यायसी चेत्कर्मणस्ते मता बुद्धिर्जनार्दन।
तत्किं कर्मणि घोरे मां नियोजयसि केशव।।१।।
ਅਰਜੁਨ ਵਾਚ
ਜਯਾਯਸੀ ਚੇਤ੍ਰ ਕਰ੍ਰਮਣਸ੍ਰ ਤੇ ਮਤਾ ਬੁੱਧੀਰ੍ਰ ਜਨਾਰ੍ਰਦਨ।
ਤਤ੍ਰ ਕਿਮ੍ਰ ਕਰ੍ਰਮਣਿ ਘੋਰੇ ਮਾਮ੍ਰ ਨਿਯੋਜਯਸਿ ਕੇਸ਼ਵ।।१।।
ਅਰਜੁਨਹ੍ਰ ਵਾਚ-ਅਰਜੁਨ ਨੇ ਕਿਹਾ; ਜ੍ਰਯਾਯਸੀ-ਉੱਤਮ; ਚੇਤ੍ਰ-ਜੇਕਰ; ਕਰ੍ਰਮਣਹ੍ਰ-ਸਕਾਮ ਕਰਮ ਦੀ ਬਜਾਏ; ਤੇ-ਤੁਹਾਡੇ ਰਾਹੀਂ; ਮਤਾ-ਮੰਨੀ ਜਾਂਦੀ ਹੈ; ਬੁੱਧੀਹ੍ਰ-ਬੁੱਧੀ; ਜਨਾਰ੍ਰਦਨ-ਹੇ ਕ੍ਰਿਸ਼ਨ; ਤਤ੍ਰ-ਇਸ ਲਈ; ਕਿਮ੍ਰ-ਕਿਉਂ ਫਿਰ; ਕਰ੍ਰਮਣਿ-ਕਰਮ ਵਿਚ; ਘੋਰੇ-ਭਿਆਨਕ, ਹਿੰਸਾਤਮਕ; ਮਾਮ੍ਰ-ਮੈਨੂੰ; ਨਿਯੋਜਯਸਿ-ਨਿਯੁਕਤ ਕਰਦੇ ਹੋ; ਕੇਸ਼ਵ-ਹੇ ਕ੍ਰਿਸ਼ਨ।
ਅਨੁਵਾਦ : ਅਰਜੁਨ ਨੇ ਕਿਹਾ-ਹੇ ਜਨਾਰਦਨ, ਹੇ ਕੇਸ਼ਵ! ਜੇਕਰ ਤੁਸੀਂ ਬੁੱਧੀ ਨੂੰ ਸਕਾਮ ਕਰਮ ਤੋਂ ਉੱਤਮ ਸਮਝਦੇ ਹੋ ਤਾਂ ਫਿਰ ਤੁਸੀਂ ਮੈਨੂੰ ਇਸ ਘੋਰ (ਭਿਆਨਕ) ਜੰਗ ਵਿਚ ਕਿਉਂ ਲਾਉਣਾ ਚਾਹੁੰਦੇ ਹੋ?
