਾ ਸਿਰਫ ਆਮ ਮਰੀਜ਼ ਐਮਰਜੈਂਸੀ ਸਥਿਤੀ 'ਚ ਬੀਮਾਰੀ ਤੋਂ ਰਾਹਤ ਪਾ ਸਕਣਗੇ ਸਗੋਂ ਜੂਨੀਅਰ ਡਾਕਟਰਾਂ ਅਤੇ ਅਜਿਹੇ ਹੈਲਥ ਸੈਂਟਰਾਂ ਜਿਥੇ ਬੁਨਿਆਦੀ ਸੁਵਿਧਾਵਾਂ ਦੀ ਘਾਟ ਹੈ, ਉਥੇ ਦੇ ਡਾਕਟਰ ਵੀ ਮਰੀਜ਼ਾਂ ਦਾ ਇਲਾਜ ਆਸਾਨੀ ਨਾਲ ਕਰ ਸਕਣਗੇ। ਗੈਸਟ੍ਰੋਐਂਟ੍ਰੋਲਾਜੀ ਵਿਭਾਗ ਦੇ ਮੋਬਾਈਲ ਐਪ ਨੂੰ ਧਿਆਨ 'ਚ ਰਖਦੇ ਹੋਏ ਪੀ. ਜੀ. ਆਈ. ਨੇ ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ ਨੂੰ ਐਪ ਦੇ ਲਈ ਵਿਭਾਗ ਤੋਂ ਸੰਬੰਧਤ ਬੀਮਾਰੀਆਂ ਅਤੇ ਦਵਾਈ ਦੀ ਡੋਜ਼ ਦਾ ਬਿਓਰਾ ਬਣਾਉਣ ਲਈ ਨਿਰਦੇਸ਼ ਦੇਣ ਦੀ ਤਿਆਰੀ ਕਰ ਲਈ ਹੈ।
ਘਰ ਦਾ ਤਾਲਾ ਖੋਲ੍ਹਦੇ ਹੀ ਹੱਕੇ-ਬੱਕੇ ਰਹਿ ਗਏ ਤਰਨਤਾਰਨ ਦੀ ਜੱਜ ਦੇ ਮਾਪੇ
NEXT STORY