1 ਮਈ : ਸ਼ੁੱਕਰਵਾਰ : ਪ੍ਰਦੋਸ਼ ਵਰਤ, ਮਈ ਡੇ (ਮਜ਼ਦੂਰ ਦਿਵਸ), ਵਿਸ਼ਵ ਭਰ ਦੇ ਮਜ਼ਦੂਰਾਂ ਦਾ ਪੁਰਬ, ਮਹਾਰਾਸ਼ਟਰਾ ਅਤੇ ਗੁਜਰਾਤ ਦਿਵਸ।
2 ਮਈ : ਸ਼ਨੀਵਾਰ : ਸ਼੍ਰੀ ਨਰਸਿੰਹ ਅਵਤਾਰ ਜਯੰਤੀ, ਸ਼੍ਰੀ ਨਰਸਿੰਹ ਚੌਦਸ਼ ਵਰਤ, ਮੇਲਾ ਸ਼੍ਰੀ ਨਰਸਿੰਹ ਚੌਦਸ਼ (ਊਧਮਪੁਰ, ਜੰਮੂ-ਕਸ਼ਮੀਰ)।
3 ਮਈ : ਐਤਵਾਰ : ਸ਼੍ਰੀ ਸਤਨਾਰਾਇਣ ਵਰਤ, ਸ਼੍ਰੀ ਕੂਰਮ ਅਵਤਾਰ ਜਯੰਤੀ, ਸ਼੍ਰੀ ਹਜ਼ਰਤ ਅਲੀ ਜੀ ਦਾ ਜਨਮ ਦਿਵਸ (ਮੁਸਲਿਮ ਪੁਰਬ)।
4 ਮਈ : ਸੋਮਵਾਰ : ਇਸ਼ਨਾਨ ਦਾਨ ਆਦਿ ਦੀ ਵਿਸਾਖ ਦੀ ਪੂਰਨਮਾਸ਼ੀ, ਮਹਾਤਮਾ ਬੁੱਧ ਜੀ ਦੀ ਜਯੰਤੀ (ਸ਼੍ਰੀ ਬੁੱਧ ਪੁੰਨਿਆ), ਸ਼੍ਰੀ ਛਿੰਨ-ਮਸਤਿਕਾ ਜੀ ਦੀ ਜਯੰਤੀ, ਵਿਸਾਖ ਇਸ਼ਨਾਨ ਸਮਾਪਤ।
5 ਮਈ : ਮੰਗਲਵਾਰ : ਜੇਠ ਕ੍ਰਿਸ਼ਨ ਪੱਖ ਸ਼ੁਰੂ।
6 ਮਈ : ਬੁੱਧਵਾਰ : ਦੇਵਰਿਸ਼ੀ ਨਾਰਦ ਜੀ ਦੀ ਜਯੰਤੀ।
7 ਮਈ : ਵੀਰਵਾਰ : ਸੰਕਟਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 10 ਵੱਜ ਕੇ 13 ਮਿੰਟਾਂ 'ਤੇ ਉਦੈ ਹੋਵੇਗਾ। ਸ਼੍ਰੀ ਮਾਂ ਆਨੰਦਮਈ ਜੀ ਦੀ ਜਯੰਤੀ, ਸ਼੍ਰੀ ਰਬਿੰਦਰਨਾਥ ਟੈਗੋਰ ਜੀ ਦੀ ਜਯੰਤੀ।
10 ਮਈ : ਐਤਵਾਰ : ਮੇਲਾ ਸ਼੍ਰੀ ਨਾਰਕੰਡਾ (ਬਿਲਾਸਪੁਰ, ਹਿਮਾਚਲ)।ੋ
