ਧੂਰੀ (ਸੰਜੀਵ ਜੈਨ)-ਪਿੰਡ ਲੱਡਾ ਦੀ ਇਕ ਨੌਂਵੀ ਕਲਾਸ ਦੀ ਲੜਕੀ ਨਾਲ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਬਲਾਤਕਾਰ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਾਸਲ ਜਾਣਕਾਰੀ ਦੇ ਮੁਤਾਬਕ ਪਿੰਡ ਲੱਡਾ ਦੀ ਇਕ ਨੌਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਨਾਲ ਪਿੰਡ ਦੇ ਹੀ ਮਹਿੰਗਾ ਸਿੰਘ ਉਰਫ ਡਾ. ਬੌਬੀ ਪੁੱਤਰ ਇੰਦਰਜੀਤ ਸਿੰਘ ਦੇ ਖਿਲਾਫ ਬਲਾਤਕਾਰ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਪੀੜਤਾ ਦਾ ਮੈਡੀਕਲ ਕਰਵਾਓੁਣ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਪੁੱਜੀ ਤਫਦੀਸ਼ੀ ਅਫਸਰ ਏ.ਐਸ.ਆਈ. ਸ਼ਬਨਮ ਨੇ ਦੱਸਿਆਂ ਕਿ ਉਕਤ ਲੜਕੀ ਪਿੰਡ ਦੇ ਹੀ ਇਕ ਨਿਜੀ ਸਕੂਲ ਵਿੱਚ ਨੌਵੀਂ ਕਲਾਸ ਵਿੱਚ ਪੜਦੀ ਹੈ ਅਤੇ ਦੋਸ਼ੀ ਮਹਿੰਗਾ ਸਿੰਘ ਅਕਸਰ ਉਸ ਦੇ ਸਕੂਲ ਦੇ ਗੇਟ ਕੋਲ ਕਾਰ ਲੈਕੇ ਖੜਾ ਰਹਿੰਦਾ ਸੀ। ਦੋਵਾਂ ਦੇ ਇਕ ਹੀ ਪਿੰਡ ਦੇ ਹੋਣ ਕਾਰਣ ਇਨ੍ਹਾਂ ਦੀ ਜਾਣ-ਪਛਾਣ ਹੋ ਗਈ। ਲੰਘੀ 21 ਅਪ੍ਰੈਲ ਨੂੰ ਦੋਸ਼ੀ ਮਹਿੰਗਾ ਸਿੰਘ ਨੇ ਪੀੜਤਾ ਨੂੰ ਉਸ ਦੇ ਮੋਬਾਈਲ ਵਿੱਚ ਗਾਣੇ ਡਾਊਨਲੋਡ ਕਰਨ ਦੇ ਬਹਾਨੇ ਫੋਨ ਕਰਕੇ ਆਪਣੇ ਘਰ ਬੁਲਾਇਆ ਸੀ।
ਉਨ੍ਹਾਂ ਦੱਸਿਆਂ ਕਿ ਉੱਥੇ ਦੋਸ਼ੀ ਨੇ ਪੀੜਤਾ ਵਲੋਂ ਵਾਰ-ਵਾਰ ਰੋਕੇ ਜਾਣ ਦੇ ਬਾਵਜੂਦ ਧੱਕੇ ਨਾਲ ਉਸ ਨਾਲ ਬਲਾਤਕਾਰ ਕੀਤਾ ਹੈ ਅਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਸਨ। ਉਨ੍ਹਾਂ ਦੱਸਿਆਂ ਕਿ ਪੀੜਤਾ ਵਲੋਂ ਦਿੱਤੇ ਗਏ ਬਿਆਨ ਅਤੇ ਉਸ ਦਾ ਮੈਡੀਕਲ ਕਰਵਾਓੁਣ ਤੋਂ ਬਾਅਦ ਬਲਾਤਕਾਰ ਦੀ ਪੁਸ਼ਟੀ ਹੋਣ 'ਤੇ ਦੋਸ਼ੀ ਮਹਿੰਗਾ ਸਿੰਘ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਅਧੀਨ ਨਾਬਾਲਗਾ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਖਬਰ ਭੇਜੇ ਜਾਣ ਤੱਕ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।
ਅੰਤਿਮ ਸੰਸਕਾਰ ਦਾ ਅਜਿਹਾ ਢੰਗ, ਜਿਸ ਨੂੰ ਸੁਣ ਸਭ ਰਹਿ ਜਾਣਗੇ ਦੰਗ
NEXT STORY