ਗੁਲਾਬ ਦਾ ਫੁੱਲ ਸੁੰਦਰਤਾ ਅਤੇ ਕੋਮਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਸ਼ਾਇਦ ਪ੍ਰੇਮੀਆਂ ਨੂੰ ਇਹ ਬੇਹੱਦ ਪਸੰਦ ਹੈ। ਗੁਲਾਬ ਜਲ ਨੂੰ ਕਈ ਤਰ੍ਹਾਂ ਨਾਲ ਸੁੰਦਰਤਾ ਵਧਾਉਣ ਲਈ ਵਰਤਿਆ ਜਾਂਦਾ ਹੈ। ਬਸ ਤੁਹਾਨੂੰ ਗੁਲਾਬ ਬਾਰੇ ਇੰਨਾ ਹੀ ਗਿਆਨ ਹੈ। ਚੱਲੋ ਕੋਈ ਗੱਲ ਨਹੀਂ ਅਸੀਂ ਦੱਸ ਦਿੰਦੇ ਹਾਂ ਕਿ ਗੁਲਾਬ ਬਹੁਤ ਸਾਰੇ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਇਸ ਦੀ ਸੁਗੰਧ ਹੀ ਨਹੀਂ, ਸਗੋਂ ਅੰਦਰੂਨੀ ਗੁਣ ਵੀ ਸਾਡੇ ਲਈ ਬਹੁਤ ਚੰਗੇ ਹਨ। ਗੁਲਾਬ ਦੇ ਫੁੱਲ 'ਚ ਕਈ ਰੋਗਾਂ ਦੇ ਇਲਾਜ ਦੀ ਸਮਰੱਥਾ ਹੈ। ਜਾਣਦੇ ਹਾਂ ਇਸ ਦੇ ਗੁਣਾਂ ਬਾਰੇ-
1. ਨੀਂਦ ਨਾ ਆਉਂਦੀ ਹੋਵੇ ਤਾਂ ਸਿਰ ਦੇ ਕੋਲ ਗੁਲਾਬ ਦੇ ਫੁੱਲ ਰੱਖ ਕੇ ਸੌਂਵੋ। ਉਨੀਂਦਰੇ ਦੀ ਸਮੱਸਿਆ ਦੂਰ ਹੋਵੇਗੀ।
2. ਗੁਲਾਬ ਦੇ ਫੁੱਲ ਦੀਆਂ ਪੱਤੀਆਂ ਖਾ ਕੇ ਮਸੂੜੇ ਅਤੇ ਦੰਦ ਮਜ਼ਬੂਤ ਹੁੰਦੇ ਹਨ। ਮੂੰਹ ਦੀ ਬਦਬੂ ਦੂਰ ਹੁੰਦੀ ਹੈ ਅਤੇ ਪਾਇਰੀਆ ਰੋਗ ਤੋਂ ਵੀ ਛੁਟਕਾਰਾ ਮਿਲਦਾ ਹੈ।
3. ਗੁਲਾਬ 'ਚ ਵਿਟਾਮਿਨ ਸੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਗੁਲਾਬ ਦੇ ਫੁੱਲ ਨਾਲ ਬਣਿਆ ਗੁਲਕੰਦ ਰੋਜ਼ਾਨਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਰੋਜ਼ਾਨਾ ਇਕ ਗੁਲਾਬ ਖਾਣ ਨਾਲ ਟੀ.ਬੀ. ਦੇ ਰੋਗ 'ਚ ਅਰਾਮ ਮਿਲਦਾ ਹੈ।
4. ਗੁਲਾਬ ਦੀਆਂ ਪੱਤੀਆਂ ਨੂੰ ਗਲਿਸਰੀਨ ਪਾ ਕੇ ਪੀਸ ਲਓ। ਇਸ ਮਿਸ਼ਰਣ ਨੂੰ ਬੁੱਲ੍ਹਾਂ 'ਤੇ ਲਗਾਓ। ਇਸ ਨਾਲ ਬੁੱਲ੍ਹ ਗੁਲਾਬੀ ਅਤੇ ਨਰਮ ਹੋ ਜਾਂਦੇ ਹਨ।
5. ਗੁਲਾਬ ਤੋਂ ਬਣੇ ਗੁਲਕੰਦ 'ਚ ਗੁਲਾਬ ਦਾ ਅਰਕ ਹੁੰਦਾ ਹੈ। ਇਹ ਸਰੀਰ ਨੂੰ ਠੰਡਕ ਦਿੰਦਾ ਹੈ। ਇਹ ਸਰੀਰ ਨੂੰ ਡਿਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ ਅਤੇ ਤਰੋ-ਤਾਜ਼ਾ ਰੱਖਦਾ ਹੈ। ਪੇਟ ਨੂੰ ਠੰਡਕ ਪਹੁੰਚਾਉਂਦਾ ਹੈ। ਗੁਲਕੰਦ ਇਕ ਚੁਸਤੀ ਦੇਣ ਵਾਲਾ ਟਾਨਿਕ ਹੈ, ਜੋ ਥਕਾਵਟ, ਆਲਸ, ਮਾਸਪੇਸ਼ੀਆਂ ਦੇ ਦਰਦ ਅਤੇ ਜਲਨ ਆਦਿ ਸਮੱਸਿਆਵਾਂ ਤੋਂ ਬਚਾਉਂਦਾ ਹੈ।