11 ਮਈ : ਸੋਮਵਾਰ : ਮਾਸਿਕ ਕਾਲ ਅਸ਼ਟਮੀ ਵਰਤ, ਰਾਤ 10 ਵੱਜ ਕੇ 19 ਮਿੰਟ 'ਤੇ ਪੰਚਕ ਸ਼ੁਰੂ, ਮੇਲਾ ਸ਼੍ਰੀ ਸ਼ਯਾਮਾਕਾਲੀ (ਸਰਕਾਘਾਟ, ਹਿਮਾਚਲ ਪ੍ਰਦੇਸ਼)।
12 ਮਈ : ਮੰਗਲਵਾਰ : ਪੰਚਕ ਦਾ ਦਿਨ ਹੈ।
13 ਮਈ : ਬੁੱਧਵਾਰ : ਪੰਚਕ ਲੱਗੀ ਹੋਈ ਹੈ।
14 ਮਈ : ਵੀਰਵਾਰ : ਅੱਪਰਾ ਇਕਾਦਸ਼ੀ ਵਰਤ, ਸ਼੍ਰੀ ਭੱਦਰਕਾਲੀ ਇਕਾਦਸ਼ੀ, ਮੇਲਾ ਬੰਜਾਰ (ਕੁੱਲੂ, ਹਿਮਾਚਲ), ਮੇਲਾ ਸ਼੍ਰੀ ਭੱਦਰਕਾਲੀ ਜੀ (ਕਪੂਰਥਲਾ, ਪੰਜਾਬ), ਪੰਚਕ ਦਾ ਦਿਨ ਹੈ।
15 ਮਈ : ਸ਼ੁੱਕਰਵਾਰ : ਸਵੇਰੇ 10 ਵੱਜ ਕੇ 37 ਮਿੰਟ 'ਤੇ ਸੂਰਜ ਭਗਵਾਨ ਬ੍ਰਿਖ ਰਾਸ਼ੀ 'ਚ ਪ੍ਰਵੇਸ਼ ਕਰਨਗੇ, ਸੂਰਜ ਦੀ ਬ੍ਰਿਖ ਸੰਗਰਾਂਦ ਅਤੇ ਜੇਠ ਮਹੀਨਾ ਸ਼ੁਰੂ, ਸੰਗਰਾਂਦ ਦਾ ਪੁੰਨ ਸਮਾਂ ਸੂਰਜ ਉਦੈ ਤੋਂ ਸ਼ਾਮ 5 ਵਜੇ ਤਕ ਰਹੇਗਾ। ਪੰਚਗੌੜੀ ਦਾ ਤਿੰਨ ਦਿਨਾ ਵੱਟ ਸਾਵਿਤ੍ਰੀ ਵਰਤ ਸ਼ੁਰੂ, ਮੇਲਾ ਘਾਗਰਸ-ਬਿਲਾਸਪੁਰ ਤੇ ਮੇਲਾ ਢੂੰਗਰੀ ਜਾਤਰ-ਮਨਾਲੀ (ਹਿਮਾਚਲ)।
16 ਮਈ : ਸ਼ਨੀਵਾਰ : ਮਾਸਿਕ ਸ਼ਿਵਰਾਤਰੀ ਵਰਤ, ਸ਼੍ਰੀ ਸੰਗਮੇਸ਼ਵਰ ਮਹਾਦੇਵ ਅਰੁਣਾਏ-ਪਿਹੋਵਾ (ਹਰਿਆਣਾ) ਦੇ ਸ਼ਿਵ ਤਿਰੌਦਸ਼ੀ ਪੁਰਬ ਦੀ ਤਿਥੀ।
17 ਮਈ : ਐਤਵਾਰ : ਵੱਟ ਸਾਵਿਤ੍ਰੀ ਵਰਤ (ਮੱਸਿਆ ਪੱਖ), ਸ਼੍ਰੀ ਸ਼ਨਿਚਰ (ਸ਼੍ਰੀ ਸ਼ਨੀ) ਦੇਵ ਜੀ ਮਹਾਰਾਜ ਦੀ ਜਯੰਤੀ, ਸ਼ਬ-ਏ-ਮਿਰਾਜ਼ (ਮੁਸਲਿਮ ਪੁਰਬ)।
