ਸਾਡਾ ਸਵਾਰਥ ਇੰਨਾ ਵਧ ਜਾਂਦਾ ਹੈ ਕਿ ਉਸ ਦੀ ਪੂਰਤੀ ਲਈ ਅਸੀਂ ਚੰਗਾ-ਮਾੜਾ ਕੁਝ ਨਹੀਂ ਦੇਖਦੇ। ਅਸੀਂ ਜੀਵਨ ਦੇ ਅਸਲ ਧਰਮ ਨੂੰ ਭੁੱਲ ਗਏ ਹਾਂ। ਅਸਲ ਧਰਮ ਹੈ ਆਪਣੇ ਅੰਦਰ ਦੀ ਅੱਖ ਹਰ ਵੇਲੇ ਖੁੱਲ੍ਹੀ ਰੱਖਣੀ। ਜੇ ਮਨੁੱਖ ਵਿਚ ਚੰਗੇ-ਮਾੜੇ ਦੀ ਸਮਝ ਨਹੀਂ ਰਹੇਗੀ ਤਾਂ ਉਸ ਵਿਚ ਤੇ ਪਸ਼ੂ ਵਿਚ ਫਰਕ ਕੀ ਰਹੇਗਾ? ਚੰਗਿਆਈਆਂ ਹੀ ਵਿਅਕਤੀ ਨੂੰ ਇਨਸਾਨ ਬਣਾਉਂਦੀਆਂ ਹਨ। ਜੀਵਨ ਦੇ ਇਸੇ ਧਰਮ ਨੂੰ ਜਾਣਨ ਲਈ ਰਿਸ਼ੀਆਂ ਨੇ ਇਕ ਸੂਤਰ ਦਿੱਤਾ ਸੀ— 'ਰੱਬਾ! ਮੈਨੂੰ ਝੂਠ ਤੋਂ ਸੱਚ ਵੱਲ, ਹਨੇਰੇ ਤੋਂ ਰੌਸ਼ਨੀ ਵੱਲ ਅਤੇ ਮੌਤ ਤੋਂ ਅਮਰਤਾ ਵੱਲ ਲੈ ਚੱਲ।'
ਇਹ ਗੱਲਾਂ 3 ਹਨ ਪਰ ਇਨ੍ਹਾਂ ਦਾ ਭਾਵ ਇਕੋ ਹੈ। ਮਨੁੱਖ ਤੇ ਮਨੁੱਖੀ ਜੀਵਨ ਦੀ ਸ੍ਰੇਸ਼ਠਤਾ ਨੂੰ ਸਾਰੇ ਮੰਨਦੇ ਹਨ ਪਰ ਘੱਟ ਲੋਕ ਜਾਣਦੇ ਹਨ ਕਿ ਸ੍ਰੇਸ਼ਠ ਮਨੁੱਖੀ ਜੀਵਨ ਕਿਹੜਾ ਹੈ।ਜਿਸ ਨੇ ਭੌਤਿਕ ਜਾਇਦਾਦ ਇਕੱਠੀ ਕੀਤੀ ਹੈ, ਸੰਸਾਰਿਕ ਐਸ਼ੋ-ਆਰਾਮ ਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਹਨ, ਉਸ ਨੂੰ ਅਕਸਰ ਸਫਲ ਸ਼ਖਸੀਅਤ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਸਾਰਿਆਂ ਦੇ ਪਿੱਛੇ ਕਿੰਨੀ ਅਨੀਤੀ ਅਤੇ ਕਿੰਨਾ ਜ਼ਾਲਮਪੁਣਾ ਲੁਕਿਆ ਹੈ, ਇਹ ਕੋਈ ਨਹੀਂ ਦੇਖਦਾ।
ਬ੍ਰਹਮਲੀਨ ਮਹਾਰਾਜ ਬ੍ਰਹਮਾਨੰਦ ਜੀ ਭੂਰੀਵਾਲੇ
NEXT STORY