ਕਿਸੇ ਵੀ ਔਰਤ ਦੀ ਸੁੰਦਰਤਾ 'ਚ ਉਸ ਦੇ ਬੁੱਲ੍ਹਾਂ ਦੀ ਬੜੀ ਅਹਿਮੀਅਤ ਹੁੰਦੀ ਹੈ। ਅਕਸਰ ਗੀਤਾਂ 'ਚ ਵੀ ਬੁੱਲ੍ਹਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਬੁੱਲ੍ਹਾਂ ਨੂੰ ਗੁਲਾਬ ਦੀਆਂ ਪੱਤੀਆਂ ਕਹਿ ਕੇ ਵੀ ਵਡਿਆਇਆ ਜਾਂਦਾ ਹੈ ਪਰ ਜ਼ਰਾ ਸੋਚੋ ਜੇਕਰ ਕੁਦਰਤ ਦੇ ਘੜੇ ਇਸ ਅੰਗ 'ਚ ਕੋਈ ਨੁਕਸ ਪੈ ਜਾਏ, ਜਿਵੇਂ ਬੁੱਲ੍ਹ ਫਟਣੇ, ਖੁਸ਼ਕ ਬੁੱਲ੍ਹ ਜਾਂ ਫਿਰ ਬੁੱਲ੍ਹਾਂ 'ਤੇ ਕਾਲਾਪਨ ਆਉਣਾ ਤਾਂ ਹਰ ਹਾਲਤ 'ਚ ਸੁੰਦਰਤਾ ਪੂਰੇ ਚਿਹਰੇ ਦੀ ਵਿਗੜ ਜਾਂਦੀ ਹੈ ਕਿਉਂਕਿ ਤੁਹਾਡੀ ਸ਼ਖਸੀਅਤ 'ਚ ਤੁਹਾਡੇ ਬੁੱਲ੍ਹਾਂ ਵੀ ਬੜੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਨ੍ਹਾਂ ਨੂੰ ਸੁੰਦਰ ਬਣਾਉਣ ਲਈ ਤੁਸੀਂ ਲਿਪਸਟਿਕ, ਲਿਪ ਬਾਮ, ਮਾਇਸਚੁਰਾਇਜ਼ਰ ਅਤੇ ਪਤਾ ਨਹੀਂ ਕੀ-ਕੀ ਲਗਾਉਂਦੇ ਹੋ ਪਰ ਅਕਸਰ ਇਨ੍ਹਾਂ ਚੀਜ਼ਾਂ ਦਾ ਲੰਬੇ ਸਮੇਂ ਪਿੱਛੋਂ ਬੁਰਾ ਅਸਰ ਪੈਂਦਾ ਹੈ। ਜਾਣਦੇ ਹਾਂ ਕਿ ਕਿਹੜੇ ਘਰੇਲੂ ਤਰੀਕਿਆਂ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪ੍ਰਾਪਤ ਕਰ ਸਕਦੇ ਹੋ।
ਕੋਕੋ ਬਟਰ
ਦੋ ਵੱਡੇ ਚੱਮਚ ਕੋਕੋ ਬਟਰ, ਅੱਧਾ ਛੋਟਾ ਚੱਮਚ ਸ਼ਹਿਦ ਦੀ ਵੈਕਸ ਲਓ। ਉਬਲਦੇ ਪਾਣੀ ਦੇ ਇਕ ਬਰਤਨ 'ਚ ਵੈਕਸ ਪਾ ਕੇ ਪਿਘਲਾ ਦਿਓ। ਇਸ 'ਚ ਕੋਕੋ ਬਟਰ ਮਿਲਾਓ। ਹੁਣ ਮਿਸ਼ਰਣ ਨੂੰ ਠੰਡਾ ਹੋਣ ਪਿੱਛੋਂ ਬਰੱਸ਼ ਦੀ ਮਦਦ ਨਾਲ ਬੁੱਲ੍ਹਾਂ 'ਤੇ ਲਗਾਓ। ਇਸ ਨਾਲ ਬੁੱਲ੍ਹ ਨਾ ਸਿਰਫ ਮੁਲਾਇਮ ਹੋਣਗੇ, ਸਗੋਂ ਇਨ੍ਹਾਂ ਦਾ ਕਾਲਾਪਨ ਵੀ ਦੂਰ ਹੁੰਦਾ ਹੈ।
