ਟੋਕੀਓ— ਇਕ ਭੂਚਾਲ ਨੇ ਨੇਪਾਲ ਦਾ ਉਹ ਹਾਲ ਕਰ ਦਿੱਤਾ ਕਿ ਸ਼ਾਇਦ ਦੁਬਾਰਾ ਪੈਰਾਂ 'ਤੇ ਹੁੰਦੇ-ਹੁੰਦੇ, ਇਸ ਨੂੰ ਸਦੀਆਂ ਬੀਤ ਜਾਣਗੀਆਂ ਪਰ ਧਰਤੀ 'ਤੇ ਇਕ ਅਜਿਹਾ ਵੀ ਦੇਸ਼ ਹੈ, ਜੋ 1000 ਭੂਚਾਲਾਂ ਦਾ ਸਾਹਮਣਾ ਕਰ ਚੁੱਕਿਆ ਹੈ ਪਰ ਫਿਰ ਵੀ ਜਿਓਂ ਦਾ ਤਿਓਂ ਖੜ੍ਹਾ ਹੈ। ਉਹ ਦੇਸ਼ ਕੋਈ ਹੋਰ ਨਹੀਂ ਸਗੋਂ ਦੁਨੀਆ ਦਾ ਸਭ ਤੋਂ ਤਾਕਤਵਰ ਤੇ ਤਕਨਾਲੋਜੀ 'ਚ ਮਾਹਰ ਦੇਸ਼ ਜਾਪਾਨ ਹੈ। ਜਾਪਾਨ ਧਰਤੀ ਦੇ ਅਜਿਹੇ ਹਿੱਸੇ 'ਤੇ ਹੈ, ਜਿੱਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਜਾਪਾਨ ਭੂਚਾਲ ਦਾ ਕੇਂਦਰ ਹੈ, ਇਸ ਲਈ ਜਾਪਾਨ ਵਿਚ ਭੂਚਾਲ ਦਾ ਮਾਨਿਟਰਿੰਗ ਸਿਸਟਮ ਕਾਫੀ ਮਜ਼ਬੂਤ ਹੈ। ਜਾਪਾਨ ਵਿਚ ਜੇਕਰ ਭੂਚਾਲ ਆਵੇ ਤਾਂ ਸਕਿੰਟਾਂ ਵਿਚ ਇਸ ਦੀ ਸੂਚਨਾ ਦੇਸ਼ ਦੇ ਹਰ ਟੀ. ਵੀ. ਚੈਨਲ ਤੱਕ ਪਹੁੰਚ ਜਾਂਦੀ ਹੈ। ਭੂਚਾਲ ਤੋਂ ਬਾਅਦ ਜੇਕਰ ਸੁਨਾਮੀ ਦਾ ਖਤਰਾ ਹੋਵੇ ਤਾਂ ਇਹ ਦੀ ਚਿਤਾਵਨੀ ਸਾਰੇ ਟੀ. ਵੀ. ਚੈਨਲਾਂ 'ਤੇ ਤੁਰੰਤ ਜਾਰੀ ਕਰ ਦਿੱਤੀ ਜਾਂਦੀ ਹੈ ਤੇ ਨਾਲ ਹੀ ਪੂਰਾ ਸਿਸਟਮ ਹਰਕਤ ਵਿਚ ਆ ਜਾਂਦਾ ਹੈ। ਇਹ ਕਾਰਵਾਈ ਸਿਰਫ 60 ਸਕਿੰਟਾਂ ਵਿਚ ਪੂਰੀ ਹੋ ਜਾਂਦੀ ਹੈ।
ਕਈ ਖੇਤਰਾਂ ਵਿਚ ਲਾਊਡ ਸਪੀਕਰ ਲਗਾਏ ਗਏ ਹਨ, ਜੋ ਅਜਿਹੇ ਸਮੇਂ ਵਿਚ ਜਾਣਕਾਰੀ ਹਰ ਕੰਨ ਤੱਕ ਪਹੁੰਚਾ ਦਿੰਦੇ ਹਨ ਅਤੇ ਸਾਵਧਾਨ ਕਰ ਦਿੰਦੇ ਹਨ।
ਜਾਪਾਨ ਇਕਲੌਤਾ ਅਜਿਹਾ ਦੇਸ਼ ਹੈ, ਜਿੱਥੇ ਪ੍ਰਾਇਮਰੀ ਸਕੂਲ ਤੋਂ ਹੀ ਬੱਚਿਆਂ ਨੂੰ ਭੂਚਾਲ ਤੋਂ ਬਚਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਜਾਪਾਨ ਵਿਚ ਇਕ ਸਤੰਬਰ ਨੂੰ ਆਫਤ ਰੋਕਥਾਮ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਲੋੜ ਹੈ ਜਾਪਾਨ ਵਾਂਗ ਹਰ ਦੇਸ਼ ਨੂੰ ਇਸ ਕੁਦਰਤੀ ਆਫਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ।
ਚੰਦ ਮਿੰਟਾਂ 'ਚ ਮੌਤ ਦੇ ਚੰਗੁਲ 'ਚੋਂ ਬਚੀ 'ਮੈਰੀ'
NEXT STORY