ਫਰੀਦਕੋਟ-ਜਿਸ ਉਮਰ 'ਚ ਲੋਕ ਰੱਬ-ਰੱਬ ਕਰਦੇ ਹਨ, ਉਸ ਉਮਰ ਇਕ ਬੁੱਢੇ ਬਾਬੇ ਨੇ ਕਮਾਲ ਕਰ ਦਿਖਾਇਆ ਹੈ। ਅਸਲ 'ਚ ਫਰੀਦਕੋਟ ਦੇ ਪਿੰਡ ਪੱਕਾ 'ਚ ਦਰਸ਼ਨ ਸਿੰਘ ਨਾਂ ਦੇ 80 ਸਾਲਾ ਬਜ਼ੁਰਗ ਆਪਣੇ ਹੌਂਸਲੇ ਅਤੇ ਜਜ਼ਬੇ ਕਾਰਨ ਮਸ਼ਹੂਰ ਹੋ ਗਿਆ ਹੈ। ਦਰਸ਼ਨ ਸਿੰਘ ਨੇ ਹੁਣ ਤੱਕ ਕਰੀਬ 40 ਕਿਤਾਬਾਂ ਬੋਲ-ਬੋਲ ਕੇ ਲਿਖਵਾਈਆਂ ਹਨ, ਜੋ ਫਰੀਦਕੋਟ ਦੇ ਸਰਕਾਰੀ, ਗੈਰ ਸਰਕਾਰੀ ਸਕੂਲਾਂ, ਕਾਲਜਾਂ 'ਚ ਪੜ੍ਹਾਈਆਂ ਜਾ ਰਹੀਆਂ ਹਨ।
ਬੇਹੱਦ ਗਰੀਬ ਪਰਿਵਾਰ ਤੋਂ ਹੋਣ ਕਾਰਨ ਪਿੰਡ ਦੇ ਕੁਝ ਨੌਜਵਾਨ ਇਸ ਬਾਬੇ ਦੀ ਮਦਦ ਕਰ ਰਹੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਨੇ ਅੱਜ ਤੱਕ ਇਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਜੇਕਰ ਸਰਕਾਰ ਇਸ ਬਜ਼ੁਰਗ ਬਾਬੇ ਦੀ ਕਲਾ ਦੀ ਜਰਾ ਜਿੰਨੀ ਵੀ ਕਦਰ ਕਰੇ ਤਾਂ ਬਾਬੇ ਦੀਆਂ ਬਾਕੀ ਰਹਿੰਦੀਆਂ ਕਿਤਾਬਾਂ ਵੀ ਪੰਜਾਬੀ ਸਾਹਿਤ ਦਾ ਸ਼ਿੰਗਾਰ ਬਣ ਸਕਦੀਆਂ ਹਨ।
ਗਰੀਬੀ ਨੇ ਇੰਨਾ ਕਹਿਰ ਢਾਇਆ, ਮਾਸੂਮ ਬੱਚੇ ਦਾ ਵੀ ਖਿਆਲ ਨਾ ਆਇਆ
NEXT STORY