ਜਲੰਧਰ : ਅਜੌਕੇ ਸਮੇਂ ਵਿਚ ਸਾਰੇ ਆਪਣੇ ਆਪ ਨੂੰ ਫਿੱਟ ਅਤੇ ਤੰਦਰੁਸਤ ਰੱਖਣਾ ਚਾਹੁੰਦੇ ਹਨ। ਇਸ ਲਈ ਉਹ ਦਿਨ ਰਾਤ ਕਸਰਤ ਕਰਨ ਲਈ ਜਾਂਦੇ ਹਨ। ਰੋਜ਼ਾਨਾ ਸੈਰ ਵੀ ਕਰਦੇ ਹਨ, ਤਾਂਕਿ ਉਹ ਫਿੱਟ ਰਹਿ ਸਕਣ। ਫਿੱਟ ਰਹਿਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਇਕੱਲੇ ਹੀ ਕਸਰਤ ਕਰੋ, ਤੁਸੀਂ ਆਪਣੇ ਪਾਰਟਨਰ ਨਾਲ ਵੀ ਐਕਸਰਸਾਈਜ਼ ਕਰਕੇ ਆਪਣੇ-ਆਪ ਨੂੰ ਫਿੱਟ ਰੱਖ ਸਕਦੇ ਹੋ। ਅਸੀਂ ਇਸ ਲੇਖ 'ਚ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੇ ਪਾਰਟਨਰ ਨਾਲ 'ਕਪਲਸ ਐਕਸਰਸਾਈਜ਼' 'ਚ ਹਿੱਸਾ ਲੈ ਸਕਦੇ ਹੋ ਜੋ ਤੁਹਾਡੀ ਅਪਰ ਬਾਡੀ ਅਤੇ ਲੋਅਰ ਬਾਡੀ ਦੋਵਾਂ ਲਈ ਹੀ ਹੋਵੇਗੀ।
ਆਪਣੇ ਪਾਰਟਲਰ ਨਾਲ ਇੰਝ ਕਰੋ ਕਸਰਤ
ਜਦੋਂ ਤੁਸੀਂ ਆਪਣੇ ਪਾਰਟਨਰ ਨਾਲ ਐਕਸਰਸਾਈਜ਼ ਕਰਦੇ ਹੋ ਤਾਂ ਇਸ ਨਾਲ ਤੁਸੀਂ ਦੋਵਾਂ ਦੀ ਫਿਟਨੈੱਸ ਦਾ ਉਦੇਸ਼ ਪ੍ਰਾਪਤ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਾਹਰ ਜਾ ਕੇ ਐਕਸਰਸਾਈਜ਼ ਕਰਨ ਲਈ ਕਿਸੇ ਹੋਰ ਸਾਥੀ ਦੀ ਜ਼ਰੂਰਤ ਨਹੀਂ ਹੁੰਦੀ। ਕਪਲਸ ਐਕਸਰਸਾਈਜ਼ ਸਿਰਫ ਤੁਹਾਨੂੰ ਫਿੱਟ ਹੀ ਨਹੀਂ ਰੱਖਦਾ ਬਲਕਿ ਪਾਰਟਨਰਸ ਨੂੰ ਆਪਸ 'ਚ ਕਰੀਬ ਵੀ ਲਿਆਉਣ ਦਾ ਕੰਮ ਕਰਦਾ ਹੈ। ਇਸ ਨਾਲ ਤੁਹਾਡਾ ਰਿਲੇਸ਼ਨਸ਼ਿਪ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਸਕਦਾ ਹੈ।
Push-Ups
