ਕਾਠਮੰਡੂ— ਭੂਚਾਲ ਨਾਲ ਤਬਾਹ ਹੋਏ ਨੇਪਾਲ ਨੂੰ ਆਉਣ ਵਾਲੇ ਸਮੇਂ ਵਿਚ ਇਕ ਵਾਰ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਿ ਵਾਰ ਫਿਰ ਨੇਪਾਲ ਨੂੰ ਤਬਾਹੀ ਦੇ ਰਾਹ 'ਤੇ ਲਿਜਾ ਸਕਦੀਆਂ ਹਨ। ਯੂਨੀਵਰਸਿਟੀ ਆਫ ਮਿਸ਼ੀਗਨ ਨੇ ਇਸ ਗੱਲ ਦਾ ਸ਼ੱਕ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭੂਚਾਲ ਦੇ ਕਾਰਨ ਨੇਪਾਲ ਵਿਚ ਆਉਣ ਵਾਲੇ ਹਫਤਿਆਂ ਵਿਚ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਇਸ ਤੋਂ ਇਲਾਵਾ ਮਾਨਸੂਨ ਦੌਰਾਨ ਵੀ ਨੇਪਾਲ 'ਤੇ ਕੁਦਰਤੀ ਆਫਤਾਂ ਦਾ ਕਹਿਰ ਵਰ੍ਹਦਾ ਰਹੇਗਾ।
ਨੇਪਾਲ ਵਿਚ 25 ਅਪ੍ਰੈਲ ਨੂੰ ਆਏ ਭੂਚਾਲ ਵਿਚ ਹੁਣ ਤੱਕ 6000 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵਿਗਿਆਨੀਆਂ ਨੇ ਕਿਹਾ ਹੈ ਕਿ ਜੇਕਰ ਆਉਣ ਵਾਲੇ ਮਾਨਸੂਨ ਦੌਰਾਨ ਨੇਪਾਲ ਵਿਚ ਭੂਚਾਲ ਦੇ ਕੁਝ ਹੋਰ ਝਟਕੇ ਲੱਗਦੇ ਹਨ ਤਾਂ ਮਾਊਂਟ ਐਵਰੈਸਟ, ਇੰਡੀਅਨ ਗਲੇਸ਼ੀਅਰ ਦੇ ਨਾਲ ਹੀ ਤਿੱਬਤ ਦੇ ਗਲੇਸ਼ੀਆਂ ਵਿਚ ਟੁੱਟ-ਫੁੱਟ ਹੋਣ ਦਾ ਖਤਰਾ ਵਧੇਰੇ ਹੈ।
ਨੇਪਾਲ ਦੇ ਜ਼ਖਮਾਂ 'ਤੇ ਪਾਕਿਸਤਾਨ ਨੇ ਛਿੜਕਿਆਂ ਮਸਾਲਾ
NEXT STORY