ਜਲੰਧਰ (ਪ੍ਰੀਤ)-ਬੇਖੌਫ ਚੋਰਾਂ ਨੇ ਅਰਬਨ ਅਸਟੇਟ ਫੇਜ਼-1 'ਚ ਰਹਿੰਦੀ ਤਰਨਤਾਰਨ ਦੀ ਜੱਜ ਵਿਪਨਦੀਪ ਕੌਰ ਦੇ ਘਰੋਂ 1 ਲੱਖ ਨਕਦੀ, ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਵਾਰਦਾਤ ਦੇ ਸਮੇਂ ਘਰ ਵਿਚ ਕੋਈ ਨਹੀਂ ਸੀ। ਜੱਜ ਵਿਪਨਦੀਪ ਕੌਰ ਦੇ ਮਾਤਾ-ਪਿਤਾ ਉਸ ਨੂੰ ਮਿਲਣ ਤਰਨਤਾਰਨ ਗਏ ਹੋਏ ਸਨ। ਵਾਰਦਾਤ ਦਾ ਖੁਲਾਸਾ ਬੀਤੀ ਦੁਪਹਿਰ ਬਾਅਦ ਹੋਇਆ।
ਚੋਰਾਂ ਨੇ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੱਕ ਤੋੜ ਦਿੱਤੇ ਪਰ ਇਕ ਕੈਮਰੇ 'ਚ ਚੋਰ ਦੀ ਤਸਵੀਰ ਕੈਦ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਸੀ. ਜੇ. ਐੱਮ. ਵਿਪਨਦੀਪ ਕੌਰ ਤਰਨਤਾਰਨ ਵਿਖੇ ਤਾਇਨਾਤ ਹੈ। ਉਸਦੇ ਪਿਤਾ ਐੱਮ. ਪੀ. ਐੱਸ. ਗੁਲਾਟੀ ਅਤੇ ਮਾਤਾ ਅਮਰਜੀਤ ਕੌਰ ਸਥਾਨਕ ਅਰਬਨ ਅਸਟੇਟ ਫੇਜ਼- 2 ਦੀ ਕੋਠੀ ਨੰਬਰ 113 'ਚ ਰਹਿੰਦੇ ਹਨ ਜੋ ਆਪਣੀ ਬੇਟੀ ਨੂੰ ਮਿਲਣ ਤਰਨਤਾਰਨ ਗਏ ਹੋਏ ਸਨ।
ਦੁਪਹਿਰ ਬਾਅਦ ਜਦੋਂ ਉਹ ਵਾਪਸ ਪਰਤੇ ਤਾਂ ਘਰ ਦੇ ਬਾਹਰ ਤਾਂ ਤਾਲੇ ਲੱਗੇ ਹੋਏ ਸਨ ਪਰ ਜਦੋਂ ਉਹ ਅੰਦਰ ਦਾਖਿਲ ਹੋਏ ਤਾਂ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਟੀ. ਵੀ., ਐੱਲ. ਸੀ. ਡੀ. ਟੁੱਟੇ ਹੋਏ ਸਨ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ । ਸੂਚਨਾ ਮਿਲਣ 'ਤੇ ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ, ਥਾਣਾ ਨੰਬਰ 7 ਦੇ ਇੰਚਾਰਜ ਬਲਵਿੰਦਰ ਸਿੰਘ ਵਿਰਕ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਜਲੰਧਰ ਦੇ ਨਾਮਵਰ ਸਕੂਲ 'ਚ ਚੋਟੀ ਦੇ ਵਕੀਲ ਦੀ ਪਤਨੀ ਦੀ 'ਸ਼ਰਮਨਾਕ ਕਰਤੂਤ' ਵੀਡੀਓ 'ਚ ਹੋਈ ਕੈਦ
NEXT STORY