ਮੋਹਾਲੀ- ਜਸਪਾਲ ਸਿੰਘ ਸੈਣੀ ਨਾਂ ਦੇ ਇਕ ਸੋਸ਼ਲ ਵਰਕਰ ਨੇ ਸ਼ੁੱਕਰਵਾਰ ਸਵੇਰੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੂੰ ਲਾਸ਼ ਕੋਲੋਂ ਇਕ ਪੰਨੇ ਦਾ ਸੁਸਾਈਡ ਨੋਟ ਮਿਲਿਆ ਹੈ। ਇਸ 'ਚ ਜਸਪਾਲ ਨੇ ਆਪਣੀ ਮੌਤ ਲਈ 9 ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਇਨ੍ਹਾਂ 'ਚ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਦੇ ਅਧਿਕਾਰੀ ਐੱਨ. ਪੀ. ਸਿੰਘ, ਐੱਚ. ਪੀ. ਸਿੰਘ ਅਤੇ ਜੇ. ਪੀ. ਸਿੰਘ ਤੋਂ ਇਲਾਵਾ ਪੰਜਾਬੀ ਸਿੰਗਰ ਪ੍ਰੀਤ ਬਰਾੜ ਦਾ ਨਾਂ ਵੀ ਸ਼ਾਮਲ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਅਤੇ ਉਹ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਪੁਲਸ ਨੇ ਦੱਸਿਆ ਕਿ ਸਵੇਰੇ ਸੂਚਨਾ ਮਿਲੀ ਸੀ ਕਿ ਫੇਜ਼-7 ਦੇ ਇਕ ਪਾਰਕ 'ਚ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ 'ਚ ਪਿਆ ਹੋਇਆ ਹੈ, ਇਸ ਤੋਂਬਾਅਦ ਪੀ. ਸੀ. ਆਰ. ਪਾਰਟੀ ਅਤੇ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਤਾਂ ਇਸ ਵਿਅਕਤੀ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਪੁਲਸ ਤੁਰੰਤ ਉਸ ਨੂੰ ਫੇਜ਼-6 ਦੇ ਸਿਵਲ ਹਸਪਤਾਲ ਲੈ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਕੀ ਲਿਖਿਆ ਹੈ ਸੁਸਾਈਡ ਨੋਟ 'ਚ
ਜਸਪਾਲ ਨੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਪ੍ਰੀਤ ਬਰਾੜ ਨੇ ਉਸ ਨੂੰ ਝੂਠੇ ਕੇਸ 'ਚ ਫਸਾਇਆ ਹੈ। ਜਸਪਾਲ ਨੇ ਆਪਣੇ ਗੁਆਂਢੀ ਮਹਿੰਦਰ ਕੌਰ, ਉਸ ਦੇ ਬੇਟੇ ਅਰਵਿੰਦਰ ਸਿੰਘ, ਉਨ੍ਹਾਂ ਦੇ ਰਿਸ਼ਤੇਦਾਰ ਹੁਸ਼ਿਆਰਪੁਰ ਵਾਸੀ ਤਲਵਿੰਦਰ, ਵਿਨੇ, ਲਖਵਿੰਦਰ ਸਿੰਘ ਅਤੇ ਕੁੱਕੂ ਬਾਬਾ ਚਿੱਲਾ ਪਿੰਡ ਵਾਲੇ ਦਾ ਨਾਂ ਵੀ ਲਿਖਿਆ ਹੈ। ਜਸਪਾਲ ਨੇ ਲਿਖਿਆ ਹੈ ਕਿ ਪੁੱਡਾ ਦੇ ਜੋ ਅਧਿਕਾਰੀ ਹਨ, ਉਨ੍ਹਾਂ ਨੇ ਜ਼ਬਰਦਸਤੀ ਉਸ ਦਾ ਮਕਾਨ ਕਿਸੇ ਹੋਰ ਦੇ ਨਾਮ ਟਰਾਂਸਫਰ ਕਰ ਦਿੱਤਾ ਹੈ। ਮਹਿੰਦਰ ਕੌਰ ਅਤੇ ਜਸਪਾਲ ਦਾ ਮਕਾਨ ਨੂੰ ਲੈ ਕੇ ਕੋਰਟ 'ਚ ਕੇਸ ਚੱਲ ਰਿਹਾ ਸੀ।
'ਜਦੋਂ ਆਸਮਾਨ 'ਚ ਉੱਡਦੇ ਨਜ਼ਰ ਆਏ ਮਹਾਬਲੀ ਹਨੂੰਮਾਨ' (ਦੇਖੋ ਤਸਵੀਰਾਂ)
NEXT STORY