ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਉਪਤਿ ਹੋਈ। ।
ਜਨਮੇ ਸੂਤਕੁ ਮੁਏ ਫੁਨਿ ਸੂਤਕ ਸੂਤਕ ਪਰਜ਼ ਬਿਗੋਈ। । 1। ।
ਇਸ ਪਵਿੱਤਰ ਸ਼ਬਦ ਵਿਚ ਕਬੀਰ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਜੇ ਜੀਵਾਂ ਦੇ ਜਨਮ-ਮਰਨ ਨਾਲ ਸੂਤਕ ਪੈਦਾ ਹੁੰਦੀ ਹੈ ਤਾਂ ਫਿਰ ਤਾਂ ਪਾਣੀ ਵੀ ਸੂਤਕ ਹੈ, ਧਰਤੀ ਵੀ ਸੂਤਕ ਹੈ। ਫਿਰ ਤਾਂ ਹਰ ਥਾਂ 'ਤੇ ਸੂਤਕ ਹੀ ਸੂਤਕ ਹੈ ਭਾਵ ਹਰ ਥਾਂ ਅਪਵਿੱਤਰ ਹੈ। ਜੇ ਜੀਵ ਦੇ ਜਨਮ ਤੇ ਮਰਨ ਵੀ ਸੂਤਕ ਹੈ ਤਾਂ ਫਿਰ ਸਾਰੀ ਦੁਨੀਆ ਇਸ ਵਿਚ ਹੀ ਖੱਜਲ-ਖੁਆਰ ਹੋ ਰਹੀ ਹੈ।
ਕਹੁ ਰੇ ਪੰਡੀਆ ਕਉਨ ਪਵੀਤਾ। ।
ਐਸਾ ਗਿਆਨੁ ਜਪਹੁ ਮੇਰੇ ਮੀਤਾ। । 1। । ਰਹਾਉ। ।
ਹੇ ਮੇਰੇ ਪਿਆਰੇ ਮਿੱਤਰ ਪੰਡਿਤ ਜੀ ਜ਼ਰਾ ਦੱਸੋ ਖਾਂ ਜੇ ਇਸ ਧਰਤੀ 'ਤੇ ਸਭ ਕਿਛੁ ਅਪਵਿੱਤਰ ਹੈ ਤਾਂ ਸੁੱਚੀ ਥਾਂ ਕਿਹੜੀ ਹੈ। ਕੌਣ ਸੁੱਚਾ ਹੈ। । ਰਹਾਉ। ।
- ਬਾਬਾ ਸੁਖਬੀਰ ਸਿੰਘ ਖਾਲਸਾ
ਧਰੂ ਪ੍ਰਹਿਲਾਦਿ ਜਪਿਓ ਹਰਿ ਜੈਸੇ
NEXT STORY