* ਅੰਨ੍ਹੇਵਾਹ ਕਿਸੇ ਅਨੁਸਾਰ ਚੱਲਣ ਨਾਲ ਆਤਮਵਿਸ਼ਵਾਸ ਦੀ ਬਜਾਏ ਆਤਮ-ਸੰਕੋਚ ਪੈਦਾ ਹੁੰਦਾ ਹੈ।
* ਜਿਨ੍ਹਾਂ ਚੀਜ਼ਾਂ ਵਿਚ ਖਿੱਚ ਨਹੀਂ ਹੁੰਦੀ, ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦਾ।
* ਹਰ ਠੋਕਰ ਦੀ ਅਹਿਮੀਅਤ ਹੈ। ਬਿਨਾਂ ਠੋਕਰ ਖਾਧੇ ਇਨਸਾਨ ਦੀਆਂ ਅੱਖਾਂ ਨਹੀਂ ਖੁੱਲ੍ਹਦੀਆਂ।
* 2 ਬਹਾਦਰਾਂ ਵਿਚੋਂ ਮਹਾਨ ਉਹ ਹੈ, ਜੋ ਆਪਣੇ ਦੁਸ਼ਮਣ ਦਾ ਵੀ ਆਦਰ ਕਰਦਾ ਹੈ।
* ਬਿਨਾਂ ਵਿਚਾਰ ਦੇ ਸਿੱਖਣਾ ਮਿਹਨਤ ਨੂੰ ਬੇਕਾਰ ਕਰਨਾ ਹੈ ਅਤੇ ਬਿਨਾਂ ਸਿੱਖਿਆ ਹਾਸਲ ਕੀਤੇ ਵਿਚਾਰ ਕਰਨਾ ਭਿਆਨਕ ਹੈ।
* ਖਦਸ਼ੇ ਸਾਡੇ ਨਾਲ ਵਿਸ਼ਵਾਸਘਾਤ ਕਰਦੇ ਹਨ ਅਤੇ ਉਨ੍ਹਾਂ ਚੰਗਿਆਈਆਂ ਤੋਂ ਦੂਰ ਰੱਖਦੇ ਹਨ ਜਿਨ੍ਹਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ।
* ਨਿਮਰਤਾ ਬਿਨਾਂ ਕੁਝ ਖਰਚ ਕੀਤਿਆਂ ਵੀ ਦੂਰ ਤਕ ਪਹੁੰਚ ਜਾਂਦੀ ਹੈ।
* ਜੰਗ ਦੀ ਕੀਮਤ ਤਾਂ ਹੀ ਹੁੰਦੀ ਹੈ ਜੇ ਮਨੁੱਖ ਆਪਣੇ ਨਾਲ ਲੜਨਾ ਸ਼ੁਰੂ ਕਰੇ।
* ਉਪਾਧੀ ਮਨੁੱਖ ਦੇ ਸਨਮਾਨ ਦੀ ਸੂਚਕ ਨਹੀਂ ਹੁੰਦੀ, ਮਨੁੱਖ ਹੀ ਉਪਾਧੀ ਦੇ ਸਨਮਾਨ ਦਾ ਸੂਚਕ ਹੁੰਦਾ ਹੈ।
* ਜਿੱਤਣ ਵਾਲੇ ਵੱਖ ਚੀਜ਼ਾਂ ਨਹੀਂ ਕਰਦੇ, ਉਹ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਕਰਦੇ ਹਨ।
* ਜਿੱਤਣ ਵਾਲੇ ਫਾਇਦਾ ਦੇਖਦੇ ਹਨ, ਹਾਰਨ ਵਾਲੇ ਨੁਕਸਾਨ।
* ਜੇਤੂ ਕਹਿੰਦੇ ਹਨ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ। ਹਾਰਨ ਵਾਲੇ ਕਹਿੰਦੇ ਹਨ ਕਿ ਕੁਝ ਹੋਣਾ ਚਾਹੀਦਾ ਹੈ।
ਵਿਆਖਿਆ ਸ੍ਰੀ ਜਪੁ ਜੀ ਸਾਹਿਬ
NEXT STORY