ਨਵੀਂ ਦਿੱਲੀ (ਭਾਸ਼ਾ)- ਉੱਤਰ ਭਾਰਤ 'ਚ ਸਾਲ 2002 ਤੋਂ ਲੈ ਕੇ 2021 ਤੱਕ ਲਗਭਗ 450 ਕਿਊਬਿਕ ਕਿਲੋਮੀਟਰ ਧਰਤੀ ਹੇਠਲਾ ਪਾਣੀ ਘੱਟ ਗਿਆ ਅਤੇ ਨੇੜਲੇ ਭਵਿੱਖ 'ਚ ਜਲਵਾਯੂ ਪਰਿਵਰਤਨ ਕਾਰਨ ਇਸ ਦੀ ਮਾਤਰਾ 'ਚ ਹੋਰ ਵੀ ਗਿਰਾਵਟ ਆਏਗੀ। ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਭਾਰਤ ਤਕਨਾਲੋਜੀ ਸੰਸਥਾ (ਆਈਆਈਟੀ) ਗਾਂਧੀਨਗਰ 'ਚ ਸਿਵਲ ਇੰਜੀਨੀਅਰਿੰਗ ਅਤੇ ਧਰਤੀ ਵਿਗਿਆਨ ਦੇ 'ਵਿਕਰਮ ਸਾਰਾਭਾਈ ਚੇਅਰ ਪ੍ਰੋਫੈਸਰ' ਅਤੇ ਅਧਿਐਨ ਦੇ ਮੁੱਖ ਲੇਖਕ ਵਿਮਲ ਮਿਸ਼ਰਾ ਨੇ ਦੱਸਿਆ ਕਿ ਇਹ ਭਾਰਤ ਦੇ ਸਭ ਤੋਂ ਵੱਡੇ ਭੰਡਾਰ ਇੰਦਰਾ ਸਾਗਰ ਬੰਨ੍ਹ ਦੇ ਕੁੱਲ ਪਾਣੀ ਦੇ ਭੰਡਾਰਨ ਮਾਤਾ ਦਾ ਕਰੀਬ 37 ਗੁਣਾ ਹੈ।
ਖੋਜਕਰਤਾਵਾਂ ਨੇ ਅਧਿਐਨ ਦੌਰਾਨ ਇਹ ਪਤਾ ਲਗਾਇਆ ਕਿ ਪੂਰੇ ਉੱਤਰ ਭਾਰਤ 'ਚ 1951-2021 ਦੀ ਮਿਆਦ ਦੌਰਾਨ ਮਾਨਸੂਨ ਦੇ ਮੌਸਮ (ਜੂਨ ਤੋਂ ਸਤੰਬਰ) 'ਚ ਮੀਂਹ 'ਚ 8.5 ਫ਼ੀਸਦੀ ਕਮੀ ਆਈ। ਇਸ ਮਿਆਦ ਦੌਰਾਨ ਇਸ ਖੇਤਰ 'ਚ ਸਰਦੀਆਂ ਦੇ ਮੌਸਮ 'ਚ ਤਾਪਮਾਨ 0.3 ਡਿਗਰੀ ਸੈਲਸੀਅਸ ਵੱਧ ਗਿਆ ਹੈ। ਹੈਦਰਾਬਾਦ ਸਥਿਤ ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ (ਐੱਨਜੀਆਰਆਈ) ਦੇ ਖੋਜਕਰਤਾਵਾਂ ਦੇ ਦਲ ਨੇ ਕਿਹਾ ਕਿ ਮਾਨਸੂਨ ਦੌਰਾਨ ਘੱਟ ਮੀਂਹ ਪੈਣ ਅਤੇ ਸਰਦੀਆਂ ਦੌਰਾਨ ਤਾਪਮਾਨ ਵਧਣ ਕਾਰਨ ਸਿੰਚਾਈ ਲਈ ਪਾਣੀ ਦੀ ਮੰਗ ਵਧੇਗੀ ਅਤੇ ਇਸ ਕਾਰਨ ਧਰਤੀ ਹੇਠਲੇ ਪਾਣੀ ਮੁੜ ਵਧਣ 'ਚ ਕਮੀ ਆਏਗੀ, ਜਿਸ ਨਾਲ ਉੱਤਰ ਭਾਰਤ 'ਚ ਪਹਿਲੇ ਤੋਂ ਹੀ ਘੱਟ ਹੋ ਰਹੇ ਧਰਤੀ ਹੇਠਲੇ ਪਾਣੀ ਦੇ ਸਰੋਤ 'ਤੇ ਹੋਰ ਵੱਧ ਦਬਾਅ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਯੋਜਨਾ 'ਚ ਵੱਡੀ ਤਬਦੀਲੀ ਦੀ ਤਿਆਰੀ 'ਚ ਮੋਦੀ ਸਰਕਾਰ, 10 ਲੱਖ ਹੋ ਸਕਦੈ ਬੀਮਾ ਕਵਰ
NEXT STORY