ਜਲੰਧਰ- ਪਿਛਲੇ ਕੁਝ ਦਿਨਾਂ ਤੋਂ ਮੌਸਮ 'ਚ ਲਗਾਤਾਰ ਬਦਲਾਅ ਹੋ ਰਿਹਾ ਹੈ। ਕਦੇ ਬੂੰਦਾਬਾਂਦੀ ਅਤੇ ਕਦੇ ਤੇਜ਼ ਧੁੱਪ ਹੋ ਜਾਂਦੀ ਹੈ। ਮੌਸਮ ਦਾ ਇਹੀ ਉਤਾਰ-ਚੜ੍ਹਾਅ ਲੋਕਾਂ ਨੂੰ ਬੀਮਾਰ ਕਰ ਰਿਹਾ ਹੈ। ਹਸਪਤਾਲਾਂ 'ਚ ਵਾਇਰਲ ਫੀਵਰ, ਖਾਂਸੀ, ਕੋਲਡ, ਕਫ ਦੀ ਲਪੇਟ 'ਚ ਆਏ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਆਮ ਹਸਪਤਾਲ 'ਚ ਰੋਜ਼ਾਨਾ 35-40 ਫੀਸਦੀ ਤੋਂ ਵੱਧ ਮਰੀਜ਼ ਪਹੁੰਚ ਰਹੇ ਹਨ। ਆਮ ਤੌਰ 'ਤੇ ਹਰ ਸਾਲ ਮੌਸਮ ਬਦਲਣ 'ਤੇ ਵਾਇਰਲ ਦੇ ਕੇਸ ਵਧ ਜਾਂਦੇ ਹਨ ਪਰ ਇਸ ਵਾਰ ਪੂਰੀ ਤਰ੍ਹਾਂ ਬਦਲੇ ਹੋਏ ਮੌਸਮ ਕਾਰਨ ਅਜਿਹਾ ਜ਼ਿਆਦਾ ਹੋ ਰਿਹਾ ਹੈ। ਇਸ ਲਈ ਕੁਝ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ।
► ਕਿਉਂ ਵਧੇ ਜ਼ਿਆਦਾ ਮਾਮਲੇ
ਡਾਕਟਰਾਂ ਦਾ ਕਹਿਣਾ ਹੈ ਕਿ ਠੰਡ ਤੋਂ ਬਾਅਦ ਗਰਮੀ, ਧੁੱਪ, ਬੱਦਲ ਅਤੇ ਮੀਂਹ ਦੀ ਲੁਕਣ-ਮੀਟੀ ਚੱਲ ਰਹੀ ਹੈ। ਠੰਡੀ ਹਵਾ ਕਾਰਨ ਵਾਇਰਲ ਅਤੇ ਬੈਕਟੀਰੀਆ ਨੂੰ ਸਰਗਰਮ ਹੋਣ ਦਾ ਮੌਕਾ ਮਿਲ ਗਿਆ।
► ਕੀ ਕਰੀਏ ਉਪਾਅ
► ਸਭ ਤੋਂ ਪਹਿਲਾਂ ਤਾਂ ਜੇ ਵਾਇਰਲ ਹੁੰਦਾ ਹੈ ਤਾਂ ਬਿਨਾਂ ਡਾਕਟਰ ਨੂੰ ਦਿਖਾਏ ਦਵਾਈ ਨਾ ਖਾਓ, ਖਾਸ ਕਰਕੇ ਖਾਂਸੀ ਲਈ ਆਪਣੇ ਆਪ ਕੋਈ ਸਿਰਪ ਨਾ ਲਓ। ਇਸਦੀ ਥਾਂ ਤਾਜ਼ੇ ਪਾਣੀ ਦੀ ਵਰਤੋਂ ਕਰੋ।
► ਤਾਜ਼ਾ ਪਾਣੀ ਗਲੇ 'ਚ ਮੌਜੂਦ ਬੈਕਟੀਰੀਆ ਦੇ ਅਸਰ ਨੂੰ ਹੌਲੀ-ਹੌਲੀ ਘੱਟ ਕਰਦਾ ਹੈ। ਜ਼ਿਆਦਾਤਰ ਕੈਮਿਸਟ ਐਂਟੀ ਬੈਕਟੀਰੀਅਲ ਦਵਾਈ ਦੇ ਦਿੰਦੇ ਹਨ ਅਤੇ ਉਸਦਾ ਪੂਰਾ ਕੋਰਸ ਵੀ ਨਹੀਂ ਦੱਸਦੇ। ਅਜਿਹੇ 'ਚ ਦਵਾਈ ਖਾਣ ਦਾ ਉਲਟ ਪ੍ਰਭਾਵ ਪੈ ਸਕਦਾ ਹੈ।
► ਹੁਣ ਗਰਮੀ ਆ ਗਈ ਹੈ, ਅਜਿਹਾ ਮੰਨ ਕੇ ਅਚਾਨਕ ਠੰਡਾ ਪਾਣੀ ਪੀਣਾ ਨਾ ਸ਼ੁਰੂ ਕਰੋ। ਫਰਿੱਜ 'ਚ ਰੱਖਿਆ ਖਾਣਾ ਨਾ ਖਾਓ।
► ਸਵੇਰੇ ਅਤੇ ਸ਼ਾਮ ਅਜਿਹੇ ਕੱਪੜੇ ਪਹਿਨੋ ਜੋ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਦੇਣ। ਹਲਕੇ ਸਵੈਟਰ ਦੀ ਵਰਤੋਂ ਕਰੋ।
ਵਾਇਰਲ ਫੈਲਿਆ ਹੋਵੇ ਤਾਂ ਸਾਫ-ਸਫਾਈ ਦਾ ਖਾਸ ਧਿਆਨ ਰੱਖੋ। ਬਿਨਾਂ ਹੱਥ ਸਾਫ ਕੀਤੇ ਖਾਣ ਵਾਲੀਆਂ ਚੀਜ਼ਾਂ ਨੂੰ ਹੱਥ ਨਾ ਲਗਾਓ।
► ਜਿਸ ਥਾਂ 'ਤੇ ਰਹਿੰਦੇ ਹੋ, ਉਥੇ ਵੈਂਟੀਲੇਸ਼ਨ ਦਾ ਇਸਤੇਮਾਲ ਕਰੋ। ਜਨਤਕ ਥਾਵਾਂ 'ਤੇ ਜਾਂ ਸਫਰ ਕਰਦੇ ਸਮੇਂ ਮੁੰਹ ਅਤੇ ਨੱਕ ਢੱਕ ਕੇ ਰੱਖੋ।
-ਡਾ. ਰਨਦੀਪ ਗੁਲੇਰੀਆ
ਕੌੜੇ ਕਰੇਲੇ ਦੇ ਇਹ ਫਾਇਦੇ ਜਾਣ ਜਾਓਗੇ ਤਾਂ ਜ਼ਰੂਰ ਖਾਓਗੇ
NEXT STORY