ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੋ ਪੱਖੀ ਸੰਬੰਧਾਂ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਨਾਕਾਮੀ ਦਾ ਠੀਕਰਾ ਭਾਰਤ 'ਤੇ ਭੰਨਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਗੁਆਂਢੀ ਦੇਸ਼ ਆਪਸੀ ਸੰਬੰਧਾਂ ਦੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਹੈ। ਸ਼ਰੀਫ ਨੇ ਸਾਊਦੀ ਅਰਬ ਦੇ ਹਾਲ ਦੇ ਦੌਰੇ 'ਚ ਉਥੋਂ ਦੀ ਇਕ ਅਖਬਾਰ ਸਾਊਦੀ ਗਜਟ ਨੂੰ ਇੰਟਰਵਿਊ ਦਿੱਤਾ ਸੀ। ਇਹ ਇੰਟਰਵਿਊ ਅੱਜ ਪਾਕਿਸਤਾਨ ਦੀਆਂ ਅਖਬਾਰਾਂ 'ਚ ਛਪੀ।
੍ਹਉਨ੍ਹਾਂ ਕਿਹਾ ਹੈ ਕਿ ਭਾਰਤ ਚੰਗੇ ਸੰਬੰਧਾਂ ਦੀ ਪਾਕਿਸਤਾਨ ਦੀ ਖਵਾਹਿਸ਼ ਨੂੰ ਨਹੀਂ ਸਮਝਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਮਈ 'ਚ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਨੂੰ ਸਵੀਕਾਰ ਕੀਤਾ ਸੀ ਪਰ ਉਹ ਫੈਸਲਾ ਇਕ ਅਪਵਾਦ ਸੀ। ਜ਼ਿਕਰਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਦੀ ਯੋਜਨਾ ਵਿਚਾਲੇ ਹੀ ਛੱਡ ਦਿੱਤਾ ਸੀ ਜਦੋਂ ਭਾਰਤ 'ਚ ਪਾਕਿਸਤਾਨ ਦੇ ਰਾਜਦੂਤ ਨੇ ਕਸ਼ਮੀਰ ਦੇ ਵੱਖਵਾਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ।
ਸ਼ਰੀਫ ਨੇ ਕਿਹਾ ਕਿ ਭਾਰਤ ਨੇ ਇਹ ਅਜੀਬੋਗਰੀਬ ਬਹਾਨਾ ਬਣਾ ਕੇ ਗੱਲਬਾਤ ਮੁਲਤਵੀ ਕਰ ਦਿੱਤੀ ਸੀ। ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਦੁਬਾਰਾ ਸ਼ੁਰੂ ਕਰਨ ਦੀ ਕੋਈ ਇੱਛਾ ਵੀ ਨਹੀਂ ਦਿਖਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਸਮੇਤ ਸਾਰੇ ਮੁੱਦਿਆਂ ਦੇ ਨਿਪਟਾਰੇ ਲਈ ਹਾਂ ਪੱਖੀ ਗੱਲਬਾਤ ਕਰਨ ਦੇ ਪੱਖ 'ਚ ਹੈ।
ਪਾਕਿਸਤਾਨ ਵਿਚ ਜਬਰ-ਜ਼ਨਾਹ ਦੇ ਦੋਸ਼ੀ ਨੂੰ ਫਾਂਸੀ ਚੜ੍ਹਾਇਆ
NEXT STORY