ਓਟਾਵਾ— ਕੈਨੇਡਾ ਵਿਚ ਵੱਧਦੇ ਪ੍ਰਵਾਸੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਸਰਕਾਰ ਨੇ ਵੱਡਾ ਬਿਆਨ ਦਿੱਤਾ ਹੈ। ਕੈਨੇਡੀਅਨ ਸਰਕਾਰ ਨੇ ਕਿਹਾ ਕਿ ਪ੍ਰਵਾਸੀ ਕੈਨੇਡਾ ਦੇ ਅਰਥਚਾਰੇ ਵਿਚ ਸਭ ਤੋਂ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਇਸ ਸਮੇਂ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹਨ।
ਪਿਛਲੇ ਦਹਾਕੇ ਵਿਚ ਕੈਨੇਡਾ ਵਿਚ ਐੱਨ. ਆਰ. ਆਈਜ਼. ਯਾਨੀ ਪ੍ਰਵਾਸੀ ਭਾਰਤੀਆਂ ਦੀ ਗਿਣਤੀ 7,70,000 ਹੋ ਚੁੱਕੀ ਹੈ। ਅਜਿਹੇ ਵਿਚ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਬਣਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਪ੍ਰਵਾਸੀ ਭਾਰਤੀਆਂ ਦਾ ਹੈ। ਇਸ ਨਾਲ ਖਾਸ ਤੌਰ 'ਤੇ ਕੈਨੇਡਾ ਵਿਚ ਰੀਅਲ ਇਸਟੇਟ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ। ਪ੍ਰਵਾਸੀ ਲੋਕ ਆਪਣੀ ਰਿਹਾਇਸ਼ੀ ਲੋੜਾਂ ਨੂੰ ਪੂਰਾ ਕਰਨ ਵਿਚ ਸਭ ਤੋਂ ਜ਼ਿਆਦਾ ਖਰਚ ਕਰਦੇ ਹਨ, ਜਿਸ ਦਾ ਲਾਭ ਕੈਨੇਡਾ ਨੂੰ ਹੁੰਦਾ ਹੈ। ਭਾਰਤ ਅਤੇ ਹੋਰ ਦੇਸ਼ਾਂ ਦੇ ਲੋਕ ਨਾ ਸਿਰਫ ਕੈਨੇਡਾ ਵਿਚ ਜਾ ਕੇ ਵੱਸਦੇ ਹਨ ਸਗੋਂ ਉੱਥੇ ਨਿਵੇਸ਼ ਵੀ ਕਰਦੇ ਹਨ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਤੇ ਉਨਟਾਰੀਓ ਵਿਚ ਸਭ ਤੋਂ ਜ਼ਿਆਦਾ ਪ੍ਰਵਾਸੀ ਹਨ। ਇਨ੍ਹਾਂ ਪ੍ਰਵਾਸੀਆਂ ਦੀ ਉਮਰ ਵੀ 25 ਤੋਂ 45 ਸਾਲ ਦੇ ਵਿਚ ਹੈ, ਜੋ ਦਿਨ-ਰਾਤ ਮਿਹਨਤ ਕਰਕੇ ਕੈਨੇਡਾ ਨੂੰ ਬੁਲੰਦੀਆਂ 'ਤੇ ਲਿਜਾ ਰਹੇ ਹਨ।
ਧਾਰਮਿਕ ਸੁਤੰਤਰਤਾ 'ਤੇ ਅਮਰੀਕੀ ਰਿਪੋਰਟ ਨੂੰ ਭਾਰਤ ਨੇ ਕੀਤਾ ਰੱਦ
NEXT STORY