ਬਾਲਟੀਮੋਰ ਦੀ ਇਕ ਮਹਿਲਾ ਨੂੰ ਸੋਸ਼ਲ ਮੀਡੀਆ 'ਤੇ 'ਮਦਰ ਆਫ ਦਿ ਈਯਰ' ਦਾ ਖਿਤਾਬ ਦਿੱਤਾ ਗਿਆ ਹੈ। ਦੰਗਿਆਂ ਦੌਰਾਨ ਲੁੱਟ-ਖੋਹ ਕਰ ਰਹੇ ਆਪਣੇ ਬੇਟੇ ਨੂੰ ਇਕ ਤੋਂ ਬਾਅਦ ਇਕ ਕਈ ਥੱਪੜ ਮਾਰਨ ਤੋਂ ਬਾਅਦ ਇਹ ਮਹਿਲਾ ਚਰਚਾ 'ਚ ਆਈ ਹੈ। ਮਹਿਲਾ ਵਲੋਂ ਬੇਟੇ ਨੂੰ ਥੱਪੜ ਮਾਰਨ ਦਾ ਇਹ ਪੂਰਾ ਕਿੱਸਾ ਕੈਮਰੇ 'ਚ ਕੈਦ ਹੋ ਗਿਆ। ਇਸ ਵਿਚਾ ਨਕਾਬ ਪਹਿਨੇ ਇਕ ਨੌਵਾਨ ਦੁਕਾਨਾਂ 'ਤੇ ਪੱਥਰ ਮਾਰਨ ਦੀ ਤਿਆਰੀ 'ਚ ਸੀ ਕਿ ਉਸੇ ਦੌਰਾਨ ਉਸ ਦੀ ਮਾਂ ਨੇ ਉਸ ਨੂੰ ਫੜ ਕੇ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਘਰ ਚੱਲਣ ਲਈ ਕਿਹਾ। ਇਸ ਮਾਂ ਦੀ ਪਛਾਣ ਟੋਯਾ ਗ੍ਰਾਹਮ ਦੇ ਰੂਪ 'ਚ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬਾਲਟੀਮੋਰ ਦੀ ਪੁਲਸ ਨੇ ਵੀ ਟਵੀਟ ਕਰਕੇ ਪਰਿਵਾਰ ਵਾਲਿਆਂ ਨੂੰ ਦੰਗੇ 'ਚ ਸ਼ਾਮਿਲ ਆਪਣੇ ਬੱਚਿਆਂ ਨੂੰ ਵਾਪਸ ਘਰ ਲਿਜਾਉਣ ਦੀ ਅਪੀਲ ਕੀਤੀ ਸੀ।
ਸੋਸ਼ਲ ਮੀਡੀਆ 'ਚ ਫੁਟੇਜ਼ ਆਉਣ ਤੋਂ ਬਾਅਦ ਇਸ ਨੂੰ ਕਾਫੀ ਪਸੰਦ ਕੀਤਾ ਗਿਆ। ਇਕ ਚੈਨਲ ਨਾਲ ਗੱਲ ਕਰਦੇ ਹੋਏ ਟੋਯਾ ਨੇ ਕਿਹਾ, ਇਹ ਮੇਰਾ ਇਕਲੌਤਾ ਬੇਟਾ ਹੈ ਅਤੇ ਮੈਂ ਨਹੀਂ ਚਾਹੁੰਦੀ ਕਿ ਉਹ ਕਿਸੇ ਮੁਸ਼ਕਿਲ 'ਚ ਫਸੇ। ਜ਼ਿਕਰਯੋਗ ਹੈ ਕਿ ਬਾਲਟੀਮੋਰ 'ਚ ਇਕ ਨਿਰਦੋਸ਼ ਕਾਲੇ ਨੌਜਵਾਨ ਫਰੇਡੀ ਗ੍ਰੇ ਦੀ ਪੁਲਸ ਦੀ ਗੋਲੀ 'ਚ ਮੌਤ ਹੋ ਗਈ ਸੀ, ਜਿਸ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਥੇ ਦੰਗੇ ਭੜਕ ਗਏ।
ਡਾ. ਹਰਸ਼ਿੰਦਰ ਕੌਰ ਦਾ ਕੈਨੇਡਾ ਵਿੱਚ ਸਨਮਾਨ
NEXT STORY