ਪਠਾਨਕੋਟ : ਪਠਾਨਕੋਟ ਦੇ ਨੇੜਲੇ ਪਿੰਡ ਕੂਈ ਦਾ ਇਕ ਨੌਜਵਾਨ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਇੰਨਾ ਤੰਗ ਹੋਇਆ ਕਿ ਉਸ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਜਿਸ ਵਿਚ ਉਸ ਨੇ ਪਤਨੀ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਣ ਦਾ ਜ਼ਿਕਰ ਕੀਤਾ ਹੈ। ਮ੍ਰਿਤਕ ਨੇ ਨੋਟ ਵਿਚ ਇਹ ਸਾਫ ਲਿਖਿਆ ਕਿ 'ਉਸ ਦੀ ਪਤਨੀ ਉਸ ਨੂੰ ਕਹਿੰਦੀ ਸੀ ਕਿ ਉਹ ਆਤਮਹੱਤਿਆ ਕਰ ਲਵੇ ਨਹੀਂ ਤਾਂ ਉਹ ਉਸ ਨੂੰ ਆਪਣੇ ਆਸ਼ਕ ਤੋਂ ਮਰਵਾ ਦਵੇਗੀ'।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਰਣਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਜਦੋਂ ਮ੍ਰਿਤਕ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ 'ਚੋਂ ਸੁਸਾਈਡ ਨੋਟ ਬਰਾਮਦ ਹੋਇਆ ਜਿਸ ਵਿਚ ਉਸ ਨੇ ਇਸ ਦਾ ਜ਼ਿੰਮੇਵਾਰ ਪਤਨੀ ਨੂੰ ਠਹਿਰਾਇਆ ਹੈ। ਪੁਲਸ ਨੇ ਮ੍ਰਿਤਕ ਦੀ ਪਤਨੀ 'ਤੇ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੋਗਾ ਬੱਸ ਕਾਂਡ 'ਤੇ ਝੁਕੀ ਸਰਕਾਰ, ਦੋਵਾਂ ਧਿਰਾਂ ਵਿਚਾਲੇ ਹੋਇਆ ਸਮਝੋਤਾ (ਦੇਖੋ ਤਸਵੀਰਾਂ)
NEXT STORY