ਨਵੀਂ ਦਿੱਲੀ- ਬਾਲੀਵੁੱਡ 'ਚ ਨਵੇਂ ਲਵ ਬਰਡ ਮੰਨੇ ਜਾਣ ਵਾਲੇ ਸਿਧਾਰਥ ਮਲਹੋਤਰਾ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਵਿਚ ਹਨ। ਬੀਤੇ ਦਿਨੀਂ ਇਕ ਐਵਾਰਡ ਸਮਾਰੋਹ 'ਚ ਆਲੀਆ ਸਿਧਾਰਥ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ 'ਤੇ ਭੜਕ ਉਠੀ ਤੇ ਹੁਣ ਸਿਧਾਰਥ ਕੋਲੋਂ ਉਸ ਦੇ ਲੇਡੀ ਲਵ ਨੂੰ ਲੈ ਕੇ ਜਦੋਂ ਸਵਾਲ ਪੁੱਛਿਆ ਗਿਆ ਤਾਂ ਸਿਧਾਰਥ ਨੇ ਅਜਿਹਾ ਜਵਾਬ ਦਿੱਤਾ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਸਿਧਾਰਥ ਨੇ ਕਰੀਨਾ ਕਪੂਰ ਦੇ ਯੰਗਰ ਵਰਜ਼ਨ ਨੂੰ ਡੇਟ ਕਰਨ ਦੀ ਇੱਛਾ ਜ਼ਾਹਿਰ ਕੀਤੀ। ਸਿਧਾਰਥ ਹਾਲ ਹੀ 'ਚ ਕਰੀਨਾ ਨਾਲ ਇਕ ਗੀਤ ਸ਼ੂਟ ਕਰ ਚੁੱਕੇ ਹਨ। ਇਹ ਗੀਤ ਧਰਮਾ ਪ੍ਰੋਡਕਸ਼ਨ ਦੀ ਆਉਣ ਵਾਲੀ ਫਿਲਮ ਬ੍ਰਦਰਜ਼ ਲਈ ਸ਼ੂਟ ਕੀਤਾ ਗਿਆ ਹੈ।
ਸਿਧਾਰਥ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਕਰੀਨਾ ਦੇ ਬਹੁਤ ਵੱਡੇ ਫੈਨ ਰਹੇ ਹਨ। ਉਸ ਨੇ ਇਹ ਗੱਲ ਕਰੀਨਾ ਨੂੰ ਵੀ ਦੱਸੀ ਹੈ। ਉਹ ਬਹੁਤ ਹੀ ਚੰਗੀ ਹੈ। ਉਹ ਜਦੋਂ ਵੀ ਸੈੱਟ 'ਤੇ ਆਉਂਦੀ ਹੈ ਤਾਂ ਇਕ ਨਵੀਂ ਐਨਰਜੀ ਪੈਦਾ ਹੋ ਜਾਂਦੀ ਹੈ। ਸਿਧਾਰਥ ਨੇ ਅੱਗੇ ਕਿਹਾ ਕਿ ਉਹ ਬਾਲੀਵੁੱਡ 'ਚ ਕਰੀਨਾ ਦੇ ਯੰਗਰ ਵਰਜ਼ਨ ਨੂੰ ਡੇਟ ਕਰਨਾ ਚਾਹੁਣਗੇ। ਦੱਸਣਯੋਗ ਹੈ ਕਿ ਸਿਧਾਰਥ ਦੀ ਕੋ-ਸਟਾਰ ਰਹਿ ਚੁੱਕੀ ਆਲੀਆ ਭੱਟ ਬਾਲੀਵੁੱਡ 'ਚ ਬੇਗਮ ਕਰੀਨਾ ਦੀ ਬਹੁਤ ਵੱਡੀ ਫੈਨ ਹੈ। ਆਲੀਆ ਤੇ ਸਿਧਾਰਥ ਦੇ ਅਫੇਅਰ ਦੀਆਂ ਖਬਰਾਂ ਇਨ੍ਹੀਂ ਦਿਨੀਂ ਜ਼ੋਰਾਂ 'ਤੇ ਹਨ।
ਨੇਪਾਲ ਦੀ ਮਦਦ ਲਈ ਮੈਨੂੰ ਫਿਲਮ 'ਗੱਬਰ' ਦੀ ਰਿਲੀਜ਼ਿੰਗ ਦਾ ਇੰਤਜ਼ਾਰ ਨਹੀਂ: ਅਕਸ਼ੈ (ਦੇਖੋ ਤਸਵੀਰਾਂ)
NEXT STORY