ਕਾਠਮੰਡੂ— ਨੇਪਾਲ ਵਿਚ ਆਈ ਤ੍ਰਾਸਦੀ ਨਾਲ ਪੂਰੀ ਦੁਨੀਆ ਤ੍ਰਾਹ-ਤ੍ਰਾਹ ਕਰ ਉੱਠੀ ਹੈ ਅਤੇ ਹਰ ਦੇਸ਼ ਨੇ ਨੇਪਾਲ ਦੀ ਮਦਦ ਲਈ ਆਪਣੇ ਹੱਥ ਅੱਗੇ ਵਧਾ ਦਿੱਤੇ ਹਨ। ਇਸ ਕੰਮ ਵਿਚ ਨੇਪਾਲ ਦੇ ਗੁਆਂਢੀ ਦੇਸ਼ ਸਭ ਤੋਂ ਅੱਗੇ ਹਨ। ਨੇਪਾਲ ਵਿਚ ਆਏ ਭੂਚਾਲ ਨਾਲ ਹੁਣ ਤੱਕ 6000 ਮੌਤਾਂ ਹੋ ਚੁੱੱਕੀਆਂ ਹਨ। ਇਸ ਦੌਰਾਨ ਪਾਕਿਸਤਾਨ ਨੇ ਨੇਪਾਲ ਦੀ ਮਦਦ ਲਈ ਅਜਿਹੇ ਪੈਕੇਟ ਭੇਜੇ ਹਨ, ਜਿਨ੍ਹਾਂ ਨੂੰ ਹੱਥ ਲਗਾਉਣ ਤੋਂ ਵੀ ਲੋਕ ਕਤਰਾਅ ਰਹੇ ਹਨ। ਅਸਲ ਵਿਚ ਇਨ੍ਹਾਂ ਪੈਕੇਟਾਂ ਵਿਚ ਗਊਆਂ ਦੇ ਮਾਸ ਦਾ ਮਸਾਲਾ ਹੈ।
ਨੇਪਾਲ ਇਕ ਹਿੰਦੂ ਦੇਸ਼ ਹੈ ਅਤੇ ਕੋਈ ਵੀ ਤ੍ਰਾਸਦੀ ਹੋ ਜਾਵੇ, ਇਹ ਲੋਕ ਆਪਣੇ ਧਰਮ ਨੂੰ ਤੁਰੰਤ ਨਹੀਂ ਛੱਡ ਸਕਦੇ। ਇੱਥੇ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਜ਼ਖਮੀ ਹੋਏ ਲੋਕਾਂ ਵਿਚ ਵੀ ਹਿੰਦੂ ਸ਼ਾਮਲ ਹਨ। ਅਜਿਹੇ ਵਿਚ ਇਨ੍ਹਾਂ ਲੋਕਾਂ ਲਈ ਇਹ ਮਦਦ ਕਿਸੇ ਕੰਮ ਦੀ ਨਹੀਂ। ਕਾਠਮੰਡੂ ਦੇ ਇਕ ਹਸਪਤਾਲ ਵਿਚ ਇਕ ਭਾਰਤੀ ਡਾਕਟਰ ਦੇ ਸਮੂਹ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਕਿਸਤਾਨ ਵੱਲੋਂ ਜੋ ਰਾਹਤ ਸਮੱਗਰੀ ਭੇਜੀ ਗਈ, ਉਨ੍ਹਾਂ ਵਿਚ ਬੀਫ ਮਸਾਲਾ ਹੈ।
ਲੋਕਾਂ ਨੇ ਇਹ ਪੈਕੇਟ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਜਦੋਂ ਉਨ੍ਹਾਂ ਨੂੰ ਸਮਝ ਆਈ ਤਾਂ ਉਨ੍ਹਾਂ ਨੇ ਇਸ ਤੋਂ ਕਿਨਾਰਾ ਕਰ ਲਿਆ। ਡਾ. ਸਿੰਘ ਕਹਿੰਦੇ ਹਨ ਕਿ ਪਾਕਿਸਤਾਨ ਨੇ ਨੇਪਾਲ ਦੀਆਂ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਉਡਾਇਆ ਹੈ। ਨੇਪਾਲ ਸਰਕਾਰ ਦੇ ਅਧਿਕਾਰੀ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਣਗੇ। ਦੂਜੇ ਪਾਸੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਸਨੀਮ ਅਸਲਮ ਦਾ ਕਹਿਣਾ ਹੈ ਕਿ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।
75 ਸਾਲਾ ਬਾਬੇ ਨੇ ਕੀਤਾ ਅਜਿਹਾ ਕਾਰਾ, ਘੜੀਸਦੇ ਹੋਏ ਥਾਣੇ ਲੈ ਗਏ ਲੋਕ (ਵੀਡੀਓ)
NEXT STORY