ਰੂਪਨਗਰ (ਵਿਜੇ)-ਮਾਪਿਆਂ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਦਰਵਾਜ਼ਾ ਖੋਲ੍ਹਦੇ ਹੀ ਉਨ੍ਹਾਂ ਨੂੰ ਆਪਣੀ ਧੀ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ, ਜਿਸ ਨੂੰ ਦੇਖ ਕੇ ਉਹ ਉੱਚੀ-ਉੱਚੀ ਧਾਹਾਂ ਮਾਰਨ ਲੱਗੇ। ਜਾਣਕਾਰੀ ਮੁਤਾਬਕ ਸ਼ਹਿਰ ਦੇ ਡੈਂਟਲ ਕਾਲਜ 'ਚ ਬੀ. ਡੀ. ਐੱਸ. ਫਾਈਨਲ ਈਅਰ ਦੀ ਵਿਦਿਆਰਥਣ ਨੇ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਕੈਨਾਲ ਵਿਊ 'ਚ ਰਹਿੰਦੀ ਕੁੜੀ ਘਰ 'ਚ ਜਦੋਂ ਇਕੱਲੀ ਸੀ ਤਾਂ ਉਸ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਜਦੋਂ ਉਸ ਦੇ ਮਾਤਾ-ਪਿਤਾ ਘਰ ਪਹੁੰਚੇ ਤਾਂ ਕਮਰੇ ਦਾ ਦਰਵਾਜ਼ਾ ਖੋਲ੍ਹਦੇ ਹੀ ਉਨ੍ਹਾਂ ਨੂੰ ਗਸ਼ ਪੈ ਗਿਆ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਵਿਦਿਆਰਥਣ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ ਭਰਤੀ ਕਰਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਪੁਲਸ ਨੂੰ ਘਟਨਾ ਵਾਲੀ ਜਗ੍ਹਾ 'ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਮ੍ਰਿਤਕਾ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਕਾਲਜ ਨੂੰ ਦੱਸਿਆ ਹੈ। ਮ੍ਰਿਤਕਾ ਦੀ ਮਾਂ ਨੇ ਵੀ ਕਾਲਜ ਦੀਆਂ ਦੋ ਲੈਕਚਰਾਰਸ ਨੂੰ ਬੇਟੀ ਦੀ ਮੌਤ ਕਾਰਨ ਦੱਸਿਆ ਹੈ। ਉਸ ਨੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕਾਲਜ ਵਾਲਿਆਂ ਨੇ ਉਸ ਦੀ ਬੇਟੀ ਨੂੰ ਪੇਰਸ਼ਾਨੀ ਦੇ ਕੇ ਉਸ ਦੀ ਜਾਨ ਲੈ ਲਈ। ਫਿਲਹਾਲ ਪੁਲਸ ਨੇ ਮ੍ਰਿਤਕਾ ਦੇ ਮਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁੱਤ ਦੀਆਂ ਚੀਕਾਂ ਸੁਣ ਦੌੜਾ ਗਿਆ ਪਿਓ, ਬਾਹਰਲਾ ਸੀਨ ਦੇਖਦੇ ਹੀ ਬੈਠ ਗਿਆ ਦਿਲ
NEXT STORY