ਰਿਆਦ— 29 ਅਪ੍ਰੈਲ (ਏ.ਐਫ.ਪੀ) ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਅੱਜ ਯੁਵਰਾਜ ਮੋਕਰੇਨ ਬਿਨ ਅਬੱਦੁਲ ਅਜੀਜ ਬਿਨ ਸਾਊਦ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ ਗ੍ਰਹਿ ਮੰਤਰੀ ਮੁਹੰਮਦ ਬਿਨ ਨਾਇਕ ਨੂੰ ਯੁਵਰਾਜ ਨਿਯੁਕਤ ਕੀਤਾ ਹੈ। ਸਾਊਦੀ ਅਰਬ ਦੀ ਸਰਕਾਰੀ ਪ੍ਰੈੱਸ ਏਜੰਸੀ ਨੂੰ ਸ਼ਾਹੀ ਅਦਾਲਤ ਤੋਂ ਮਿਲੇ ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਯੁਵਰਾਜ ਅਹੁਦੇ ਤੋਂ ਹਟਣ ਦੀ ਉਨ੍ਹਾਂ ਦੀ ਇੱਛਾ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੋਕਰੇਨ ਨੂੰ ਉਪ ਪ੍ਰਧਾਨ ਮੰਤਰੀ ਅਹੁਦੇ ਤੋਂ ਮੁਕਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।
ਆਸਟ੍ਰੇਲੀਆ ਨੇ ਇੰਡੋਨੇਸ਼ੀਆ ਤੋਂ ਆਪਣਾ ਰਾਜਦੂਤ ਵਾਪਸ ਬੁਲਾਇਆ
NEXT STORY