ਇੰਡੋਨੇਸ਼ੀਆ— ਇੰਡੋਨੇਸ਼ੀਆ 'ਚ ਡਰੱਗ ਤਸਕਰੀ ਦਾ ਦੋਸ਼ ਸਾਬਿਤ ਹੋ ਜਾਏ ਤਾਂ ਇਸ ਦੀ ਸਜਾ ਮੌਤ ਹੈ। ਬੀਤੇ ਮੰਗਲਵਾਰ ਨੂੰ ਮੈਰੀ ਨਾਲ ਵੀ ਨੂੰ ਕੁਝ ਅਜਿਹਾ ਹੀ ਹੋਣ ਜਾ ਰਿਹਾ ਸੀ। ਮੌਤ ਦੇ ਚੰਗੁਲ 'ਚੋਂ ਚੰਦ ਮਿੰਟ ਪਹਿਲਾਂ ਬਚ ਨਿਕਲਣ ਦਾ ਇਹ ਵਾਕਿਆ ਕਿਸੇ ਹਾਲੀਵੁੱਡ ਫਿਲਮ ਵਰਗਾ ਹੀ ਹੈ। ਪੰਜ ਸਾਲ ਪਹਿਲਾਂ ਫਿਲੀਪੀਨਸ ਤੋਂ ਘਰੇਲੂ ਮੇਡ ਦੀ ਨੌਕਰੀ ਲਈ ਮੈਰੀ ਇੰਡੋਨੇਸ਼ੀਆ ਆਈ ਸੀ। ਯੋਗਕਾਰਤਾ ਏਅਰਪੋਰਟ 'ਤੇ ਅਪ੍ਰੈਲ 2010 'ਚ ਇਹ ਗ੍ਰਿਫਤਾਰ ਹੋ ਗਈ। ਗਿਫਟ ਅਤੇ ਨਵੇਂ ਕਪੜਿਆਂ ਨਾਲ ਭਰੇ ਉਸ ਦੇ ਬੈਗ 'ਚ ਹੈਰੋਇਨ ਭਰੀ ਸੀ। ਉਸ ਨੂੰ ਇਹ ਬੈਗ ਉਸ ਦੇ ਬੁਆਏਫ੍ਰੈਂਡ ਨੇ ਇਹ ਕਹਿ ਕੇ ਦਿੱਤੇ ਸਨ ਕਿ 'ਰੱਖ ਲਓ, ਛੋਟੇ-ਛੋਟੇ ਤੋਹਫੇ ਹਨ, ਤੁਹਾਡੀ ਨਵੀਂ ਸ਼ੁਰੂਆਤ ਲਈ।' ਗ੍ਰਿਫਤਾਰੀ ਤੋਂ ਬਾਅਦ 2 ਬੱਚਿਆਂ ਦੀ ਮਾਂ ਮੈਰੀ ਜੇਨ ਦੀ ਨਵੀਂ ਪਛਾਣ ਸੀ ਡਰੱਗ ਤਸਕਰ। ਹਾਲਾਂਕਿ ਉਹ ਕਹਿੰਦੀ ਰਹੀ ਕਿ ਉਸ ਨੂੰ ਫਸਾਇਆ ਗਿਆ ਹੈ। ਪਰ ਕਿਸੇ ਨੇ ਉਸ ਦੀ ਗੱਲ ਨਹੀਂ ਮੰਨੀ।
ਫਿਲੀਪੀਨਸ ਦੇ ਰਾਸ਼ਟਰਪਤੀ ਅਕੀਨੋ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੂੰ ਨਿਜੀ ਤੌਰ 'ਤੇ ਬੇਨਤੀ ਕੀਤੀ ਮੈਰੀ ਨੂੰ ਮਾਫੀ ਦੇ ਦੇਣ। ਪਰ ਕੁਝ ਨਹੀਂ ਹੋਇਆ। ਇੰਡੋਨੇਸ਼ੀਆ 'ਚ ਡੈੱਥ ਆਈਲੈਂਡ ਦੇ ਨਾਂ ਦੀ ਖਤਰਨਾਕ ਨਸਕਾਮਬੇਂਗਾਨ ਦੀਪ ਦੀ ਬੇਸੀ ਜੇਲ 'ਚ ਮੰਗਲਵਾਰ ਰਾਤ 12 ਵਜੇ ਮੈਰੀ ਨੂੰ ਸਜਾ ਦਿੱਤੀ ਜਾਣੀ ਸੀ। ਇਸੇ ਦਿਨ ਫਿਲੀਪੀਨਸ ਦੀ ਰਾਜਧਾਨੀ ਮਨੀਲਾ 'ਚ ਰਾਤ ਨੂੰ 11 ਵਜੇ ਮਾਰੀਆ ਕ੍ਰਿਸਟੀਨਾ ਸਾਗਰੀਓ ਨਾਂ ਦੀ ਮਹਿਲਾ ਪੁਲਸ ਹੈੱਡਕੁਆਟਰ ਪਹੁੰਚੀ। ਉਸ ਨੇ ਕਿਹਾ ਕਿ ਮੈਂ ਅਤੇ ਮੈਰੀ ਦੇ ਬੁਆਏਫ੍ਰੈਂਡ ਨੇ ਮੈਰੀ ਦਾ ਇਸਤੇਮਾਲ ਡਰੱਗ ਤਸਕਰੀ ਲਈ ਕੀਤਾ। ਫਿਰ ਕੀ ਸੀ ਮੈਰੀ ਨੂੰ ਸਜਾ ਨਹੀਂ ਹੋਈ, ਉਸ ਦਾ ਸਜਾ ਮਾਫ ਕਰ ਦਿੱਤੀ ਗਈ।
ਪਾਕਿ ਪੁਲਸ ਦਾ ਦਾਅਵਾ, ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦਾ ਸੰਬੰਧ RAW ਨਾਲ
NEXT STORY