18 ਮਈ : ਸੋਮਵਾਰ : ਸੋਮਵਤੀ ਮੱਸਿਆ, ਇਸ਼ਨਾਨ ਦਾਨ ਆਦਿ ਦੀ ਜੇਠ ਦੀ ਮੱਸਿਆ, ਭਾਵੁਕਾ ਅਮਾਵਸ, ਮੇਲਾ ਸਾੜ੍ਹੀਜਾਤਰ (ਨਗਰ, ਕੁੱਲੂ-ਹਿਮਾਚਲ)।
19 ਮਈ : ਮੰਗਲਵਾਰ : ਚੰਦਰ ਦਰਸ਼ਨ, ਜੇਠ ਸ਼ੁਕਲ ਪੱਖ ਸ਼ੁਰੂ, ਕਾਸ਼ੀ ਦੇ ਦਸ਼ ਅਸ਼ਵਮੇਘ ਘਾਟ 'ਤੇ ਇਸ਼ਨਾਨ ਸ਼ੁਰੂ, ਦਸ ਦਿਨਾਂ ਦਾ ਸ਼੍ਰੀ ਗੰਗਾ ਦੁਸਹਿਰਾ ਆਰੰਭ ਅਤੇ ਇਨ੍ਹਾਂ ਦਿਨਾਂ ਵਿਚ ਸ਼੍ਰੀ ਗੰਗਾ ਸਹਿੱਸਤ੍ਰਾਵਲੀ-ਸ਼੍ਰੀ ਗੰਗਾ ਸਤ੍ਰੋਤ੍ਰ ਦਾ ਪਾਠ ਕਰਨਾ ਉੱਤਮ ਹੈ।
20 ਮਈ : ਬੁੱਧਵਾਰ : ਸ਼੍ਰੀ ਰੰਭਾਤੀਜ ਵਰਤ, ਮਾਤਾ ਪਾਰਵਤੀ ਜੀ ਦਾ ਜਨਮ ਇਸੇ ਤਿਥੀ ਨੂੰ ਮੰਨਿਆ ਜਾਂਦਾ ਹੈ, ਮੁਸਲਮਾਨੀ ਮਹੀਨਾ ਸ਼ਾਬਾਨ ਸ਼ੁਰੂ।
21 ਮਈ : ਵੀਰਵਾਰ : ਭਾਰਤ ਦੇ ਵੀਰ ਪੁੱਤਰ ਸ਼੍ਰੀ ਮਹਾਰਾਣਾ ਪ੍ਰਤਾਪ ਜੀ ਦੀ ਜਯੰਤੀ, ਸਿੱਧੀ ਵਿਨਾਇਕ ਸ਼੍ਰੀ ਗਣੇਸ਼ ਚੌਥ ਵਰਤ, ਸੂਰਜ 'ਸਾਇਣ' ਮਿਥੁਨ ਰਾਸ਼ੀ 'ਚ ਪ੍ਰਵੇਸ਼ ਕਰੇਗਾ, ਮੇਲਾ ਹਲਦੀਘਾਟੀ (ਮੇਵਾੜ, ਰਾਜਸਥਾਨ)।
22 ਮਈ : ਸ਼ੁੱਕਰਵਾਰ : ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਵਸ, ਰਾਸ਼ਟਰੀ ਮਹੀਨਾ ਜੇਠ ਸ਼ੁਰੂ, ਰਾਜਾ ਰਾਮਮੋਹਨ ਰਾਏ ਜਯੰਤੀ।
23 ਮਈ : ਸ਼ਨੀਵਾਰ : ਅਰਨੰਯਾ ਛੱਟ ਵਰਤ, ਸਕੰਧ ਛੱਟ,
24 ਮਈ : ਐਤਵਾਰ : ਸ਼੍ਰੀ ਵਿੰਧਿਆਵਾਸਨੀ ਪੂਜਾ, ਮੇਲਾ ਮਾਨਸਰ (ਜੰਮੂ-ਕਸ਼ਮੀਰ)।
