ਸਮੱਗਰੀ
250 ਗ੍ਰਾਮ ਮਸ਼ਰੂਮ, 2 ਪਿਆਜ, 1 ਸ਼ਿਮਲਾ ਮਿਰਚ, 2-3 ਟਮਾਟਰ, ਅਦਰਕ, 4-5 ਕਲੀਆਂ ਲਸਣ, 3-4 ਹਰੀਆਂ ਮਿਰਚਾਂ, 1 ਚੱਮਚ ਲਾਲ ਮਿਰਚ ਪਾਊਡਰ, ਅੱਧਾ ਚੱੱਮਚ ਹਲਦੀ ਪਾਊਡਰ, 1 ਚੱਮਚ ਹਰਾ ਧਨੀਆ ਪਾਊਡਰ, 1 ਚੱਮਚ ਗਰਮ ਮਸਾਲਾ, ਨਮਕ ਸਵਾਦ ਅਨੁਸਾਰ, 1 ਕੱਪ ਪਾਣੀ, 4 ਚੱਮਚ ਘਿਓ।
ਵਿਧੀ
ਮਸ਼ਰੂਮ ਨੂੰ ਧੋ ਕੇ ਪੀਸ ਕੱਟ ਲਓ। ਮਿਕਸਚਰ 'ਚ ਅਦਰਕ, ਲਸਣ ਅਤੇ ਹਰੀ ਮਿਰਚ ਪੀਸ ਕੇ ਇਸ 'ਚ ਥੋੜ੍ਹਾ ਜਿਹਾ ਪਾਣੀ ਵੀ ਮਿਲਾ ਦਿਓ। ਫਿਰ ਕੜਾਹੀ 'ਚ ਘਿਓ ਗਰਮ ਕਰਕੇ ਇਸ 'ਚ ਪਿਆਜ ਪਾ ਕੇ ਸੁਨਹਿਰੀ ਭੂਰਾ ਹੋਣ ਤੱਕ ਭੁੰਨੋ। ਹੁਣ ਇਸ 'ਚ ਅਦਰਕ-ਲਸਣ ਦਾ ਪੇਸਟ ਪਾ ਕੇ ਮੱਧਮ ਸੇਕ 'ਤੇ ਫ੍ਰਾਈ ਕਰ ਲਓ ਅਤੇ ਕੱਟੇ ਹੋਏ ਟਮਾਟਰ, ਸ਼ਿਮਲਾ ਮਿਰਚ ਤੇ ਨਮਕ ਪਾ ਕੇ ਦੋ ਮਿੰਟ ਤੱਕ ਭੁੰਨੋ।
ਉਸ ਪਿੱਛੋਂ ਹਲਦੀ ਅਤੇ ਲਾਲ ਮਿਰਚ ਪਾਊਡਰ ਪਾ ਕੇ ਹਿਲਾਓ। ਹੁਣ ਪੈਨ 'ਚ ਕੱਟੇ ਹੋਏ ਮਸ਼ਰੂਮ ਪਾ ਕੇ ਇਕ ਕੱਪ ਪਾਣੀ ਪਾ ਦਿਓ। ਇਸ ਨੂੰ ਚੰਗੀ ਤਰ੍ਹਾਂ ਰਲਾਓ ਅਤੇ ਹਿਲਾਓ। ਜਦੋਂ ਗ੍ਰੇਵੀ ਸੰਘਣੀ ਹੋ ਜਾਏ ਤਾਂ ਗੈਸ ਬੰਦ ਕਰ ਦਿਓ ਅਤੇ ਇਸ 'ਤੇ ਹਰਾ ਧਨੀਆ ਗਾਰਨਿਸ਼ ਕਰਕੇ ਰੋਟੀ ਜਾਂ ਚੌਲਾਂ ਨਾਲ ਸਰਵ ਕਰੋ।
ਸਟ੍ਰਾਅਬੇਰੀ ਗੁਲਾਬ ਜਾਮੁਣ
NEXT STORY