6. ਅਰਜੁਨ ਦੇ ਰੁੱਖ ਦੀ ਛਿੱਲ ਅਤੇ ਦੇਸੀ ਗੁਲਾਬ ਮਿਲਾ ਕੇ ਪਾਣੀ 'ਚ ਉਬਾਲ ਲਓ। ਇਹ ਕਾੜ੍ਹਾ ਪੀਣ ਨਾਲ ਦਿਲ ਸੰਬੰਧੀ ਬੀਮਾਰੀਆਂ ਦੂਰ ਰਹਿੰਦੀਆਂ ਹਨ।
7. ਗੁਲਕੰਦ 'ਚ ਵਿਟਾਮਿਨ ਸੀ, ਈ ਅਤੇ ਬੀ ਖਾਸੀ ਮਾਤਰਾ 'ਚ ਪਾਏ ਜਾਂਦੇ ਹਨ। ਭੋਜਨ ਤੋਂ ਬਾਅਦ ਗੁਲਕੰਦ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
8. ਗੁਲਕੰਦ 'ਚ ਮੌਜੂਦ ਐਂਟੀਆਕਸੀਡੈਂਟ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ। ਚਮੜੀ ਲਈ ਵੀ ਇਹ ਬਹੁਤ ਫਾਇਦੇਮੰਦ ਹੈ।
9. ਬੱਚਿਆਂ 'ਚ ਅਕਸਰ ਪੇਟ ਦੇ ਕੀੜਿਆਂ ਦੀ ਸਮੱਸਿਆ ਪੇਸ਼ ਆਉਂਦੀ ਹੈ। ਇੰਝ ਹੋਣ 'ਤੇ ਬਾਈਵਿੰਡਿੰਗ ਦਾ ਚੂਰਨ ਗੁਲਕੰਦ 'ਚ ਮਿਲਾ ਕੇ ਇਕ-ਇਕ ਚੱਮਚ ਸਵੇਰੇ-ਸ਼ਾਮ 15 ਦਿਨਾਂ ਤੱਕ ਲਓ। ਪੇਟ ਦੇ ਕੀੜੇ ਖਤਮ ਹੋ ਜਾਣਗੇ।
10. ਗਰਮੀ ਕਾਰਨ ਅੱਖਾਂ 'ਚ ਹੋਣ ਵਾਲੀ ਜਲਨ, ਧੂੜ-ਮਿੱਟੀ ਅਤੇ ਅੱਖਾਂ 'ਚ ਹੋਰ ਕਿਸੇ ਕਿਸਮ ਦੀ ਤਕਲੀਫ ਹੋਣ 'ਤੇ ਗੁਲਾਬ ਜਲ ਨਾਲ ਅੱਖਾਂ ਧੋਣ 'ਤੇ ਅਰਾਮ ਮਿਲਦਾ ਹੈ। ਅੰਧਰਾਤੇ ਦੀ ਸਮੱਸਿਆ 'ਚ ਗੁਲਾਬ ਜਲ ਬੇਹੱਦ ਕਾਰਗਰ ਹੈ।
11. ਗੁਲਾਬ ਦੀਆਂ ਪੱਤੀਆਂ ਨੂੰ ਸੁਕਾ ਕੇ ਚੂਰਨ ਬਣਾ ਲਓ। ਇਸ ਚੂਰਨ ਨੂੰ ਚੇਚਕ ਦੇ ਮਰੀਜ਼ ਦੇ ਬਿਸਤਰੇ 'ਤੇ ਪਾਉਣ ਨਾਲ ਉਸ ਨੂੰ ਠੰਡਕ ਅਤੇ ਅਰਾਮ ਮਿਲਦਾ ਹੈ।
12. ਗੁਲਾਬ ਨੂੰ ਪੀਸ ਕੇ ਲੇਪ ਬਣਾ ਕੇ ਸਿਰ 'ਤੇ ਲਗਾਉਣ ਨਾਲ ਸਿਰਦਰਦ ਤੋਂ ਛੁਟਕਾਰਾ ਮਿਲਦਾ ਹੈ।
13. ਖਾਣੇ ਤੋਂ ਬਾਅਦ ਪਾਨ 'ਚ ਗੁਲਕੰਦ ਪਾ ਕੇ ਖਾਣੀ ਚਾਹੀਦੀ ਹੈ। ਇਸ ਨਾਲ ਸਾਹ ਦੀ ਦੁਰਗੰਧ ਖਤਮ ਹੁੰਦੀ ਹੈ ਅਤੇ ਖਾਣਾ ਵੀ ਛੇਤੀ ਹਜ਼ਮ ਹੁੰਦਾ ਹੈ।
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਅਜ਼ਮਾਓ ਇਹ ਦੇਸੀ ਨੁਸਖੇ
NEXT STORY