26 ਮਈ : ਮੰਗਲਵਾਰ : ਸ਼੍ਰੀ ਦੁਰਗਾ ਅਸ਼ਟਮੀ, ਸ਼੍ਰੀ ਧੂਮਾਵਤੀ ਜਯੰਤੀ, ਮੇਲਾ ਸ਼੍ਰੀ ਕਸ਼ੀਰ (ਖੀਰ) ਭਵਾਨੀ ਜੀ (ਜੰਮੂ-ਕਸ਼ਮੀਰ)।
28 ਮਈ : ਵੀਰਵਾਰ : ਸ਼੍ਰੀ ਗੰਗਾ ਦੁਸਹਿਰਾ (ਹਸਤ ਨਕਸ਼ੱਤਰ ਸਵੇਰੇ 11 ਵੱਜ ਕੇ 26 ਮਿੰਟ ਤੋਂ ਬਾਅਦ, ਸ਼੍ਰੀ ਗੰਗਾ ਜਨਮ), ਸ਼੍ਰੀ ਰਾਮੇਸ਼ਵਰਮ ਯਾਤਰਾ ਦਰਸ਼ਨ-ਪੂਜਨ ਅਤੇ ਪ੍ਰਾਣ-ਪ੍ਰਤਿਸ਼ਠਾ ਦਿਵਸ, ਸ਼੍ਰੀ ਨੀਲਕੰਠ ਦਰਸ਼ਨ, ਮੇਲਾ ਸ਼੍ਰੀ ਗੰਗਾ ਦੁਸਹਿਰਾ (ਹਰਿਦੁਆਰ), ਸਪੋਰ ਯਾਤਰਾ (ਧਾਰਲਦਾ, ਊਧਮਪੁਰ, ਜੰਮੂ-ਕਸ਼ਮੀਰ) ਸ਼੍ਰੀ ਬਟੁੱਕ ਭੈਰਵ ਜੀ ਦੀ ਜਯੰਤੀ।
29 ਮਈ : ਸ਼ੁੱਕਰਵਾਰ : ਨਿਰਜਲਾ ਇਕਾਦਸ਼ੀ ਵਰਤ, ਸ਼੍ਰੀ ਭੀਮਸੇਨੀ ਇਕਾਦਸ਼ੀ, ਮੇਲਾ ਨਮਾਨੀ ਇਕਾਦਸ਼ੀ, ਨੌਮੇ ਗੁਰੂ ਬਰਹੇ (ਬਠਿੰਡਾ), ਸ਼੍ਰੀ ਗਾਇਤਰੀ ਜਯੰਤੀ, ਸ਼੍ਰੀ ਰੁਕਮਣੀ ਵਿਆਹ (ਓਡਿਸ਼ਾ), ਸ਼੍ਰੀ ਕਾਸ਼ੀ ਵਿਸ਼ਵਨਾਥ ਕਲਸ਼ ਯਾਤਰਾ, ਮੇਲਾ ਪਿੱਪਲੂ (ਊਨਾ, ਹਿਮਾਚਲ)।
30 ਮਈ : ਸ਼ਨੀਵਾਰ : ਮੇਲਾ ਪੀਰ ਭੀਖਨਸ਼ਾਹ (ਘੜ੍ਹਾਮ, ਪਟਿਆਲਾ)।
31 ਮਈ : ਐਤਵਾਰ : ਪ੍ਰਦੋਸ਼ ਵਰਤ, ਦੱਖਣਾਤਿਆ ਦਾ ਤਿੰਨ ਦਿਨਾਂ ਦਾ ਵੱਟ ਸਾਵਿਤ੍ਰੀ ਵਰਤ ਸ਼ੁਰੂ।
- ਪੰਡਿਤ ਕੁਲਦੀਪ ਸ਼ਰਮਾ
ਈਸ਼ਵਰ ਬਾਹਰ ਨਹੀਂ, ਤੁਹਾਡੇ ਮਨ ਵਿਚ ਹੈ
NEXT STORY