ਹਿਸਾਰ— 75 ਸਾਲਾ ਬਾਬੇ ਨੇ ਆਪਣੇ ਪੋਤੇ ਦੀ ਉਮਰ ਦੇ 8 ਸਾਲਾ ਬੱਚੇ ਨੂੰ ਟਾਫੀ ਅਤੇ ਪੰਜ ਰੁਪਿਆਂ ਦਾ ਲਾਲਚ ਦੇ ਕੇ ਉਸ ਨਾਲ ਅਜਿਹਾ ਕਾਰਾ ਕੀਤਾ ਕਿ ਲੋਕ ਉਸ ਨੂੰ ਘੜੀਸਦੇ ਹੋਏ ਥਾਣੇ ਲੈ ਕੇ ਗਏ। ਹਿਸਾਰ ਵਿਚ ਰਹਿਣ ਵਾਲੇ ਇਕ ਪਰਿਵਾਰ ਨੇ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਦਾ 8 ਸਾਲਾ ਬੇਟਾ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਗੁਆਂਢ 'ਚ ਰਹਿਣ ਵਾਲੇ 75 ਸਾਲਾ ਬਜ਼ੁਰਗ ਨੇ ਉਸ ਨੂੰ ਪੰਜ ਰੁਪਏ ਅਤੇ ਟਾਫੀ ਦਾ ਲਾਲਚ ਦੇ ਕੋਲ ਬੁਲਾ ਲਿਆ ਅਤੇ ਉਸ ਨੂੰ ਘਰ ਲਿਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਦਫੈਲੀ ਕੀਤੀ।
ਦੋ ਦਿਨਾਂ ਤੱਕ ਬੱਚਾ ਇਸ ਘਟਨਾ ਦੇ ਸਦਮੇ ਵਿਚ ਰਿਹਾ ਅਤੇ ਕੁਝ ਨਾ ਬੋਲਿਆ। ਦੋ ਦਿਨਾਂ ਬਾਅਦ ਜਦੋਂ ਉਸ ਨੇ ਆਪਣੇ ਨਾਲ ਹੋਈ ਹਰਕਤ ਬਾਰੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਤਾਂ ਉਹ ਬਾਬੇ ਨੂੰ ਘੜੀਸਦੇ ਹੋਏ ਥਾਣੇ ਲੈ ਕੇ ਗਏ।
ਪੁਲਸ ਨੇ ਬਜ਼ੁਰਗ ਦੇ ਖਿਲਾਫ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਬਦਫੈਲੀ ਅਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਭਾਰਤੀ ਕੁੜੀ ਦੇ ਹੁਸਨ ਨੇ ਪੱਟ ਸੁੱਟਿਆ ਅਮਰੀਕਾ (ਦੇਖੋ ਤਸਵੀਰਾਂ)
NEXT STORY