ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲਾ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਬਹੁਤ ਤੇਜ਼ੀ ਨਾਲ ਆਪਣਾ ਦਾਇਰਾ ਵਧਾ ਰਿਹਾ ਹੈ। ਇੰਸਟਾਗ੍ਰਾਮ ਰੀਲਜ਼ ਫੀਚਰ ਜ਼ਿਆਦਾਤਰ ਵਰਗ ਵਿਚ ਮਸ਼ਹੂਰ ਹਨ, ਇਸ ਫੀਚਰ ਦੀ ਵਜ੍ਹਾ ਨਾਲ ਕੰਪਨੀ ਚੰਗੀ ਕਮਾਈ ਕਰਦੀ ਹੈ। ਨਾਲ ਹੀ ਕੰਪਨੀ ਕੋਲ ਇਸੇ ਕਾਰਨ ਇੰਨਾ ਵੱਡਾ ਯੂਜ਼ਰ ਬੇਸ ਹੋ ਗਿਆ ਹੈ ਪਰ ਇਸ ਪਲੇਟਫਾਰਮ ਦੇ ਕਈ ਅਜਿਹੇ ਫੀਚਰਜ਼ ਹਨ, ਜਿਨ੍ਹਾਂ ਬਾਰੇ ਹਰ ਯੂਜ਼ਰ ਨਹੀਂ ਜਾਣਦਾ ਹੈ।
ਯੂਜ਼ਰਜ਼ ਲਈ ਸ਼ਆਦਾਰ ਹੈ ਇਹ ਫੀਚਰ
ਇੰਸਟਾਗ੍ਰਾਮ ਵਿੱਚ ਇੱਕ ਕੁਆਇਟ ਮੋਡ ਹੈ ਜੋ ਇੱਕ ਸ਼ਾਨਦਾਰ ਫੀਚਰ ਹੈ। ਇੰਸਟਾਗ੍ਰਾਮ ਦੇ ਕਈ ਯੂਜ਼ਰਜ਼ ਨੂੰ ਵੀ ਇਸ ਫੀਚਰ ਬਾਰੇ ਠੀਕ ਤਰ੍ਹਾਂ ਨਾਲ ਪਤਾ ਨਹੀਂ ਹੈ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਨੇ ਇਸ ਫੀਚਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਇਸ ਦੀ ਮਦਦ ਨਾਲ ਯੂਜ਼ਰ ਕਿਸੇ ਵੀ ਸਮੇਂ ਪਲੇਟਫਾਰਮ ਤੋਂ ਬ੍ਰੇਕ ਲੈ ਸਕਦੇ ਹਨ। ਜੇਕਰ ਤੁਸੀਂ ਨਹੀਂ ਜਾਣਦੇ ਹੋ, ਤਾਂ ਅੱਗੇ ਜਾਣੋ ਇੰਸਟਾਗ੍ਰਾਮ ਯੂਜ਼ਰਜ਼ ਦੀ ਕਿਵੇਂ ਮਦਦ ਕਰਦਾ ਹੈ।
ਇੰਸਟਾਗ੍ਰਾਮ ਕੁਆਇਟ ਮੋਡ ਦਾ ਇਸਤੇਮਾਲ
