ਪਟਿਆਲਾ (ਜੋਸਨ)-ਸ਼ਾਹੀ ਸ਼ਹਿਰ ਪਟਿਆਲਾ 'ਚ ਅਵਾਰਾ ਕੁੱਤਿਆਂ ਦਾ ਕਹਿਰ ਆਨੰਦ ਨਗਰ ਵਾਰਡ ਨੰਬਰ-5 'ਚ ਦੇਖਣ ਨੂੰ ਮਿਲਿਆ, ਜਦੋਂ ਇਕ ਅਵਾਰਾ ਕੁੱਤੇ ਨੇ 4 ਸਾਲਾਂ ਦੇ ਇਕ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਲਿਆ। ਮਾਸੂਮ ਬੱਚੇ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਨਵਜੋਤ ਸਿੰਘ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਉਸ ਦੇ ਚੀਖਣ ਦੀ ਆਵਾਜ਼ ਸੁਣਾਈ ਦਿੱਤੀ।
ਜਦੋਂ ਜਸਵਿੰਦਰ ਨੇ ਬਾਹਰ ਜਾ ਕੇ ਦੇਖਿਆ ਤਾਂ ਉਸ ਦੇ ਰੌਂਗਟੇ ਖੜ੍ਹੇ ਹੋ ਗਏ। ਗਲੀ 'ਚ ਕੁੱਤਾ ਵਾਰ-ਵਾਰ ਬੱਚੇ ਦੀ ਗੱਲ ਨੂੰ ਨੋਚ ਰਿਹਾ ਸੀ ਪਰ ਬੱਚੇ ਦੇ ਪਿਤਾ ਨੂੰ ਦੇਖ ਕੇ ਉਹ ਭੱਜ ਗਿਆ। ਕੁੱਤੇ ਨੇ ਨਵਜੋਤ ਦੀ ਸੱਜੀ ਗੱਲ 'ਤੇ ਕਈ ਜਗ੍ਹਾ ਦੰਦਾ ਨਾਲ ਨੋਚਿਆ ਸੀ। ਇਸ ਤੋਂ ਬਾਅਦ ਨਵਜੋਤ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਅਤੇ ਜਿੱਥੇ ਨਵਜੋਤ ਦੀ ਪਲਾਸਟਿਕ ਸਰਜਰੀ ਕਰਾਉਣ ਲਈ ਉਸ ਦਾ ਇਲਾਜ ਸ਼ੁਰੂ ਕਰਵਾਇਆ ਗਿਆ ਹੈ।
ਟੀਚਰ ਨੇ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਮੰਦਬੁੱਧੀ ਬੱਚਾ, ਮਾਪੇ ਨਾਰਾਜ਼ (ਵੀਡੀਓ)
NEXT STORY