ਅਸਲ 'ਚ ਪੁਸ਼-ਅਪਸ ਇਕ ਬਿਹਤਰੀਨ ਐਕਸਰਸਾਈਜ਼ ਹੈ, ਜੋ ਤੁਹਾਡੀ ਛਾਤੀ ਅਤੇ ਟ੍ਰਾਈਸੇਪ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀ ਹੈ। ਤੁਸੀਂ ਆਪਣੇ ਸਾਥੀ ਦੇ ਨਾਲ ਵੀ ਪੁਸ਼ਅਪਸ ਕਰ ਸਕਦੇ ਹੋ। ਇਸ 'ਚ ਇਕ ਨਵੀਂ ਚੁਣੌਤੀ ਦਾ ਵੀ ਸਾਹਮਣਾ ਕਰਨਾ ਪਵੇਗਾ ਅਤੇ ਤੁਹਾਨੂੰ ਅਨੰਦ ਵੀ ਆਵੇਗਾ।
Hook Squats
Hook Squats ਐਕਸਰਸਾਈਜ਼ 'ਚ ਤੁਸੀਂ ਦੋਵੇਂ ਨੇ ਇਕ-ਦੂਸਰੇ ਦੀ ਪਿੱਠ ਦੇ ਸਹਾਰੇ ਖ਼ੜ੍ਹੇ ਹੋਣਾ ਹੈ, ਇਸਤੋਂ ਬਾਅਦ ਤੁਸੀਂ ਅਤੇ ਤੁਹਾਡੇ ਪਾਰਟਨਰ ਨੇ ਇਕ-ਦੂਸਰੇ ਦੇ ਹੱਥਾਂ ਨੂੰ ਬੰਨ੍ਹਣਾ ਹੈ। ਇਸ ਸਥਿਤੀ 'ਚ ਤੁਸੀਂ ਆਪਣੇ-ਆਪ ਨੂੰ ਉਲਝਿਆ ਹੋਇਆ ਮਹਿਸੂਸ ਕਰੋਗੇ ਪਰ ਤੁਸੀਂ ਇਹ ਖੋਲ੍ਹਣਾ ਨਹੀਂ ਹੈ। ਫਿਰ ਹੇਠਾਂ ਬੈਠਣ ਦੀ ਕੋਸ਼ਿਸ਼ ਕਰਨੀ ਹੈ ਪਰ ਪਿੱਠ ਬਿਲਕੁੱਲ ਸਿੱਧੀ ਰੱਖਣੀ ਹੈ।
Back to Back Wall Sits
ਇਹ ਐਕਸਰਸਾਈਜ਼ ਤੁਹਾਡੇ ਲਈ ਕਾਫੀ ਮਜ਼ੇਦਾਰ ਸਾਬਿਤ ਹੋ ਸਕਦੀ ਹੈ, ਇਸਦੇ ਲਈ ਤੁਸੀਂ ਇਕ-ਦੂਸਰੇ ਦੀ ਪਿੱਠ ਦੇ ਸਹਾਰੇ ਅੱਧਾ ਬੈਠਣ ਦੀ ਕੋਸ਼ਿਸ਼ ਕਰਨੀ ਹੈ, ਇਸਤੋਂ ਬਾਅਦ ਤੁਹਾਨੂੰ ਆਪਣੇ ਦੋਵੇਂ ਹੱਥਾਂ ਨੂੰ ਆਪਣੀ-ਆਪਣੀ ਛਾਤੀ 'ਤੇ ਰੱਖਣਾ ਹੈ। ਫਿਰ ਆਰਾਮ ਨਾਲ ਹੇਠਾਂ ਬੈਠਣਾ ਹੈ ਅਤੇ ਇਕ-ਦੂਜੇ ਨੂੰ ਹਲਕਾ ਧੱਕਾ ਦੇਣਾ ਹੈ। ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਨੂੰ ਇੱਕ ਬਿਹਤਰ ਸ਼ੇਪ ਵੀ ਮਿਲੇਗੀ।
Health Tips: ਦੁੱਧ-ਮਾਸ ਤੋਂ ਜ਼ਿਆਦਾ ਸਰੀਰ ਲਈ ਫ਼ਾਇਦੇਮੰਦ ਹੁੰਦੀ 'ਸੋਇਆਬੀਨ', ਖਾਣ ਨਾਲ ਹੋਣਗੇ ਕਈ ਫ਼ਾਇਦੇ
NEXT STORY