ਹੁਸ਼ਿਆਰਪੁਰ-ਸ਼ਨੀਵਾਰ ਨੂੰ ਨੇਪਾਲ 'ਚ ਆਏ ਭੂਚਾਲ ਤੋਂ ਬਾਅਦ ਪੰਜਾਬ ਦੇ ਹੁਸ਼ਿਆਰਪੁਰ 'ਚ ਉਨ੍ਹਾਂ ਲੋਕਾਂ ਦੇ ਦਿਲ ਥਰ-ਥਰ ਕੰਬਣ ਲੱਗ ਪਏ, ਜਿਨ੍ਹਾਂ ਨੇ ਆਪਣੇ ਨੇਪਾਲ ਗਏ ਹੋਏ ਸਨ ਪਰ ਜਦੋਂ ਉਨ੍ਹਾਂ ਦੀ ਭੂਚਾਲ 'ਚ ਫਸੇ ਰਿਸ਼ਤੇਦਾਰਾਂ ਨਾਲ ਗੱਲ ਹੋ ਗਈ ਤਾਂ ਉਨ੍ਹਾਂ ਨੂੰ ਥੋੜਾ ਸਕੂਨ ਮਿਲਿਆ।
ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਤੋਂ ਨੇਪਾਲ ਗਿਆ ਕਰੀਬ 67 ਲੋਕਾਂ ਦਾ ਇਕ ਗਰੁੱਪ ਕਾਠਮੰਡੂ 'ਚ ਆਏ ਭੂਚਾਲ 'ਚ ਫਸ ਗਿਆ। ਇਸ ਗਰੁੱਪ ਨੇ ਅਗਲੇ ਮੰਗਲਵਾਰ ਨੂੰ ਵਾਪਸ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਨੇਪਾਲ 'ਚ ਆਏ ਜ਼ਬਰਦਸਤ ਭੂਚਾਲ ਦੀ ਲਪੇਟ 'ਚ ਆ ਗਿਆ।
ਇਨ੍ਹਾਂ ਲੋਕਾਂ ਦੇ ਪਰਿਵਾਰਾਂ ਨੇ ਉਸ ਸਮੇਂ ਸੁੱਖ ਦਾ ਸਾਹ ਲਿਆ, ਜਦੋਂ ਕਿਸੇ ਨਾ ਕਿਸੇ ਤਰ੍ਹਾਂ ਫਸੇ ਹੋਏ ਲੋਕਾਂ ਨੇ ਫੋਨ 'ਤੇ ਉਨ੍ਹਾਂ ਨੂੰ ਆਪਣੀ ਰਾਜੀ-ਖੁਸ਼ੀ ਬਾਰੇ ਦੱਸਿਆ। ਹੁਸ਼ਿਆਰਪੁਰ ਦੇ ਵਕੀਲ ਹਰੀਸ਼ ਆਨੰਦ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਭੂਚਾਲ ਬਾਰੇ ਪਤਾ ਲੱਗਿਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਗਰੁੱਪ ਸਮੇਤ ਨੇਪਾਲ ਗਈ ਆਪਣੀ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਫੋਨ ਸਵਿੱਚ ਆਫ ਆ ਰਿਹਾ ਸੀ, ਜਿਸ ਤੋਂ ਬਾਅਦ ਹਰੀਸ਼ ਦੇ ਸਾਹ ਸੁੱਕ ਗਏ।
ਨੇਪਾਲ ਗਏ ਬਾਕੀ ਲੋਕਾਂ ਦੇ ਪਰਿਵਾਰ ਵੀ ਪਾਗਲਾਂ ਦੀ ਤਰ੍ਹਾਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸ ਸਮੇਂ ਤਾਂ ਨੇਪਾਲ ਦਾ ਪੂਰਾ ਸਿਸਟਮ ਹੀ ਹਿੱਲ ਚੁੱਕਾ ਸੀ। ਹਰੀਸ਼ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਸ ਸਮੇਂ ਕੁਝ ਹੌਂਸਲਾ ਹੋਇਆ, ਜਦੋਂ ਮਾਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਗਰੁੱਪ ਸੁਰੱਖਿਅਤ ਹੈ।
ਨੇਪਾਲ 'ਚ ਫਸੇ ਪੰਜਾਬੀਆਂ ਦੇ ਪਰਿਵਾਰਾਂ ਨੇ ਫਿਲਹਾਲ ਰਾਜ ਸਭਾ ਦੇ ਮੈਂਬਰ ਅਵਿਨਾਸ਼ ਰਾਏ ਖੰਨਾ ਨਾਲ ਸੰਪਰਕ ਕੀਤਾ ਹੈ। ਅਵਿਨਾਸ਼ ਰਾਏ ਖੰਨਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਨੇਪਾਲ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਉੱਥੋਂ ਕੱਢਣ ਲਈ ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਗੈਰ ਸਰਕਾਰੀ ਸੂਤਰਾਂ ਦੇ ਸੰਪਰਕ 'ਚ ਵੀ ਹਨ ਤਾਂ ਜੋ ਉਹ ਫਸੇ ਹੋਏ ਲੋਕਾਂ ਦੀ ਮਦਦ ਕਰ ਸਕਣ।
ਅਕਾਲੀ ਆਗੂ ਮਾਂ-ਪੁੱਤ ਦੇ ਕਤਲ ਦੇ ਮਾਮਲੇ 'ਚ ਆਇਆ ਹੈਰਾਨ ਕਰਨ ਵਾਲਾ ਮੋੜ (ਦੇਖੋ ਤਸਵੀਰਾਂ)
NEXT STORY