ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ 'ਚ ਪੁਰਾਣੀ ਰੰਜਿਸ਼ ਦੇ ਚੱਲਦੇ ਬੀਤੀ ਦੇਰ ਰਾਤ ਨੂੰ ਇਕ ਢਾਬੇ 'ਤੇ ਹੋਈ ਖੂਨੀ ਝੜਪ ਦੇ ਚੱਲਦੇ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਜਦਕਿ ਦੋ ਨੌਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਅੰਮ੍ਰਿਤਸਰ ਹਸਪਤਾਲ ਵਿਚ ਚੱਲ ਰਿਹਾ ਹੈ। ਮ੍ਰਿਤਕ ਦੇ ਭਰਾ ਨੇ ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਕਤਲ ਪੁਲਸ ਦੀ ਮਿਲੀਭੁਗਤ ਨਾਲ ਹੀ ਹੋਏ ਹਨ। ਇਸ ਮਾਮਲੇ ਵਿਚ 4 ਪੁਲਸ ਮੁਲਾਜ਼ਮਾਂ ਸਮੇਤ 9 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਪੰਜਾਬ ਪੁਲਸ ਆਪਣੇ ਕਾਰਨਾਮਿਆਂ ਦੇ ਚੱਲਦੇ ਅਕਸਰ ਚਰਚਾ ਵਿਚ ਰਹੀ ਹੈ ਅਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋਏ ਹੋਣ ਇਸ ਤੋਂ ਪਹਿਲਾਂ ਵੀ ਪੁਲਸ ਆਪਣੇ ਕਾਰਨਾਮਿਆਂ ਸਦਕਾ ਸੁਰਖੀਆਂ 'ਚ ਰਹੀ ਹੈ।
ਫਾਹੇ ਨਾਲ ਲਟਕ ਰਹੇ ਨੌਜਵਾਨ ਦੇ ਸੁਸਾਈਡ ਨੋਟ 'ਚ ਪੜ੍ਹਿਆ ਕੁਝ ਅਜਿਹਾ ਕਿ ਪੁਲਸ ਦੇ ਵੀ ਉੱਡੇ ਹੋਸ਼ (ਵੀਡੀਓ)
NEXT STORY