ਆਤਮ-ਸੱਤਾ ਨੂੰ ਜੇ ਛਾਣਿਆ ਜਾਵੇ ਤਾਂ ਉਹ ਪ੍ਰਮਾਤਮ-ਸੱਤਾ ਵਿਚ ਤਬਦੀਲ ਹੋ ਸਕਦੀ ਹੈ ਭਾਵ ਜੇ ਅਸੀਂ ਆਪਣੇ ਗੁਣਾਂ ਨੂੰ ਨਿਖਾਰ ਲਈਏ ਤਾਂ ਅਸੀਂ ਆਪਣੇ ਅੰਦਰ ਦੇ ਈਸ਼ਵਰ ਨੂੰ ਜਾਣ ਸਕਦੇ ਹਾਂ। ਸਮਝਿਆ ਜਾਂਦਾ ਹੈ ਕਿ ਈਸ਼ਵਰ ਹੀ ਇਕੋ-ਇਕ ਨਿਰਮਾਤਾ ਹੈ। ਉਸ ਦੀ ਇੱਛਾ ਤੋਂ ਬਿਨਾਂ ਪੱਤਾ ਵੀ ਨਹੀਂ ਹਿਲ ਸਕਦਾ। ਇਨ੍ਹਾਂ ਦੋਵਾਂ ਗੱਲਾਂ ਨਾਲ ਕੋਈ ਵੀ ਭੁਲੇਖੇ ਵਿਚ ਪੈ ਸਕਦਾ ਹੈ ਕਿ ਈਸ਼ਵਰ ਕਿਤੇ ਦੂਰ ਬੈਠਾ ਹੈ। ਇਨ੍ਹਾਂ ਧਾਰਨਾਵਾਂ ਦੇ ਨਾਲ ਇੰਨਾ ਹੋਰ ਜੋੜਨਾ ਚਾਹੀਦਾ ਹੈ ਕਿ ਈਸ਼ਵਰ ਨੂੰ ਮਿਲਣ ਦੀ ਸਭ ਤੋਂ ਨੇੜਲੀ ਥਾਂ ਆਪਣਾ-ਆਪ ਹੀ ਹੈ।
ਉਂਝ ਤਾਂ ਈਸ਼ਵਰ ਹਰ ਪਾਸੇ ਹੈ ਅਤੇ ਉਸ ਨੂੰ ਕਿਤੇ ਵੀ ਮੰਨਿਆ ਜਾ ਸਕਦਾ ਹੈ ਪਰ ਜੇ ਦੂਰ ਜਾਣਾ ਸੰਭਵ ਨਾ ਹੋਵੇ ਤਾਂ ਉਸ ਨੂੰ ਆਪਣੇ ਅੰਦਰ ਹੀ ਟਟੋਲਣਾ ਚਾਹੀਦਾ ਹੈ। ਈਸ਼ਵਰ ਨੂੰ ਦਿਲ ਖੋਲ੍ਹ ਕੇ ਮਿਲਣ ਦੀ ਇੱਛਾ ਪੂਰੀ ਕਰ ਲੈਣੀ ਚਾਹੀਦੀ ਹੈ। ਕਾਲਪਨਿਕ ਉਡਾਣਾਂ ਭਰਨ ਨਾਲ ਗੱਲ ਕੁਝ ਨਹੀਂ ਬਣਦੀ। ਇਹ ਗੱਲ ਸਮਝ ਲਵੋ ਕਿ ਈਸ਼ਵਰ ਜੜ੍ਹ ਨਹੀਂ, ਸਗੋਂ ਚੇਤਨ ਹੈ। ਇਸ ਨੂੰ ਮੂਰਤੀਆਂ ਤਕ ਸੀਮਿਤ ਨਹੀਂ ਕੀਤਾ ਜਾ ਸਕਦਾ। ਮਨੁੱਖ ਦਾ ਅੰਦਰ ਹੀ ਈਸ਼ਵਰ ਦੀ ਸਭ ਤੋਂ ਨੇੜਲੀ ਤੇ ਯਕੀਨੀ ਥਾਂ ਹੋ ਸਕਦੀ ਹੈ। ਈਸ਼ਵਰ ਨੂੰ ਮਿਲਣ ਤੇ ਉਸ ਦਾ ਰਸਵਾਦਨ ਕਰਨ ਦੀ ਇੱਛਾ ਜਿਨ੍ਹਾਂ ਨੂੰ ਹੋਵੇ, ਉਨ੍ਹਾਂ ਨੂੰ ਬਾਹਰਲੀ ਦੁਨੀਆ ਵੱਲ ਨਹੀਂ ਸਗੋਂ ਆਪਣੇ ਅੰਤਰ ਵੱਲ ਦੇਖਣਾ ਚਾਹੀਦਾ ਹੈ। ਉਹ ਜਿਸ ਈਸ਼ਵਰ ਨੂੰ ਪ੍ਰਾਪਤ ਕਰਨ ਲਈ ਇੰਨੀ ਮਿਹਨਤ ਕਰਦਾ ਹੈ, ਉਹ ਤਾਂ ਉਸ ਦੇ ਬਹੁਤ ਨੇੜੇ ਹੁੰਦਾ ਹੈ।
ਧਿਆਨ ਸਾਡੇ ਅੰਦਰੋਂ ਉਤਰਦਾ ਹੈ
NEXT STORY