ਦੁੱਧ ਦੀ ਮਲਾਈ
ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਲਈ ਥੋੜ੍ਹੀ ਜਿਹੀ ਮਲਾਈ 'ਚ ਚੁਟਕੀ ਕੁ ਹਲਦੀ ਮਿਲਾ ਕੇ ਰੁਟੀਨ 'ਚ ਹੌਲੀ-ਹੌਲੀ ਬੁੱਲ੍ਹਾਂ ਦੀ ਮਸਾਜ ਕਰੋ। ਤੁਸੀਂ ਦੇਖੋਗੇ ਕਿ ਇਸ ਘਰੇਲੂ ਉਪਾਅ ਨਾਲ ਕੁਝ ਦਿਨਾਂ 'ਚ ਹੀ ਤੁਹਾਡੇ ਬੁੱਲ੍ਹ ਮੁਲਾਇਮ ਅਤੇ ਗੁਲਾਬੀ ਹੋ ਜਾਣਗੇ।
ਗੁਲਾਬ ਦੀਆਂ ਪੱਤੀਆਂ
ਗੁਲਾਬ ਦੀਆਂ ਪੱਤੀਆਂ ਨੂੰ ਪੀਸ ਕੇ ਇਸ 'ਚ ਥੋੜ੍ਹੀ ਜਿਹੀ ਗਲਿਸਰੀਨ ਘੋਲ ਕੇ ਰਾਤ ਨੂੰ ਸੌਣ ਸਮੇਂ ਬੁੱਲ੍ਹਾਂ 'ਤੇ ਲਗਾਓ ਅਤੇ ਸਵੇਰੇ ਧੋ ਲਓ। ਇਸ ਨਾਲ ਬੁੱਲ੍ਹ ਵੀ ਗੁਲਾਬ ਦੀਆਂ ਪੱਤੀਆਂ ਵਾਂਗ ਗੁਲਾਬੀ ਹੋ ਜਾਣਗੇ।
ਨਿੰਬੂ
ਕੀ ਤੁਸੀਂ ਜਾਣਦੇ ਹੋ ਕਿ ਨਿੰਬੂ ਨਾਲ ਬੁੱਲ੍ਹਾਂ ਦਾ ਕਾਲਾਪਨ ਦੂਰ ਹੋ ਸਕਦਾ ਹੈ। ਇਸ ਦੇ ਲਈ ਨਿਚੋੜੇ ਹੋਏ ਨਿੰਬੂ ਨੂੰ ਆਪਣੇ ਬੁੱਲ੍ਹਾਂ 'ਤੇ ਸਵੇਰੇ-ਸ਼ਾਮ ਰਗੜੋ ਅਤੇ ਫਰਕ ਦੇਖੋ।
ਕੇਸਰ
ਕੱਚੇ ਦੁੱਧ 'ਚ ਕੇਸਰ ਘੋਲ ਕੇ ਬੁੱਲ੍ਹਾਂ 'ਤੇ ਮਲੋ। ਇਸ ਦੀ ਵਰਤੋਂ ਨਾਲ ਬੁੱਲ੍ਹਾਂ ਦਾ ਕਾਲਾਪਨ ਤਾਂ ਦੂਰ ਹੁੰਦਾ ਹੀ ਹੈ, ਨਾਲ ਹੀ ਇਹ ਆਕਰਸ਼ਕ ਵੀ ਬਣਨ ਲੱਗਦੇ ਹਨ।
ਸ਼ਹਿਦ
