ਫਿਰੋਜਪੁਰ-ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਇਕ ਬੱਸ ਜਦੋਂ ਪਲਟ ਗਈ ਤਾਂ ਇਸ 'ਚ ਬੈਠੇ 60 ਲੋਕਾਂ ਦੇ ਮੌਤ ਨੂੰ ਇੰਨੀ ਨੇੜਿਓਂ ਦੇਖ ਕੇ ਸਾਹ ਰੁਕ ਗਏ। ਇਸ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ। ਜਾਣਕਾਰੀ ਮੁਤਾਬਕ ਹਾਦਸੇ ਵਾਲੀ ਬੱਸ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਦਕੀ ਤੋਂ ਚਾਰ ਕਿਲੋਮੀਟਰ ਦੂਰ ਪਿੰਡ ਕੋਟਕਰੋੜ ਕਲਾਂ ਵਿਖੇ ਜਦੋਂ ਯਾਤਰੀਆਂ ਨਾਲ ਭਰੀ ਬੱਸ ਪਹੁੰਚੀ ਤਾਂ ਡਰਾਈਵਰ ਨੇ ਇਕ ਕੁੜੀ ਨੂੰ ਬਚਾਉਣ ਲਈ ਕੱਟ ਮਾਰਨਾ ਚਾਹਿਆ। ਇਸ ਤੋਂ ਬਾਅਦ ਤੇਜ਼ ਰਫਤਾਰ ਹੋਣ ਕਾਰਨ ਬੱਸ ਪਲਟ ਗਈ ਅਤੇ ਸਵਾਰੀਆਂ 'ਚ ਚੀਕਾਂ ਪੈਣੀਆਂ ਸ਼ੁਰੂ ਹੋ ਗਈਆਂ।
ਹਾਦਸੇ ਦੌਰਾਨ 15 ਲੋਕਾਂ ਦੀ ਹਾਲਤ ਗੰਭੀਰ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ਅਤੇ ਮੋਗਾ ਦੇ ਹਸਪਤਾਲਾਂ 'ਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਇਸ ਘਟਨਾ ਦੀ ਜਾਂਚ 'ਚ ਲੱਗ ਗਈ ਹੈ।
ਲੁਧਿਆਣਾ 'ਚ ਬਦਮਾਸ਼ਾਂ ਦੇ ਹੌਂਸਲੇ ਬੁਲੰਦ, ਐਕਟਿਵਾ 'ਤੇ ਜਾ ਰਹੀਆਂ ਭੈਣਾਂ ਨਾਲ ਕੀਤੀ ਕੁੱਟਮਾਰ (ਦੇਖੋ ਤਸਵੀਰਾਂ)
NEXT STORY