ਮਾਸਕੋ— ਤਕਨਾਲੋਜੀ ਹੌਲੀ-ਹੌਲੀ ਮਨੁੱਖੀ ਜਾਨ ਦੀ ਦੁਸ਼ਮਣ ਬਣਦੀ ਜਾ ਰਹੀ ਹੈ ਅਤੇ ਇਸ ਵਾਰ ਜੋ ਹੋਣ ਜਾ ਰਿਹਾ ਹੈ, ਉਸ ਦੀ ਕਲਪਨਾ ਵੀ ਕਿਸੇ ਨੇ ਨਹੀਂ ਕੀਤੀ ਹੋਵੇਗੀ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਾਸ਼ਨ ਲੈ ਕੇ ਜਾ ਰਿਹਾ ਰੂਸ ਦਾ ਮਨੁੱਖੀ ਰਹਿਤ ਕਾਰਗੋ ਸਪੇਸਕ੍ਰਾਫਟ ਯਾਨੀ ਪੁਲਾੜ ਯਾਨ ਕੰਟਰੋਲ ਤੋਂ ਬਾਹਰ ਹੋ ਗਿਆ ਹੈ ਅਤੇ ਤੇਜ਼ੀ ਨਾਲ ਧਰਤੀ ਵੱਲ ਵੱਧ ਰਿਹਾ ਹੈ। ਬੁੱਧਵਾਰ ਨੂੰ ਅਧਿਕਾਰੀਆਂ ਨੇ ਇਸ ਪੁਸ਼ਟੀ ਕੀਤੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹੁਣ ਕਿਤੇ ਨਹੀਂ ਜਾਵੇਗਾ ਅਤੇ ਪੁਲਾੜ ਵਿਚ ਘੁੰਮਦਾ ਰਹੇਗਾ ਜਦੋਂ ਕਿ ਕੁਝ ਦਾ ਇਹ ਵੀ ਮੰਨਣਾ ਹੈ ਕਿ ਇਹ ਦੁਬਾਰਾ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰ ਜਾਵੇਗਾ ਅਤੇ ਇਸ ਦੇ ਬਲਦੇ ਹੋਏ ਟੁੱਕੜੇ ਧਰਤੀ 'ਤੇ ਡਿੱਗਣਗੇ ਤੇ ਇਹ ਤੇਜ਼ੀ ਨਾਲ ਧਰਤੀ ਵੱਲ ਵੱਧ ਰਿਹਾ ਹੈ। ਰੂਸੀ ਪੁਲਾੜ ਏਜੰਸੀ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਯਾਨ ਹੁਣ ਧਰਤੀ 'ਤੇ ਕਦੋਂ ਡਿੱਗੇਗਾ, ਇਹ ਕਹਿਣਾ ਮੁਸ਼ਕਿਲ ਹੈ।
ਐੱਮ.-27 ਐੱਮ ਨਾਂ ਦੇ ਇਸ ਪੁਲਾੜ ਯਾਨ ਨੂੰ ਸੋਯੂਜ ਰਾਕੇਟ ਦੇ ਰਾਹੀਂ ਮੰਗਲਵਾਰ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ ਪਰ ਛੇਤੀ ਹੀ ਇਸ ਨਾਲ ਸੰਪਰਕ ਟੁੱਟ ਗਿਆ। ਰੂਸੀ ਤਕਨਾਲੋਜੀ ਲਈ ਇਹ ਲਗਾਤਾਰ ਦੂਜਾ ਝਟਕਾ ਹੈ। ਇਸ ਤੋਂ ਦੋ ਦਿਨ ਪਹਿਲਾਂ ਰੂਸੀ ਫੌਜ ਦੀ ਇਕ ਮਿਜ਼ਾਈਲ ਦਾ ਪ੍ਰੀਖਣ ਅਸਫਲ ਹੋ ਗਿਆ ਸੀ।
ਨੇਪਾਲ ਦੀ ਜਨਤਾ ਨੇ ਮੋਦੀ ਦਾ ਕੀਤਾ ਧੰਨਵਾਦ
NEXT STORY