ਬੀਜਿੰਗ— ਚੀਨ ਦੇ ਹੁਨਾਨ ਸੂਬੇ ਵਿਚ ਇਕ ਕੰਸਟਰਕਸ਼ਨ ਕੰਪਨੀ ਨੇ 57 ਮੰਜ਼ਿਲਾਂ ਇਮਾਰਤ ਮਹਿਜ਼ 19 ਦਿਨਾਂ ਵਿਚ ਖੜ੍ਹੀ ਕਰ ਦਿੱਤੀ। ਕੰਪਨੀ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਉਸ ਦਾ ਨਾਂ ਦੁਨੀਆ ਦੀ ਫਾਸਟੈਸਟ ਬਿਲਡਰ ਵਿਚ ਸ਼ਾਮਲ ਹੋ ਗਿਆ ਹੈ? ਇਹ ਕੰਪਨੀ ਦੁਨੀਆ ਦੀ ਸਭ ਤੋਂ ਉੱਚੀ ਸਕਾਈਸਕ੍ਰੇਪਰ, 220 ਮੰਜ਼ਿਲਾਂ ਇਮਾਰਤ ਨੂੰ 3 ਮਹੀਨਿਆਂ ਵਿਚ ਤਿਆਰ ਕਰਕੇ ਰਿਕਾਰਡ ਬਣਾਉਣਾ ਚਾਹੁੰਦੀ ਹੈ। ਚਾਂਗਸ਼ਾ ਵਿਚ ਬਣੀ ਇਸ ਇਮਾਰਤ ਦੀਆਂ ਰੋਜ਼ਾਨਾ ਤਿੰਨ ਮੰਜ਼ਿਲਾਂ ਦਾ ਨਿਰਮਾਣ ਕੀਤਾ ਗਿਆ। ਇਸ ਦੇ ਲਈ 15000 ਤੋਂ ਜ਼ਿਆਦਾ ਟਰੱਕਾਂ ਦਾ ਵਿਚ ਸਾਮਾਨ ਮੰਗਵਾਇਆ ਗਿਆ। ਇਸ ਨੂੰ ਤਿਆਰ ਕਰਨ ਲਈ ਮਾਡਿਊਲ ਤਕਨੀਕ ਦੀ ਵਰਤੋਂ ਕੀਤੀ ਗਈ। ਇਹ ਇਮਾਰਤ ਇਕੋਫਰੈਂਡਲੀ ਹੈ।
ਕੰਪਨੀ ਦੇ ਇੰਜ਼ੀਨੀਅਰ ਨੇ ਦੱਸਿਆ ਕਿ ਉਸਾਰੀ ਦੇ ਪੁਰਾਣੇ ਤਰੀਕਿਆਂ ਵਿਚ ਸਾਨੂੰ ਇਕ-ਇਕ ਇੱਟ ਜੋੜਨੀ ਪੈਂਦੀ ਹੈ ਪਰ ਇਸ ਨਵੇਂ ਤਰੀਕੇ ਵਿਚ ਅਸੀਂ ਤਿਆਰ ਬਲਾਕਾਂ ਨੂੰ ਜੋੜ ਕੇ ਤੇਜ਼ੀ ਨਾਲ ਇਮਾਰਤਾਂ ਤਿਆਰ ਕਰ ਸਕਦੇ ਹਾਂ। ਅਮਰੀਕਾ ਅਤੇ ਇੰਗਲੈਂਡ ਵਿਚ ਇਮਾਰਤ ਉਸਾਰੀ ਲਈ ਇਸੇ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ।
ਕੁਝ ਸਮਾਂ ਪਹਿਲਾਂ ਚਾਂਗਸ਼ਾ ਵਿਚ ਇਕ 30 ਮੰਜ਼ਿਲਾਂ ਇਮਾਰਤ ਦਾ ਨਿਰਮਾਣ 15 ਦਿਨਾਂ ਵਿਚ ਕੀਤਾ ਗਿਆ। ਇਸ ਇਮਾਰਤ ਦੀ ਉਸਾਰੀ ਦੀ ਵੀਡੀਓ ਵੀ ਯੀਟਿਊਬ 'ਤੇ ਸ਼ੇਅਰ ਕੀਤੀ ਗਈ। ਇਸ ਇਮਾਰਤ ਵਿਚ 800 ਤੋਂ ਜ਼ਿਆਦਾ ਅਪਾਰਟਮੈਂਟ ਕਿਰਾਏ ਲਈ ਬਣਾਏ ਗਏ ਹਨ, ਜਦੋਂ ਕਿ 4000 ਲੋਕਾਂ ਲਈ ਆਫਿਸ ਸਪੇਸ ਵੀ ਹੈ। ਇਸ ਦੀ ਵਿਕਰੀ ਮਈ ਵਿਚ ਸ਼ੁਰੂ ਹੋ ਜਾਵੇਗੀ। ਕੰਸਟਰਕਸ਼ਨ ਕੰਪਨੀ ਦਾ ਦਾਅਵਾ ਹੈ ਕਿ ਇਹ ਇਮਾਰਤ ਬਿਲਕੁਲ ਸੁਰੱਖਿਅਤ ਅਤੇ ਭੂਚਾਲ ਰੋਧੀ ਹੈ।
ਬੇਰਹਿਮ 'ISIS' ਦੀ ਇਸ ਦਰਿੰਦਗੀ ਨੂੰ ਦੇਖ ਕੰਬ ਜਾਵੇਗੀ ਤੁਹਾਡੀ ਰੂਹ (ਦੇਖੋ ਤਸਵੀਰਾਂ)
NEXT STORY