ਇੰਸਟਾਗ੍ਰਾਮ ਕੁਆਇਟ ਮੋਡ ਸ਼ੁਰੂ ਕਰਨ ਤੋਂ ਬਾਅਦ ਸਾਰੀਆਂ ਨੋਟੀਫਿਕੇਸ਼ਨਾਂ ਬੰਦ ਹੋ ਜਾਂਦੀਆਂ ਹਨ। ਇਸ ਫੀਚਰ ਨੂੰ ਸ਼ੁਰੂ ਕਰਨ ਤੋਂ ਬਾਅਦ ਯੂਜ਼ਰ ਨੂੰ ਲਾਈਕਸ, ਕੁਮੈਂਟਸ ਅਤੇ ਮੈਸੇਜ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ।
ਇੰਸਟਾਗ੍ਰਾਮ ਕੁਆਇਟ ਮੋਡ ਸ਼ੁਰੂ ਕਰਦੇ ਹੀ ਯੂਜ਼ਰਜ਼ ਦੀ ਪ੍ਰੋਫਾਈਲ ਵੀ ਬਦਲ ਜਾਂਦੀ ਹੈ। ਇਸ ਫੀਚਰ ਨੂੰ ਚਾਲੂ ਕਰਨ ਤੋਂ ਬਾਅਦ ਪ੍ਰੋਫਾਈਲ 'ਤੇ 'ਇਨ ਕੁਆਇਟ ਮੋਡ' ਦਾ ਲੇਬਲ ਦਿਖਾਈ ਦਿੰਦਾ ਹੈ। ਅਜਿਹੇ 'ਚ ਦੂਜੇ ਵਿਅਕਤੀ ਨੂੰ ਪਤਾ ਲੱਗ ਜਾਂਦਾ ਹੈ ਕਿ ਯੂਜ਼ਰ ਫਿਲਹਾਲ ਇੰਸਟਾਗ੍ਰਾਮ 'ਤੇ ਮੌਜੂਦ ਨਹੀਂ ਹੈ।
ਐਪ 'ਤੇ ਬਿਤਾਏ ਸਮੇਂ ਨੂੰ ਇੰਸਟਾਗ੍ਰਾਮ ਕੁਆਇਟ ਮੋਡ ਰਾਹੀਂ ਮੈਨੇਜ ਕੀਤਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣਾ ਸਕ੍ਰੀਨ ਸਮਾਂ ਘੱਟ ਕਰ ਸਕਦੇ ਹੋ।
ਇੰਝ ਕਰੋ ਸੈਟਿੰਗ
- ਸਮਾਰਟਫੋਨ ਜਾਂ ਹੋਰ ਡਿਵਾਈਸ 'ਚ ਇੰਸਟਾਗ੍ਰਾਮ ਐਪ ਨੂੰ ਖੋਲ੍ਹੋ
- ਇਸ ਤੋਂ ਬਾਅਦ ਸਕਰੀਨ 'ਤੇ ਸਾਈਡ 'ਚ ਦਿੱਤੀ ਗਈ ਆਪਣੀ ਪ੍ਰੋਫਾਈਲ 'ਤੇ ਟੈਪ ਕਰੋ
- ਫਿਰ ਤਿੰਨ ਡਾਟ 'ਤੇ ਕਲਿੱਕ ਕਰਕੇ ਮੈਨਿਊ 'ਚ ਜਾਓ ਅਤੇ ਸੈਟਿੰਗ 'ਤੇ ਕਲਿੱਕ ਕਰੋ
- ਸੈਟਿੰਗ 'ਚ ਜਾ ਕੇ ਕੁਆਇਟ ਮੋਡ ਨੂੰ ਲੱਭੋ ਅਤੇ ਉਸ 'ਤੇ ਕਲਿੱਕ ਕਰੋ
- ਕੁਆਇਟ ਮੋਡ ਦਾ ਆਪਸ਼ਨ ਮਿਲਣ ਤੋਂ ਬਾਅਦ ਉਸ ਦੇ ਟੋਂਗਲ ਨੂੰ ਆਨ ਕਰ ਦਿਓ
ਵਾਹਨ ਦੀ ਮੁਰੰਮਤ ਲਈ ਪੁਰਜੇ ਤੋਂ ਲੈ ਕੇ ਗਰੰਟੀ-ਵਰੰਟੀ ਤੱਕ ਦੀ ਮਿਲੇਗੀ ਪੂਰੀ ਜਾਣਕਾਰੀ, ਲਾਂਚ ਹੋਇਆ ਪੋਰਟਲ
NEXT STORY