ਕਾਠਮੰਡੂ- ਨੇਪਾਲ 'ਚ ਇਕ ਵਾਰ ਫਿਰ 4 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਨੇਪਾਲ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਸੂਤਰਾਂ ਨੇ ਦੱਸਿਆ ਕਿ ਲੋਕ ਹਸਪਤਾਲਾਂ ਦੀਆਂ ਇਮਾਰਤਾਂ 'ਚ ਇਲਾਜ ਕਰਵਾਉਣ ਤੋਂ ਡਰ ਰਹੇ ਹਨ ਅਤੇ ਬਾਹਰ ਖੁਲ੍ਹੇ 'ਚ ਲੱਗੇ ਮੈਡੀਕਲ ਟੀਮ ਦੇ ਟੈਂਟਾਂ 'ਚ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਤਕਰੀਬਨ 4 ਕੁ ਵਜੇ ਨੇਪਾਲ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਨੇਪਾਲ ਵਿਚ 26 ਅਪ੍ਰੈਲ ਨੂੰ ਆਏ ਭੂਚਾਲ ਤੋਂ ਬਾਅਦ ਕਈ ਜ਼ਿੰਦਗੀਆਂ ਮਲਬੇ ਹੇਠਾਂ ਦੱਬ ਗਈਆਂ। ਕਈ ਦੇਸ਼ਾਂ ਦੀਆਂ ਫੌਜੀ ਟੀਮਾਂ ਮਲਬੇ ਨੂੰ ਹਟਾ-ਹਟਾ ਕੇ ਜ਼ਿੰਦਗੀਆਂ ਨੂੰ ਭਾਲ ਰਹੀਆਂ ਹਨ। ਨੇਪਾਲ 'ਚ ਆਏ ਭਿਆਨਕ ਭੂਚਾਲ ਤੋਂ ਬਾਅਦ ਹੁਣ ਤੱਕ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਹੈ 'ਮਦਰ ਆਫ ਦਿ ਈਯਰ' ਲੁਟੇਰੇ ਬੇਟੇ ਨੂੰ ਸ਼ਰੇਆਮ ਜੜ੍ਹੇ ਥੱਪੜ (ਦੇਖੋ ਤਸਵੀਰਾਂ)
NEXT STORY