ਮੋਗਾ (ਪਵਨ ਗਰੋਵਰ, ਰਾਹੁਲ) : ਬੀਤੇ ਕੱਲ ਤੋਂ ਮੋਗਾ ਜ਼ਿਲੇ ਅੰਦਰ ਇਕ ਮਾਸੂਮ ਲੜਕੀ ਦੀ ਮੌਤ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਵਿਚਾਲੇ ਗੱਲਬਾਤ ਤੋਂ ਬਾਅਦ ਸਮਝੌਤਾ ਹੋ ਗਿਆ ਹੈ। ਇਸ ਮੌਕੇ ਜਥੇਬੰਦੀਆਂ ਤੋਂ ਇਲਾਵਾ ਡੀ.ਆਈ.ਜੀ. ਅਮਰ ਸਿੰਘ ਚਾਹਲ, ਡੀ.ਸੀ. ਮੋਗਾ ਪਰਮਿੰਦਰ ਸਿੰਘ ਗਿੱਲ ਮੌਜੂਦ ਸਨ। ਜਥੇਬੰਦੀਆਂ ਵਲੋਂ ਰੱਖੀਆਂ ਮੰਗਾਂ 'ਤੇ ਪ੍ਰਸ਼ਾਸਨ ਨੇ ਗੌਰ ਫਰਮਾਇਆ ਉਪਰੰਤ ਦੋਵਾਂ ਧਿਰਾਂ ਵਿਚ ਲਿਖਤੀ ਸਮਝੌਤਾ ਹੋਇਆ ਕਿ ਪੰਜਾਬ ਸਰਾਕਰ ਵਲੋਂ ਮਰਨ ਵਾਲੀ ਮਾਸੂਮ ਲੜਕੀ ਦੇ ਇਕ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ, 20 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ, ਜ਼ਖਮੀ ਔਰਤ ਦਾ ਇਲਾਜ ਦਾ ਸਾਰਾ ਖਰਚਾ ਸਰਕਾਰ ਵਲੋਂ ਕੀਤਾ ਜਾਵੇਗਾ ਅਤੇ ਕਤਲ ਦਾ ਮੁਕੱਦਮਾ ਫਾਸਟ ਟਰੈਕ ਅਦਾਲਤ 'ਚ ਲਗਾਏ ਜਾਣ ਸਬੰਧੀ ਦੋਵਾਂ ਧਿਰਾਂ ਵਿਚ ਲਿਖਤੀ ਸਮਝੌਤਾ ਹੋਇਆ ਜਿਸ ਵਿਚ ਮ੍ਰਿਤਕ ਲੜਕੀ ਦੇ ਦਾਦਾ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ।
ਇਸ ਸਮਝੌਤੇ ਵਿਚ ਭਾਵੇਂ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਨੇ ਨਾਮਨਜ਼ੂਰ ਕੀਤਾ ਪਰ ਸੂਤਰਾਂ ਮੁਤਾਬਕ ਲਗਭਗ ਇਹ ਸਮਝੌਤਾ ਪ੍ਰਵਾਨ ਚੜ੍ਹ ਗਿਆ ਹੈ। ਆਮ ਆਦਮੀ ਪਾਰੀਟ ਦੇ ਨੁਮਾਇੰਦੇ ਇਸ ਸਮਝੌਤੇ ਨੂੰ ਰੱਦ ਕਰਕੇ ਇਹ ਮੰਗ ਉਠਾ ਦਿੱਤੀ ਕਿ ਜਿੰਨੀ ਦੇਰ ਤਕ ਸੁਖਬੀਰ ਬਾਦਲ ਖਿਲਾਫ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਪਰ ਫਿਰ ਜਥੇਬੰਦੀਆਂ ਵਲੋਂ ਆਪਸੀ ਸਮਝੌਤੇ ਤੋਂ ਬਾਅਦ ਲਗਭਗ ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਹੋ ਗਿਆ ਹੈ।
ਕਣਕ ਅਤੇ ਆਲੂਆਂ ਦੀ ਬੇਕਦਰੀ ਕਾਰਨ ਕਿਸਾਨ ਠੇਕੇ 'ਤੇ ਜ਼ਮੀਨਾਂ ਲੈਣ ਤੋਂ ਕੰਨੀ ਕਤਰਾਉਣ ਲੱਗੇ
NEXT STORY