ਭਾਵ : ਭਗਵਾਨ ਸ਼੍ਰੀ ਕ੍ਰਿਸ਼ਨ ਨੇ ਪਿਛਲੇ ਅਧਿਆਇ ਵਿਚ ਆਪਣੇ ਜਿਗਰੀ ਦੋਸਤ ਅਰਜੁਨ ਨੂੰ ਸੰਸਾਰ ਦੇ ਸ਼ੋਕ ਸਾਗਰ ਤੋਂ ਪਾਰ ਉਤਾਰਨ ਦੇ ਮੰਤਵ ਨਾਲ ਆਤਮਾ ਦੇ ਸਰੂਪ ਦਾ ਵਿਸਥਾਰ ਨਾਲ ਵਰਣਨ ਕੀਤਾ ਅਤੇ ਆਤਮਾ ਨੂੰ ਜਾਣਨ ਦੇ ਜਿਸ ਰਸਤੇ ਦੀ ਵਿਆਖਿਆ ਕੀਤੀ ਹੈ, ਉਹ ਹੈ ਬੁੱਧੀਯੋਗ ਜਾਂ ਕ੍ਰਿਸ਼ਨ ਭਾਵਨਾ ਅੰਮ੍ਰਿਤ। ਕਦੀ-ਕਦੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਭੁੱਲ ਕੇ ਜੜ੍ਹ ਸਮਝ ਲਿਆ ਜਾਂਦਾ ਹੈ ਅਤੇ ਅਜਿਹੇ ਭਰਮ ਵਾਲਾ ਮਨੁੱਖ ਭਗਵਾਨ ਕ੍ਰਿਸ਼ਨ ਦੇ ਨਾਮ-ਜਪ ਰਾਹੀਂ ਪੂਰੀ ਤਰ੍ਹਾਂ ਕ੍ਰਿਸ਼ਨ ਭਾਵਨਾਮਈ ਹੋਣ ਲਈ ਅਕਸਰ ਇਕਾਂਤ ਸਥਾਨ 'ਤੇ ਚਲਾ ਜਾਂਦਾ ਹੈ।
ਪਰ ਕ੍ਰਿਸ਼ਨ ਭਾਵਨਾ ਅੰਮ੍ਰਿਤ ਦਰਸ਼ਨ ਵਿਚ ਸਿੱਖਿਅਤ ਹੋਏ ਬਿਨਾਂ ਇਕਾਂਤ ਥਾਂ 'ਤੇ ਕ੍ਰਿਸ਼ਨ ਨਾਮ ਦਾ ਜਾਪ ਕਰਨਾ ਠੀਕ ਨਹੀਂ। ਇਸ ਰਾਹੀਂ ਅਗਿਆਨੀ ਜਨਤਾ ਤੋਂ ਸਿਰਫ ਸਸਤੀ ਪ੍ਰਸ਼ੰਸਾ ਪ੍ਰਾਪਤ ਹੋ ਸਕੇਗੀ। ਅਰਜੁਨ ਨੂੰ ਵੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਜਾਂ ਬੁੱਧੀਯੋਗ ਅਜਿਹਾ ਲੱਗਿਆ ਜਿਵੇਂ ਕਰਮ ਵਾਲੇ ਜੀਵਨ ਤੋਂ ਸੰਨਿਆਸ ਲੈ ਕੇ ਇਕਾਂਤ ਥਾਂ 'ਤੇ ਤਪ ਦਾ ਅਭਿਆਸ ਹੋਵੇ। ਦੂਜੇ ਸ਼ਬਦਾਂ ਵਿਚ ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਬਹਾਨਾ ਬਣਾ ਕੇ ਚਲਾਕੀ ਨਾਲ ਜੰਗ ਤੋਂ ਜੀਅ ਚੁਰਾਉਣਾ ਚਾਹੁੰਦਾ ਸੀ ਪਰ ਇਕ ਸੱਚਾ ਸ਼ਾਗਿਰਦ ਹੋਣ ਦੇ ਨਾਤੇ ਉਸ ਨੇ ਇਹ ਗੱਲ ਆਪਣੇ ਗੁਰੂ ਦੇ ਸਾਹਮਣੇ ਰਖੀ ਅਤੇ ਕ੍ਰਿਸ਼ਨ ਤੋਂ ਸਭ ਤੋਂ ਉੱਤਮ ਕਾਰਜਵਿਧੀ ਸੰਬੰਧੀ ਪ੍ਰਸ਼ਨ ਕੀਤਾ। ਉੱਤਰ ਵਿਚ ਭਗਵਾਨ ਕ੍ਰਿਸ਼ਨ ਨੇ ਇਸ ਤੀਜੇ ਅਧਿਆਇ 'ਚ ਕਰਮ ਯੋਗ ਭਾਵ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੀ ਵਿਸਥਾਰ ਨਾਲ ਵਿਆਖਿਆ ਕੀਤੀ।
ਬਾਣੀ ਭਗਤ ਕਬੀਰ ਜੀ
NEXT STORY