ਆਧੁਨਿਕ ਇਲਾਜ ਪ੍ਰਣਾਲੀ ਦੇ ਦੌਰ 'ਚ ਈਸਬਗੋਲ ਦਾ ਮਹੱਤਵ ਲਗਾਤਾਰ ਵਧਦਾ ਜਾ ਰਿਹਾ ਹੈ। ਪਾਚਨ ਤੰਤਰ ਸੰਬੰਧੀ ਸਮੱਸਿਆਵਾਂ 'ਚ ਦਵਾਈ ਦੇ ਤੌਰ 'ਤੇ ਇਸ ਦੀ ਵਰਤੋਂ ਹੋ ਰਹੀ ਹੈ। ਇਹ ਲੱਗਭਗ ਤਿੰਨ ਫੁੱਟ ਉੱਚੇ ਪੌਦੇ ਦਾ ਬੀਜਾ ਹੁੰਦਾ ਹੈ। ਇਹ ਬੀਜਾਂ ਦੇ ਉੱਪਰ ਸਫੇਦ ਬੂਰਾ ਹੁੰਦਾ ਹੈ। ਈਸਬਗੋਲ ਦੇ ਬੀਜਾਂ ਅਤੇ ਬੂਰੇ 'ਚ ਕਾਫੀ ਮਾਤਰਾ 'ਚ ਮਿਊਸੀਲੇਜ ਪਾਇਆ ਜਾਂਦਾ ਹੈ, ਜਿਸ ਦੇ ਅੰਦਰ ਮੁਖ ਰੂਪ 'ਚ ਜਾਈਲੋਜ, ਐਰੋਵਿਨੋਜ ਰੈਮਨੋਜ ਅਤੇ ਗੈਲੇਕਟੋਜ਼ ਆਦਿ ਪਾਏ ਜਾਂਦੇ ਹਨ। ਬੁਖਾਰ ਅਤੇ ਪੇਚਿਸ਼ ਵਰਗੀਆਂ ਪੇਟ ਦੀਆਂ ਸਮੱਸਿਆਵਾਂ 'ਚ ਈਸਬਗੋਲ ਦਾ ਬੂਰਾ ਵਰਤਿਆ ਜਾਂਦਾ ਹੈ, ਇਸ ਦੀ ਖਾਸੀਅਤ ਇਹ ਹੈ ਕਿ ਇਸ ਦਾ ਸਾਈਡ ਇਫੈਕਟ ਵੀ ਨਹੀਂ ਹੁੰਦਾ।
ਲਾਭ
ਕਬਜ਼, ਦਸਤ, ਜੋੜਾਂ ਦੇ ਦਰਦ, ਮਲ 'ਚ ਖੂਨ, ਪਾਚਨ ਤੰਤਰ ਸੰਬੰਧੀ ਗੜਬੜ, ਸਰੀਰ 'ਚ ਪਾਣੀ ਦੀ ਕਮੀ, ਮੋਟਾਪਾ ਅਤੇ ਡਾਇਬਟੀਜ਼ 'ਚ ਈਸਬਗੋਲ ਕਾਫੀ ਲਾਭਦਾਇਕ ਹੁੰਦਾ ਹੈ।
ਜੋੜਾਂ ਦੇ ਦਰਦ, ਕਬਜ਼ ਅਤੇ ਪਾਚਨ ਤੰਤਰ ਲਈ ਲਾਭਦਾਇਕ
ਜੋੜਾਂ ਦੇ ਦਰਦ, ਕਬਜ਼ ਅਤੇ ਪਾਚਨ ਤੰਤਰ ਨੂੰ ਦਰੁਸਤ ਕਰਨ ਲਈ ਰਾਤ ਨੂੰ ਖਾਣੇ ਤੋਂ ਬਾਅਦ ਇਕ ਗਲਾਸ ਦੁੱਧ ਨਾਲ ਇਕ ਚੱਮਚ ਈਸਬਗੋਲ ਦਾ ਬੂਰਾ ਲੈਣ ਨਾਲ ਲਾਭ ਮਿਲਦਾ ਹੈ।
ਦਸਤ 'ਚ ਲਾਭਦਾਇਕ