ਆਪਣੀ ਉਂਗਲੀ 'ਤੇ ਥੋੜ੍ਹਾ ਜਿਹਾ ਸ਼ਹਿਦ ਲੈ ਕੇ ਹੌਲੀ-ਹੌਲੀ ਆਪਣੇ ਬੁੱਲ੍ਹਾਂ 'ਤੇ ਰਗੜੋ। ਫਿਰ ਸ਼ਹਿਦ 'ਚ ਸੁਹਾਗਾ ਮਿਲਾ ਕੇ ਬੁੱਲ੍ਹਾਂ 'ਤੇ ਲਗਾਓ। ਦਿਨ 'ਚ ਦੋ ਵਾਰ ਇੰਝ ਕਰਨ ਨਾਲ ਤੁਸੀਂ ਆਪ ਹੀ ਫਰਕ ਦੇਖੋਗੇ।
ਆਂਡੇ ਦੀ ਜਰਦੀ
ਅਕਸਰ ਆਂਡੇ ਨੂੰ ਵਾਲਾਂ ਦੀ ਸੁੰਦਰਤਾ ਵਧਾਉਣ ਲਈ ਵਰਤਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਕਾਲੇ ਬੁੱਲ੍ਹਾਂ ਲਈ ਆਂਡੇ ਦੀ ਜਰਦੀ ਵੀ ਫਾਇਦੇਮੰਦ ਹੈ। ਕਾਲੇ ਬੁੱਲ੍ਹਾਂ 'ਤੇ ਆਂਡੇ ਦੀ ਜਰਦੀ ਦਾ ਲੇਪ ਲਗਾਉਣ ਨਾਲ ਇਨ੍ਹਾਂ 'ਤੇ ਲਾਲਗੀ ਆਉਂਦੀ ਹੈ।
ਜੈਤੂਨ ਦਾ ਤੇਲ
ਜੇਕਰ ਬੁੱਲ੍ਹ ਬੁਰੀ ਤਰ੍ਹਾਂ ਫੱਟ ਚੁੱਕੇ ਹਨ ਅਤੇ ਇਨ੍ਹਾਂ 'ਚ ਕਾਲਾਪਨ ਵੀ ਆ ਰਿਹਾ ਹੈ ਤਾਂ ਜੈਤੂਨ ਦੇ ਤੇਲ ਭਾਵ ਆਲਿਵ ਆਇਲ ਅਤੇ ਵੈਸਲੀਨ ਨੂੰ ਮਿਲਾ ਕੇ ਦਿਨ 'ਚ ਤਿੰਨ ਜਾਂ ਚਾਰ ਵਾਰ ਫਟੇ ਬੁੱਲ੍ਹਾਂ 'ਤੇ ਲਗਾਉਣ ਨਾਲ ਫਾਇਦਾ ਮਿਲਦਾ ਹੈ। ਇਨ੍ਹਾਂ ਦਾ ਲੇਪ ਬੁੱਲ੍ਹਾਂ 'ਤੇ 4-5 ਦਿਨ ਲਗਾਤਾਰ ਲਗਾਉਣ ਨਾਲ ਬੁੱਲ੍ਹਾਂ ਦੀਆਂ ਤਰੇੜਾਂ ਵੀ ਭਰਨ ਲੱਗਦੀਆਂ ਹਨ ਅਤੇ ਬੁੱਲ੍ਹ ਹਲਕੇ ਗੁਲਾਬੀ ਹੋਣ ਲੱਗਦੇ ਹਨ।
ਚੁਕੰਦਰ
ਇਸ ਨੂੰ ਖੂਨ ਬਣਾਉਣ ਵਾਲੀ ਮਸ਼ੀਨ ਵੀ ਕਿਹਾ ਜਾਂਦਾ ਹੈ। ਚੁਕੰਦਰ ਬੁੱਲ੍ਹਾਂ ਲਈ ਵੀ ਕਾਫੀ ਫਾਇਦੇਮੰਦ ਹੈ। ਚੁਕੰਦਰ ਨੂੰ ਕੱਟ ਕੇ ਇਸ ਦੇ ਟੁਕੜਿਆਂ ਨੂੰ ਬੁੱਲ੍ਹਾਂ 'ਤੇ ਲਗਾਉਣ ਨਾਲ ਇਹ ਗੁਲਾਬੀ ਅਤੇ ਚਮਕਦਾਰ ਹੁੰਦੇ ਹਨ।
ਸੁੱਕੀ ਖਾਂਸੀ ਠੀਕ ਨਹੀਂ ਹੋ ਰਹੀ ਤਾਂ ਅਜ਼ਮਾਓ ਇਹ ਘਰੇਲੂ ਨੁਸਖੇ
NEXT STORY