ਨਿਨੇਵਹ— ਇਰਾਕ 'ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੀ ਦਰਿੰਦਗੀ ਦੀਆਂ ਇਕ ਵਾਰ ਫਿਰ ਰੂਹ ਕੰਬਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਥੇ ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਨੇ ਹੱਤਿਆ ਦੇ ਦੋ ਦੋਸ਼ੀਆਂ ਦੇ ਸਿਰ ਬੁਰੀ ਤਰ੍ਹਾਂ ਪੱਥਰ ਨਾਲ ਕੁਚਲ ਦਿੱਤੇ। ਜਾਣਕਾਰੀ ਮੁਤਾਬਕ, ਇਨ੍ਹਾਂ ਨੌਜਵਾਨਾਂ ਨੂੰ ਇਸਲਾਮਿਕ ਪੁਲਸ ਨੇ ਤਿੰਨ ਔਰਤਾਂ ਦੀ ਹੱਤਿਆ ਅਤੇ ਲੁੱਟ ਦੇ ਮਾਮਲੇ 'ਚ ਫੜਿਆ ਸੀ, ਜਿਨ੍ਹਾਂ ਨੂੰ ਅੱਤਵਾਦੀਆਂ ਨੇ ਇਰਾਕ ਦੇ ਨਿਨੇਵਹ ਸੂਬੇ 'ਚ ਮੌਤ ਦੇ ਘਾਟ ਉਤਾਰ ਦਿੱਤਾ। ਜਿਹਾਦੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੇ ਨਿਗਰਾਨੀ ਸਮੂਹ 'ਸੀਰੀਅਨ ਹਿਊਮਨ ਮਾਨੀਟਰ' ਮੁਤਾਬਕ, ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਇਰਾਕ ਅਤੇ ਸੀਰੀਆ 'ਚ 'ਇਸਲਾਮਿਕ ਸਟੇਟ' ਦੇ ਐਲਾਨ ਤੋਂ ਬਾਅਦ ਹੁਣ ਤੱਕ 9 ਬੱਚਿਆਂ ਅਤੇ 19 ਮਹਿਲਾਵਾਂ ਸਮੇਤ 1,362 ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਚੁੱਕਾ ਹੈ।
ਤਕਨਾਲੋਜੀ ਦਾ ਦਮ, ਉੱਡਦੇ ਜਹਾਜ਼ ਦੇ ਬਦਲਣਗੇ ਖੰਭ!
NEXT STORY