ਕਾਠਮੰਡੂ- ਨੇਪਾਲ ਵਿਚ ਭਿਆਨਕ ਭੂਚਾਲ ਆਉਣ ਦੇ 4 ਦਿਨਾਂ ਮਗਰੋਂ ਖਾਣ-ਪੀਣ ਦੇ ਸਾਮਾਨ ਅਤੇ ਪੀਣ ਵਾਲੇ ਪਾਣੀ ਲਈ ਮੁਸ਼ੱਕਤ ਕਰ ਰਹੇ ਲੋਕ ਸੜਕਾਂ 'ਤੇ ਰੋਸ ਵਿਖਾਵੇ ਕਰ ਰਹੇ ਹਨ ਅਤੇ ੇਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨੂੰ ਰਾਹਤ ਕੈਂਪਾਂ ਵਿਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭੂਚਾਲ ਨਾਲ ਹੁਣ ਤਕ 6000 ਤੋਂ ਵੱਧ ਵਿਅਕਤੀ ਮਾਰੇ ਜਾ ਚੁੱਕੇ ਹਨ।
ਜਦੋਂ ਪ੍ਰਧਾਨ ਮੰਤਰੀ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੈਂਪਾਂ ਵਿਚ ਪਹੁੰਚੇ ਤਾਂ ਲੋਕਾਂ ਨੇ ਆਪਣਾ ਗੁੱਸਾ ਉਨ੍ਹਾਂ ਸਾਹਮਣੇ ਕੱਢਿਆ ਤੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਮਿਲ ਰਹੀ। ਕੋਇਰਾਲਾ ਨੇ ਲੋਕਾਂ ਨੂੰ ਕਿਹਾ ਕਿ ਉਹ ਖੁਦ ਨੇਪਾਲ ਦੇ ਸਾਹਮਣੇ ਮੌਜੂਦ ਔਖੇ ਹਾਲਾਤ ਨੂੰ ਦੇਖਣ ਆਏ ਹਨ ਅਤੇ ਉਨ੍ਹਾਂ ਨੂੰ ਜਲਦੀ ਮਦਦ ਪਹੁੰਚੇਗੀ।
ਭੂਚਾਲ ਕਾਰਨ ਉਜੜੇ ਹੋਏ ਹਜ਼ਾਰਾਂ ਲੋਕਾਂ ਨੂੰ ਖੁੱਲ੍ਹੇ ਆਸਮਾਨ ਹੇਠਾਂ ਹੀ ਸਮਾਂ ਬਿਤਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਮਕਾਨ ਜਾਂ ਤਾਂ ਢਹਿ ਗਏ ਹਨ ਜਾਂ ਢਹਿਣ ਦੇ ਕੰਢੇ 'ਤੇ ਹਨ। ਨਾਰਾਜ਼ ਲੋਕਾਂ ਨੇ ਪੁਲਸ ਨਾਲ ਝੜਪ ਕੀਤੀ ਤੇ ਪਾਣੀ ਦੀਆਂ ਬੋਤਲਾਂ ਤੇ ਹੋਰ ਜ਼ਰੂਰੀ ਸਾਮਾਨ ਦੀ ਖੋਹਮਾਰੀ ਹੋਈ।
ਇਥੇ ਮੁਖ ਬੱਸ ਸਟੈਂਡ 'ਤੇ ਵੀ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ ਜਿਥੇ ਭੂਚਾਲ ਪੀੜਤ ਕਾਠਮੰਡੂ ਤੋਂ ਬਾਹਰ ਜਾਣ ਲਈ ਆਏ ਸਨ ਪਰ ਬੱਸਾਂ ਨਾ ਪਹੁੰਚੀਆਂ ਜਿਨ੍ਹਾਂ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ। ਹਾਲਾਤ ਨੂੰ ਕਾਬੂ ਕਰਨ ਲਈ ਪਹੁੰਚੀ ਦੰਗਾ ਰੋਕੂ ਪੁਲਸ ਤੇ ਨਾਰਾਜ਼ ਭੀੜ ਵਿਚਾਲੇ ਝੜਪ ਹੋ ਗਈ।
ਜਾਣ ਤਲੀ 'ਤੇ ਰੱਖ, ਖਿੱਚੇ ਫੋਟੋਵਾਂ ਵੱਖੋ-ਵੱਖ (ਦੇਖੋ ਤਸਵੀਰਾਂ)
NEXT STORY