ਦਸਤ ਦੌਰਾਨ ਖੂਨ ਰਿਸਦਾ ਹੋਵੇ ਜਾਂ ਲੰਬੇ ਸਮੇਂ ਤੋਂ ਕਬਜ਼ ਹੋਵੇ ਤਾਂ ਅੱਧਾ ਕੱਪ ਪਾਣੀ ਨਾਲ ਇਸ ਦਾ ਬੂਰਾ ਲਓ। 20 ਮਿ. ਲਿ. ਮਾਤਰਾ 'ਚ ਇਕ ਗਲਾਸ ਪਾਣੀ ਮਿਲਾ ਲਓ ਅਤੇ ਇਕ ਚੱਮਚ ਈਸਬਗੋਲ ਦੇ ਬੀਜ ਨਾਲ ਲਓ। ਇਸ ਨਾਲ ਅੰਤੜੀਆਂ 'ਚ ਹੋਣ ਵਾਲੀ ਇਨਫੈਕਸ਼ਨ ਦੂਰ ਹੁੰਦੀ ਹੈ।
ਕਬਜ਼ ਕਰੇ ਦੂਰ
ਕਬਜ਼ ਹੋਵੇ ਤਾਂ ਈਸਬਗੋਲ ਦੇ ਬੂਰੇ ਦਾ ਅਸਰ ਹੋਣ 'ਚ 10-12 ਘੰਟੇ ਲੱਗ ਜਾਂਦੇ ਹਨ, ਇਸ ਲਈ ਸ਼ਾਮ ਨੂੰ ਛੇ ਵਜੇ ਦੇ ਲੱਗਭਗ ਲਓਗੇ ਤਾਂ ਸਵੇਰੇ ਸਮੇਂ ਸਿਰ ਅਸਰ ਹੋਵੇਗਾ। ਜਦੋਂ ਕਬਜ਼ ਦੂਰ ਹੋ ਜਾਏ ਤਾਂ ਇਸ ਦੀ ਵਰਤੋਂ ਬੰਦ ਕਰ ਦਿਓ। ਅੱਧਾ ਗਲਾਸ ਪਾਣੀ 'ਚ ਇਕ ਚੱਮਚ ਈਸਬਗੋਲ ਦਾ ਬੂਰਾ 5 ਮਿੰਟ ਤੱਕ ਭਿਓਂ ਕੇ ਪੀ ਲਓ ਅਤੇ ਇਸ ਤੋਂ ਬਾਅਦ ਇਕ ਗਲਾਸ ਪਾਣੀ ਪੀ ਲਓ। ਇਸ ਨੂੰ ਖਾਣੇ ਤੋਂ ਇਕ ਘੰਟੇ ਬਾਅਦ ਖਾਣਾ ਬਿਹਤਰ ਹੁੰਦਾ ਹੈ।
ਭਾਰ ਘਟਾਉਣ ਲਈ
ਦਿਨ 'ਚ ਤਿੰਨ ਵਾਰ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਸ ਦੇ ਸੇਵਨ ਨਾਲ ਮੋਟਾਪੇ ਤੋਂ ਰਾਹਤ ਮਿਲਦੀ ਹੈ।
ਦਮੇ ਤੋਂ ਛੁਟਕਾਰਾ
ਦਮੇ ਦੇ ਮਰੀਜ਼ ਸਵੇਰੇ-ਸ਼ਾਮ ਦੋ-ਦੋ ਚੱਮਚ ਈਸਬਗੋਲ ਦਾ ਬੂਰਾ ਗਰਮ ਪਾਣੀ ਨਾਲ ਖਾਣ ਤਾਂ ਇਹ ਸ਼ਿਕਾਇਤ ਦੂਰ ਹੋ ਜਾਂਦੀ ਹੈ।
ਨੋਟ : ਈਸਬਗੋਲ ਦੇ ਬੀਜਾਂ ਨੂੰ ਪੀਸ ਕੇ ਨਹੀਂ ਖਾਣਾ ਚਾਹੀਦਾ। ਇਸ ਦੇ ਬੀਜ ਸ਼ਾਂਤੀਦਾਇਕ ਅਤੇ ਠੰਡਕ ਪ੍ਰਦਾਨ ਕਰਦੇ ਹਨ। ਇਨ੍ਹਾਂ ਨਾਲ ਪੇਟ ਦੀ ਗਰਮੀ ਦੂਰ ਹੁੰਦੀ ਹੈ।
ਸੁੰਦਰਤਾ ਹੀ ਨਹੀਂ ਵਧਾਉਂਦਾ ਗੁਲਾਬ, ਗੁਣ ਹਨ ਇਸ ਦੇ ਬੇਹਿਸਾਬ
NEXT STORY